Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਪੰਜਾਬ ਪੁਲਸ ਦੇ ਜਵਾਨ ਵੱਡੀ ਗਿਣਤੀ ਵਿੱਚ ਭਿਆਨਕ ਬੀਮਾਰੀ ਏਡਜ਼ ਦਾ ਸ਼ਿਕਾਰ

By Admin Published 1 min read

ਬਠਿੰਡਾ (ਸਤਿੰਦਰ)— ‘ਬਠਿੰਡਾ ਪੁਲਸ ਮੁਸਤੈਦ ਹੈ’, ਅਕਸਰ ਇਹ ਨਾਆਰਾ ਜ਼ਿਲਾ ਪੁਲਸ ਦੇ ਉੱਚ ਅਧਿਕਾਰੀ ਸਮੇਂ-ਸਮੇਂ ‘ਤੇ ਵੱਖ-ਵੱਖ ਪ੍ਰੋਗਰਾਮਾਂ ਵਿਚ ਦਿੰਦੇ ਹਨ ਪਰ ਇਸ ਦੇ ਉਲਟ ਬਠਿੰਡਾ ਦੀ ਪੁਲਸ ਫੋਰਸ ਬੁਰੀ ਤਰ੍ਹਾਂ ਬੀਮਾਰ ਹੈ। ਜੇਕਰ ਪਿਛਲੇ ਤਿੰਨ ਸਾਲਾਂ ਵਿਚ ਬਠਿੰਡਾ ਪੁਲਸ ਦੇ ਹੋਏ ਸਾਲਾਨਾ ਮੈਡੀਕਲ ਟੈਸਟਾਂ ਦੀਆਂ ਰਿਪੋਰਟਾਂ ‘ਤੇ ਗੌਰ ਫਰਮਾਇਆ ਜਾਵੇ ਤਾਂ ਹਕੀਕਤ ਆਪਣੇ-ਆਪ ਸਾਹਮਣੇ ਆ ਜਾਵੇਗੀ।

ਅੱਧੀ ਤੋਂ ਜ਼ਿਆਦਾ ਬਠਿੰਡਾ ਦੀ ਪੁਲਸ ਫੋਰਸ ਘਾਤਕ ਬੀਮਾਰੀਆਂ ਤੋਂ ਪੀੜਤ ਹੈ, ਉਥੇ ਹੀ ਪਿਛਲੇ ਤਿੰਨ ਸਾਲਾਂ ਵਿਚ ਜ਼ਿਲਾ ਪੁਲਸ ਦੇ ਜਵਾਨ ਤਿੰਨ ਗੁਣਾ ਤੇਜ਼ੀ ਨਾਲ ਏਡਜ਼ ਜਿਹੀਆਂ ਗੰਭੀਰ ਬੀਮਾਰੀਆਂ ਤੋਂ ਪੀੜਤ ਹੋਏ ਹਨ।
ਜ਼ਿਕਰਯੋਗ ਹੈ ਕਿ ਜ਼ਿਲਾ ਬਠਿੰਡਾ ਦੀ ਪੁਲਸ ਕੋਲ ਮੌਜੂਦਾ ਸਮੇਂ ਨਾਨ-ਗਜ਼ਟਿਡ ਅਧਿਕਾਰੀ (ਐੱਨ.ਜੀ.ਓ.) ਸਣੇ 2200 ਦੀ ਪੁਲਸ ਨਫਰੀ ਹੈ। ਪੰਜਾਬ ਪੁਲਸ ਦੇ ਆਦੇਸ਼ਾਂ ਤਹਿਤ ਪੁਲਸ ਫੋਰਸ ਦਾ ਹਰੇਕ ਸਾਲ ਮੈਡੀਕਲ ਹੁੰਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਸੇ ਜਵਾਨ ਨੂੰ ਕੋਈ ਬੀਮਾਰੀ ਤਾਂ ਨਹੀਂ। ਇਸ ਅਨੁਸਾਰ 2015-16 ਵਿਚ ਹੋਏ ਸਾਲਾਨਾ ਮੈਡੀਕਲ ਰਿਪੋਰਟ ‘ਚ 2200 ‘ਚੋਂ ਸਿਰਫ 839 ਮੁਲਾਜ਼ਮਾਂ ਨੂੰ ਡਾਕਟਰਾਂ ਵੱਲੋਂ ਫਿੱਟ ਕਰਾਰ ਦਿੱਤਾ ਗਿਆ, ਜਦਕਿ ਸਾਲ 2014-15 ਵਿਚ 742 ਮੁਲਾਜ਼ਮ ਫਿੱਟ ਅਤੇ 1305 ਜਵਾਨ ਅਨਫਿੱਟ ਕਰਾਰ ਦਿੱਤੇ ਗਏ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp