Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਬੇਸਮੈਂਟਾਂ ‘ਚ ਬੈਠੇ ਕਿਰਾਏਦਾਰਾਂ ਤੋਂ ਮਕਾਨ ਮਾਲਕ ਪ੍ਰੇਸ਼ਾਨ

By uscreative Published 2 min read

ਕਿਰਾਇਆ ਵੀ ਨਹੀਂ ਮਿਲਦਾ ਤੇ ਬੇਸਮੈਂਟ ਖਾਲੀ ਵੀ ਨਹੀਂ ਕਰਦੇ

ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ) ਕੈਨੇਡਾ ਸਰਕਾਰ ਵੱਲੋਂ ਖੁੱਲ੍ਹ ਦਿਲੀ ਨਾਲ ਸਟੱਡੀ ਵੀਜ਼ਾ, ਯਾਤਰੀ ਵੀਜ਼ਾ ਅਤੇ ਸੁਪਰ ਵੀਜ਼ਾ ਦੇਣ ਨਾਲ ਦੇਸ਼ ਅੰਦਰ ਪ੍ਰਵੇਸ਼ ਕਰਨ ਵਾਲਿਆਂ ਦੀ ਦਿਨੋ ਦਿਨ ਗਿਣਤੀ ਇੰਨੀ ਵਧ ਗਈ ਹੈ ਕਿ ਕਿਰਾਏ ਵਾਸਤੇ ਬੇਸਮੈਂਟ ਦਾ ਮਿਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਜਿਹੜੇ ਕਿਰਾਏਦਾਰ ਪਹਿਲਾਂ ਹੀ ਬੇਸਮੈਂਟਾਂ ‘ਚ ਬੈਠੇ ਹਨ ਉਹ ਉਠਣ ਨੂੰ ਤਿਆਰ ਨਹੀਂ। ਦੂਜੇ ਪਾਸੇ ਕਈ ਮਕਾਨ ਮਾਲਕਾਂ ਵੱਲੋਂ ਕਿਰਾਏਦਾਰਾਂ ਖਿਲਾਫ਼ ਸ਼ਿਕਾਇਤਾਂ ਵੀ ਹਨ ਕਿ ਉਹ ਨਾ ਤਾਂ ਬੇਸਮੈਂਟ ਖਾਲੀ ਕਰ ਰਹੇ ਹਨ ਤੇ ਨਾ ਹੀ ਕਿਰਾਇਆ ਦੇਣ ਲਈ ਤਿਆਰ ਹਨ। ਕਈ ਮਕਾਨ ਮਾਲਕ ਅਜਿਹੇ ਬਜ਼ੁਰਗ ਜੋੜੇ ਵੀ ਹਨ ਜਿਹੜੇ ਕਿ ਵੱਡੀ ਉਮਰ ਹਨ ਅਤੇ ਉਨ੍ਹਾਂ ਨੂੰ ਕਿਰਾਏਦਾਰ ਕਿਰਾਇਆ ਵੀ ਨਹੀਂ ਦੇ ਰਹੇ ਨਾ ਹੀ ਬੇਸਮੈਂਟ ਖਾਲੀ ਕਰ ਰਹੇ ਹਨ ਸਗੋਂ ਉਨ੍ਹਾਂ ਬਜ਼ੁਰਗਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਨੂੰ ਬੇਇਜ਼ਤ ਕੀਤਾ ਜਾਂਦਾ ਹੈ।
ਇੱਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਕਾਨ ਮਾਲਕ ਵੱਲੋਂ ਬੇਸਮੈਂਟ ਖਾਲੀ ਕਰਨ ਦਾ ਨੋਟਿਸ ਦੇਣ ‘ਤੇ ਵੀ ਬੇਸਮੈਂਟ ਖਾਲੀ ਨਹੀਂ ਹੋ ਰਹੀ। ਪੁਲੀਸ ਨੂੰ ਸ਼ਿਕਾਇਤ ਕਰਨ ‘ਤੇ ਵੀ ਇਸ ਦਾ ਕੋਈ ਹੱਲ ਨ੍ਹੀ ਲੱਭ ਰਿਹਾ। ਬੀæਸੀæ ਟੈਨਸੀ ਬੋਰਡ ਨਾਲ ਗੱਲ ਕਰਨ ਨਾਲ ਵੀ ਮਸਲੇ ਦਾ ਛੇਤੀ ਕੋਈ ਹੱਲ ਨਹੀਂ ਹੋ ਰਿਹਾ ਅਤੇ ਉਨ੍ਹਾਂ ਦੀ ਸਲਾਹ ਹੈ ਕਿ ਬੇਸਮੈਂਟ ਜਾਂ ਮਕਾਨ ਕਰਾਏ ‘ਤੇ ਦੇਣ ਲਈ ਕਿਸੇ ਪ੍ਰਮਾਣਿਤ ਸੰਸਥਾਵਾਂ ਨਾਲ ਹੀ ਸੰਪਰਕ ਕਰਕੇ ਉਨ੍ਹਾਂ ਰਾਹੀਂ ਕਿਰਾਏ ਵਸੂਲੀ ਯਕੀਨੀ ਬਣਾਈ ਜਾਵੇ। ਪ੍ਰਸ਼ਾਸ਼ਨ ਨੂੰ ਅਜਿਹੇ ਕੇਸਾਂ ਵੱਲ ਧਿਆਨ ਦੇ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਬਜ਼ੁਰਗਾਂ ਨੂੰ ਇਸ ਪ੍ਰਤੀ ਕੋਈ ਸਮੱਸਿਆ ਨਾ ਆਵੇ। ਅਜਿਹੀ ਧੱਕੇਸ਼ਾਹੀ ਦੀਆਂ ਕਈ ਮਿਸਾਲਾਂ ਸਾਹਮਣੇ ਆਈਆਂ ਹਨ ਅਤੇ ਸ਼ਹਿਰ ਵਿੱਚ ਇਸ ਦੀ ਭਾਰੀ ਚਰਚਾ ਹੈ ਕਿ ਮਾੜੀ ਸੋਚ ਦੇ ਅਨਸਰ ਨੋਟਿਸ ਦੇਣ ਦੇ ਬਾਵਜੂਦ ਵੀ ਬੇਸਮੈਂਟ ਖਾਲੀ ਨਹੀਂ ਕਰ ਰਹੇ। ਸੋ ਪੁਲੀਸ ਅਤੇ ਪ੍ਰਸ਼ਾਸਨ ਖੁਦ ਨੂੰ ਅਜਿਹੇ ਮਾਮਲਿਆਂ ‘ਚ ਦਖ਼ਲ ਦੇ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp