ਭਾਰਤ ਅਤੇ ਪਾਕਿ ਵਿਚਕਾਰ ਪਾਣੀਂ ਦੀ ਜੰਗ ਤੇਜ਼

ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀਂ ਦੀ ਜੰਗ ਤੇਜ਼ ਹੋਣ ਦੇ ਆਸਾਰ ਹਨ ਅਤੇ ਇਹ ਕੋਈ ਵੀ ਕਰਵਟ ਲੈ ਸਕਦੇ ਹਨ।ਚੀਨ ਵੀ ਇਸ ਜੰਗ ਵਿੱਚ ਸ਼ਾਮਲ ਹੋ ਸਕਦਾ ਹੈ।ਇਹ ਰਿਪੋਰਟ ਬੀ.ਬੀ.ਸੀ ਨੇ ਛਾਪੀ ਹੈ। ਰਿਪੋਰਟ ਅਨੁਸਾਰ ਭਾਰਤ ਨੇ ਇੰਡੁਸ ਬੇਸਨ ਵਿੱਚੋਂ ਵੱਧ ਤੋਂ ਵੱਧ ਪਾਣੀਂ ਲੈਣ ਲਈ ਆਪਣੇ ਯਤਨ ਅਰੰਭ ਦਿੱਤੇ ਹਨ।ਭਾਰਤ ਦੇ ਸੀਨੀਅਰਜ਼ ਆਫੀਸਰਜ ਨੇ ਬੀ.ਬੀ.ਸੀ ਨੂੰ ਦੱਸਿਆ ਕਿ ਭਾਰਤ ਨੇ ਆਪਣੇਂ ਵਾਲੇ ਪਾਸੇ ਵੱਡੇ ਸਟੋਰੇਜ਼ ਬਣਾਉਂਣ ਅਤੇ ਨਹਿਰਾਂ ਕੱਢਣ ਦੀਆਂ ਯੋਜਨਾਵਾਂ ‘ਤੇ ਕੰਮ ਕਰ ਰਿਹਾ ਹੈ।

ਇਡੁੰਸ ਬੇਸਨ ਦੇ ਤਿੰਨ ਦਰਿਆ ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਵਗਦੇ ਹਨ ਪਰ ਇਸਦਾ ਜਿਆਦਾ ਪਾਣੀਂ ਪਾਕਿਸਤਾਨ ਨੂੰੂ ਅਲਾਟ ਕੀਤਾ ਹੋਇਆ ਹੈ ਇਹ ਸਭ ਕੁਝ ਪਾਣੀਆਂ ਸਬੰਧੀ ਇੰਟਰਨੈਸ਼ਨਲ ਟਰੀਟੀ ਅਧੀਨ ਹੋਇਆ ਹੈ।ਦੁਨੀਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਵੱਲੋਂ ਪਾਕਿਸਤਾਨ ਉਪਰ ਪਾਣੀਂ ਦੇ ਮੁੱਦੇ ਨੂੰ ਲੈ ਕੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਕਸ਼ਮੀਰ ਮਸਲੇ ਨੂੰ ਵੀ ਪਾਣੀਂ ਨਾਲ ਜੋੜਕੇ ਦੇਖ ਰਹੀ ਹੈ।

ਜਦੋਂ ਦੇ ਭਾਰਤ ਦੀਆਂ ਫੌਜੀ ਛਾਉਂਣੀਆਂ ਤੇ ਅਟੈਕ ਹੋਏ ਹਨ ਉਦੋਂ ਤੋਂ ਹੀ ਮੋਦੀ ਸਰਕਾਰ ਨੇ ਪਾਣੀਂਂ ਸਬੰਧੀ ਬਿਆਨ ਬਾਜ਼ੀ ਤੇਜ ਕੀਤੀ ਹੈ ਪਾਣੀ ਸਬੰਧੀ ਮਸਲਿਆਂ ਨੂੰ ਮੋਦੀ ਸਰਕਾਰ ਪ੍ਰਮੁੱਖਤਾ ਦੇ ਰਹੀ ਹੈ।ਭਾਰਤ ਦਾ ਦੋਸ਼ ਹੈ ਕਿ ਭਾਰਤ ਦੀਆਂ ਫੌਜੀ ਛਾਉਂਣੀਆਂ ਤੇ ਅਟੈਕ ਪਾਕਿਸਤਾਨ ਦੀਆਂ ਖੁਫੀਆ ਏਜੰਸੀਆ ਦੀ ਦੇਣ ਹੈ ਜਦੋਂ ਕਿ ਪਾਕਿ ਇਨਾ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਹੈ ।

ਭਾਰਤ ਦੇ ਇੱਕ ਚੋਟੀ ਦੇ ਅਫਸਰ ਨੇ ਕਿਹਾ ਕਿ ਅਸੀਂ ਖੇਡ ਸ਼ੁਰੂ ਕਰ ਦਿੱਤੀ ਹੈ ਨਤੀਜੇ ਛੇਤੀ ਸਾਹਮਣੇਂ ਹੋਣਗੇ।ਇੱਕ ਹੋਰ ਅਫਸਰ ਨੇ ਕਿਹਾ ਕਿ ਸਾਨੂੰ ਉਸ ਥਾਂ ਦਾ ਵੀ ਪਤਾ ਹੈ ਜਿਥੇ ਭਾਰਤ ਨੇ ਕੁਝ ਢਾਂਚੇ ਬਣਾ ਵੀ ਲਏ ਹਨ।

ਭਾਰਤ ਚਹੁੰਦਾ ਹੈ ਕਿ ਉਹ ਚੇਨਾਬ ਅਤੇ ਜੇਹਲਮ ਦਰਿਆ ਚੋਂ ਵੱਧ ਤੋਂ ਵੱਧ ਪਾਣੀ ਲੈ ਸਕੇ।ਭਾਰਤ ਦੇ ਪਾਣੀ ਸਬੰਧੀ ਸਰਕਾਰੀ ਮਹਿਕਮੇ ਨੇ ਕਿਹਾ ਕਿ ਸਾਡਾ ਕੋਈ ਵੀ ਐਕਸ਼ਨ ਇੰਟਰਨੈਸ਼ਨਲ ਟਰੀਟੀ (ਇੰਡੁਸ ਵਾਟਰ ਟਰੀਟੀ)ਦੇ ਅਧੀਨ ਹੀ ਹੋਵੇਗਾ।ਂ ਚੇਤੇ ਰਹੇ ਭਾਰਤ-ਪਾਕਿ ਦੇ ਕਰੋੜਾਂ ਲੋਕ ਇਨਾ ਦਰਿਆਵਾਂ ਦੇ ਪਾਣੀਆ ਤੇ ਹੀ ਨਿਰਭਰ ਹਨ।ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਬਾਰੇ ਮਿਲੀਟੈਂਟ ਐਕਸਨ ਤੋਂ ਬਾਅਦ ਸੋਚਣਾਂ ਸ਼ੁਰੂ ਕੀਤਾ ਹੈ ਜਦੋਂ ਸਾਡੇ 19 ਫੌਜੀ ਮਾਰ ਦਿੱਤੇ ਗਏ।

ਇੰਡੁਸ ਵਾਟਰ ਟਰੀਟੀ 1960 ਵਿੱਚ ਸਾਈਨ ਕੀਤੀ ਗਈ ਸੀ।ਜਿਸ ਅਧੀਨ ਪੰਜਾਬ ਦੇ ਪੂਰਬੀ ਦਰਿਆ ਜਿਨਾ ਵਿੱਚ ਰਾਵੀ, ਬਿਆਸ ਅਤੇ ਸਤਲੁੱਜ ਇੰਡੀਆ ਵਾਲੇ ਪੰਜਾਬ ਦੇ ਹਿੱਸੇ ਆਏ।ਪੱਛਮੀ ਦਰਿਆ ਇੰਡੁਸ,ਜੇਹਲਮ,ਅਤੇ ਚਨਾਬ ਪਾਕਿਸਤਾਨੀ ਪੰਜਾਬ ਨੁੰੂ ਦਿੱਤੇ ਗਏ।ਭਾਰਤ ਦਾ ਦੋਸ਼ ਹੈ ਸੰਧੀ ਮੁਤਾਬਿਕ ਭਾਰਤ ਨੂੰ 1.4 ਮਿਲੀਅਨ ਏਕੜ ਸਿੰਝਣ ਪਾਣੀਂ ਅਲਾਟ ਹੋਇਆ ਹੈ ਜਦੋਂ ਜੋ ਪਾਣੀਂਂ ਸਾਨੂੰ ਮਿਲ ਰਿਹਾ ਹੈ ਉਸ ਨਾਲ 8 ਲੱਖ ਏਕੜ ਹੀ ਧਰਤੀ ਸਿੰਝ ਹੁੰਦੀ ਹੈ।ਉਨਾ ਕਿਹਾ ਕਿ ਅਸੀਂ ਹਾਈਡਰੋਪ੍ਰੋਜੈਕਟ ਵੀ ਇਸ ਖਿਤੇ ਬਣਾਉਂਣ ਲਈ ਤੇਜ਼ੀ ਫੜ ਲਈ ਹੈ।ਜੋ ਕੁੱਝ ਭਾਰਤ ਵੱਲੋਂ ਕੀਤਾ ਜਾ ਰਿਹਾ ਹੈ ਪਾਕਿਸਤਾਨ ਵੱਲੋਂ ਉਸਦਾ ਵਿਰੋਧ ਕੀਤਾ ਜਾ ਰਿਹਾ ਹੈ।

ਪਾਕਿਸਤਾਨ ਭਾਰਤ ਦੀਆਂ ਇਨਾ ਕਾਰਵਾਈਆ ਨੂੰ ਬਹੁਤ ਹੀ ਨੇੜਤਾ ਨਾਲ ਦੇਖ ਰਿਹਾ ਹੈ।ਯੂ ਐਨ ਵਿੱਚ ਪਾਕਿਸਤਾਨ ਦੀ ਸਫੀਰ ਮਾਲੀਹਾ ਲੋਧੀ ਨੇ (ਪਾਣੀਂ ਸ਼ਾਤੀ ਅਤੇ ਸਕਿਉਰਟੀ ਵਿਸੇ ਤੇ)ਬੋਲਦਿਆ ਭਾਰਤ ਵੱਲੋਂ ਕੀਤੀ ਜਾਂਦੀਆਂ ਕਾਰਵਾਈਆਂ ਨੂੰ ਜਬਰ ਅਤੇ ਜੰਗ ਦਾ ਨਾਮ ਦਿੱਤਾ।

ਇੰਟਰਨੈਸ਼ਨਲ ਸੰਧੀ ਜੋ ਪਾਣੀਂ ਉਪਰ ਹੋਈ ਹੈ ਉਹ ਚੰਗੀ ਹੈ ਪਰ ਜੇ ਇੱਕ ਧਿਰ ਇਸ ਸੰਧੀ ਦੀ ਉਲੰਘਣਾਂ ਕਰੇ ਤਾ ਉਹ ਇਸ ਸੰਧੀ ਨੂੰ ਰੱਦ ਕਰਨ ਬਰਾਬਰ ਹੁੰਦਾ ਹੈ।

ਪਾਕਿਸਤਾਨ ਪਾਣੀਂਂ ਸਬੰਧੀ ਭਾਰਤ ਦੇ ਐਕਸ਼ਨ ਨੂੰ ਬਰੀਕੀ ਨਾਲ ਦੇਖ ਰਿਹਾ ਹੈ।ਪਾਣੀਂ ਦੇ ਮਾਹਰ ਮੰਨਦੇ ਹਨ ਕਿ ਇਹ ਇੰਟਰਨੈਸ਼ਨਲ ਸੰਧੀ ਅੱਜ ਵੀ ਕੰਮ ਕਰਦੀ ਹੈ।ਕਿਉੀਂਕ ਇੰਡੀਆ ਇਸ ਟਰੀਟੀ ਨੂੰ ਖਤਮ ਕਰਨ ਬਾਰੇ ਨਹੀਂ ਕਹਿ ਰਿਹਾ।

ਪਰ ਭਾਰਤ ਜ਼ਿਆਦਾ ਤੋਂ ਜ਼ਿਆਦਾ ਪਾਣੀਂ ਲੈਂਣ ਦੇ ਯਤਨਾਂ ਵਿੱਚ ਹੈ।ਪਰ ਪਾਕਿਸਤਾਨ ਭਾਰਤ ਵੱਲੋਂ ਬਣਾਏ ਪ੍ਰੋਜੈਕਟਾਂ ਤੋਂ ਨਰਾਜ਼ ਹੈ।ਪਾਕਿਸਤਾਨ ਨੇ ਵਰਲਡ ਬੈਂਕ ਨੂੰ ਕਿਹਾ ਕਿ ਉਹ ਦੇਖੇ ਕਿ ਕਿਸਨੇ ਇਸ ਟਰੀਟੀ ਦੀ ਉਲੰਘਣਾ ਕੀਤੀ ਹੈ ਕਿਉਂਕਿ ਇੰਡੀਆ ਨੇ ਦੋ ਹਾਈਡਰੋ ਪ੍ਰੋਜੈਕਟ ਬਣਾਏ ਹਨ।ਇੰਡੀਆ ਪਾਕਿ ਦੇ ਇਸ ਦੋਸ਼ ਦੀ ਵਿਰੋਧਤਾ ਕੀਤੀ ਹੈ।

ਚੇਤੇ ਰਹੇ 1987 ਵਿੱਚ ਭਾਰਤ ਨੇ ਜੇਹਲਮ ਦਰਿਆ ਤੇ ਆਪਣਾਂ ਪ੍ਰੋਜੈਕਟ ਬੰਦ ਕਰ ਦਿੱਤਾ ਸੀ ਜਦੋਂ ਪਾਕਿ ਨੇ ਵਰਲਡ ਬੈਂਕ ਕੋਲ ਭਾਰਤ ਦੀ ਸ਼ਿਕਾਇਤ ਕੀਤੀ ਸੀ।

ਭਾਰਤ ਦੀ ਮਨਿਸਟਰੀ ਨੇ ਕਿਹਾ ਕਿ ਇੰਡੀਆ ਇਹ ਪ੍ਰੋਜੈਕਟ ਹਰ ਹਾਲ ਵਿੱਚ ਪੂਰਾ ਕਰੇਗਾ।ਜੇ ਇੰਡੀਆ ਜੇਹਲਮ ਦੇ ਪਾਣੀਂ ਤੇ ਕੰਟਰੋਲ ਕਰ ਲੈਂਦਾ ਹੈ ਤਾਂ ਪਾਕਿਸਤਾਨ ਦੀ ਖੇਤੀ ਨੂੰ ਬਹੁਤ ਨੁਕਸਾਨ ਹੋਵੇਗਾ।

ਇਸਤੋਂ ਇਲਾਵਾ ਭਾਰਤ ਚਹੁੰਦਾ ਹੈ ਕਿ ਸਾਨੂੰ ਜੇਹਲਮ ਦੇ ਪਾਣੀਂ ਵਿੱਚੋਂ ਹੋਰ ਪਾਣੀਂ ਮਿਲੇ ਅਤੇ ਇਸ ਟਰੀਟੀ ਨੂੰ ਦੁਆਰਾ ਰਿਵੀਊ ਕਰਨ ਦੀ ਜਰੂਰਤ ਹੈ।

ਕਈ ਮਾਹਰ ਸੋਚਦੇ ਹਨ ਕਿ ਦਿੱਲੀ ਨੂੰ ਇਹ ਕੁਝ ਕਰਨ ਤੋਂ ਪਹਿਲਾ ਚੀਨ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ।ਚੀਨ ਨੇ ਯਾਰਲਿੰਗ ਜੈਂਗਬੁ ਰਿਵਰ( ਭਾਰਤ ਦਾ ਬ੍ਰਹਮਪੁੱਤਰ) ਉਪਰ ਇੱਕ ਵੱਡਾ ਹਾਈਡਰੋ ਪ੍ਰੋਜੈਕਟ ਬਣਾਵੇਗਾ।ਦੇਖਣਾ ਹੈ ਕਿ ਇਹ ਖਬਰ ਚੀਨ ਅਖਬਾਰ ਨੇ ਉਸ ਸਮੇਂ ਦਿੱਤੀ ਜਦੋਂ ਭਾਰਤ ਵੱਲੋਂ ਪਾਕਿ ਨਾਲ ਕੀਤੀ ਸੰਧੀ ਨੂੰ ਤੋੜਨ ਬਾਰੇ ਖਬਰ ਆਈ।

ਭਾਰਤੀ ਮਾਹਰ ਮਿ.ਠੱਕਰ ਨੇ ਕਿਹਾ ਕਿ ਸਾਨੂੰ ਇਹ ਜਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਚੀਨ ਦੇ ਇਲਾਕੇ ਵਿੱਚੋਂ ਇਹ ਸਾਰੇ ਦਰਿਆ ਨਿਕਲਦੇ ਹਨ ਚੀਨ ਨਾਲ ਪਾਕਿਸਾਤਨ ਦੇ ਸਬੰਧ ਬਹੁਤ ਚੰਗੇ ਹਨ ਪਰ ਭਾਰਤ ਨਾਲ ਨਹੀਂ ।ਅਗਰ ਭਾਰਤ ਕਸ਼ਮੀਰ ਵਿਚਲੇ ਦਰਿਆਵਾ ਦਾ ਪਾਣੀਂ ਖੋਹਣ ਲਈ ਪ੍ਰੋਜੈਕਟ ਬਣਾਏਗਾ ਤਾਂ ਚੀਨ ਵੀ ਬ੍ਰਹਮਪੁੱਤਰ ਅਤੇ ਹੋਰ ਦਰਿਆਵਾਂ ਉਪਰ ਬੰਨ ਮਾਰ ਲਏਗਾ ਅਤੇ ਜਿਸ ਕਾਰਣ ਭਾਰਤ ਵਿੱਚ ਪਾਣੀਂ ਦਾ ਵੱਡਾ ਸੰਕਟ ਆ ਜਾਵੇਗਾ। ਇਹ ਵੀ ਗੱਲ ਸੱਚ ਹੋਵੇਗੀ ਆਉਂਣ ਵਾਲੇ ਸਮੇਂ ਵਿੱਚ ਲੜਾਈਆਂ ਪਾਣੀਂ ਲਈ ਹੋਣਗੀਆਂ ਜਦੋਂ ਕਿ ਪਹਿਲਾਂ ਤੇਲ ਲਈ ਹੁੰਦੀਆ ਹਨ।

ਜੇਕਰ ਭਾਰਤ ਅਤੇ ਪਾਕਿ ਪਾਣੀਂ ਦੇ ਮੁੱਦੇ ਲੜਾਈ ਛੇੜ ਲੈਂਦੇ ਹਨ ਤਾਂ ਚੀਂਨ ਆਪਣੇਂ ਆਪ ਹੀ ਇਸ ਜੰਗ ਵਿੱਚ ਸ਼ਾਮਲ ਹੋ ਜਾਵੇਗਾ।ਇਸ ਖਿਤੇ ਵਿੱਚ ਲੜਾਈ ਮਨੁੱਖਤਾ ਦੇ ਹੱਕ ਵਿੱਚ ਨਹੀਂ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.