( ਲੈਟਰ)ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਕਾਰਨ???

ਕੰਟਰੋਲ ਨਾਂ ਕੀਤਾ 2022 ਤੱਕ 4 ਲੱਖ ਕਰੋੜ ਨੂੰ ਟੱਪ ਜਾਵੇਗਾ!!!

ਅੱਜ ਵਿਧਾਨ ਸਭਾ ਵਿੱਚ ਸ ਹਰਵਿੰਦਰ ਸਿੰਘ ਫੂਲਕਾ ਵਲੋਂ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਘੱਟ ਲਾਗਤ ਨਾਲ ਦਾਖਾ ਹਲਕੇ ਵਿੱਚ ਚੱਲ ਰਹੇ ਦੋ ਮਾਡਲ ਪੇਸ਼ ਕੀਤੇ।

ਜਿਹਨਾਂ ਵਿੱਚ ਪ੍ਰਵਾਸੀ ਭਾਰਤੀ ਤੇ ਲੋਕਾਂ ਦੀ ਮੱਦਦ ਨਾਲ ਦਾਖਾ ਹਲਕੇ ਦੇ ਸਾਰੇ 100 ਸਰਕਾਰੀ ਸਕੂਲਾਂ ਦੇ ਕਲਾਸ ਰੂਮਾਂ ਨੂੰ ਸਮਾਰਟ ਕਲਾਸ ਰੂਮ ਵਿੱਚ ਤਬਦੀਲੀ ਕੀਤਾ ਜਾ ਰਿਹਾ ਹੈ ਉਹਨਾਂ ਵਿੱਚੋਂ 8 ਸਕੂਲਾਂ ਤੇ ਕੰਮ ਹੋ ਚੁੱਕਾ ਹੈ । ਖ਼ਾਸ ਗੱਲ ਇਹ ਹੈ ਇੱਕ ਸਮਾਰਟ ਕਲਾਸ ਦਾ ਖ਼ਰਚ ਸਿਰਫ਼ ਪੱਚੀ ਹਜ਼ਾਰ ਰੁਪਏ ਹੈ ਜੋ ਪਿਛਲੀ ਸਰਕਾਰ ਦੇ ਬਣਾਏ ਕੁੱਝ ਸਕੂਲਾਂ ਜਿਹਨਾਂ ਵਿੱਚ ਖ਼ਰਚ ਦੋ ਲੱਖ ਪੰਜਾਹ ਹਜ਼ਾਰ ਦੇ ਮੁਕਾਬਲੇ ਬਹੁਤ ਘੱਟ ਹੈ।।

ਦੂਜੀ 18 ਪਿੰਡਾਂ ਵਿੱਚ ਉਹਨਾਂ ਵਲੋਂ ਸ਼ੁਰੂ ਕੀਤੀ ਮੋਬਾਈਲ ਡਿਸਪੈਂਸਰੀ ਹੈ ਜਿਸ ਵਿੱਚ ਡਾਕਟਰਾਂ ਦੀ ਪੂਰੀ ਟੀਮ ਹੈ ਜੋ ਹਫ਼ਤੇ ਵਿੱਚ ਇੱਕ ਪਿੰਡ ਕਵਰ ਕਰਦੀ ਹੈ । ਲੋਕਾਂ ਲਈ ਦਵਾਈਆਂ ਤੇ ਟਿਸਟ ਵੀ ਫ੍ਰੀ ਕੀਤੇ ਜਾਂਦੇ ਹਨ। ਜਿਸ ਦੀ ਇੱਕ ਪਿੰਡ ਪਿੱਛੇ ਮਹੀਨੇ ਦੀ ਲਾਗਤ ਸਿਰਫ਼ 15000 ਆਂਉਦੀ ਹੈ । ਇਸ ਸਕੀਮ ਨੂੰ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਬਹੁਤ ਹੀ ਘੱਟ ਪੈਸੇ ਨਾਲ ਚਲਾਇਆ ਜਾ ਸਕਦਾ ਹੈ। ਉਸ ਵਿੱਚ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਤੋਂ ਵੀ ਸਹਿਯੋਗ ਲਿਆ ਜਾ ਸਕਦਾ ਹੈ।

ਦੂਜੇ ਪਾਸੇ ਦੇ ਗੱਲ ਕਰੀਏ ਪੰਜਾਬ ਦਾ ਬਿਨਾਂ ਕੋਈ ਨਫ਼ਾ ਨੁਕਸਾਨ ਦੇਖੇ ਆਪਣੇ ਕਮਿਸ਼ਨ ਖਾਣ , ਲਈ ਬਣਾਈਆਂ ਸਕੀਮਾਂ ਜਿਹਨਾਂ ਵਿੱਚ ਪੰਜਾਬ ਦਾ ਹਜ਼ਾਰਾ ਕਰੋੜ ਰੁਪਏ ਮਿੱਟੀ ਵਿੱਚ ਮਿਲਾ ਦਿੱਤਾ ਅਤੇ ਅੱਗੇ ਵੀ ਮਿਲਾਇਆ ਜਾ ਰਿਹਾ ਹੈ। ਮੈਂ ਉਦਾਹਰਣ ਦੇ ਤੌਰ ਤੇ ਸਿਰਫ ਦਾਖੇ ਹਲਕੇ ਦੀਆਂ ਕੁੱਝ ਕੁ ਉਦਾਹਰਣਾਂ ਦੇਣੀਆਂ ਚਾਹੁੰਦਾ ਹਾਂ ਬਾਕੀ ਪੰਜਾਬ ਦਾ ਹਿਸਾਬ ਆਪ ਹੀ ਲਾ ਲਿਓ ???

1 ਬਹੁਤ ਸਾਰੇ ਪਿੰਡਾਂ ਵਿੱਚ ਲਾਈਆਂ ਸੋਲਰ ਲਾਈਟਾਂ ਜਿਹਨਾਂ ਦੀ ਲਾਗਤ ਵੀਹ ਹਜ਼ਾਰ ਤੋਂ ਉੱਪਰ ਇੱਕ ਲਾਈਟ ਆਈ ਅੱਜ ਉਸ ਵਿੱਚ ਅੱਸੀ ਪਰਸੈਂਟ ਬੰਦ ਵੀ ਹੋ ਚੁੱਕੀਆਂ ਹਨ । ਜਿਸ ਵਿੱਚ ਮੋਟੇ ਕਮਿਸ਼ਨ ਖਾਧੇ ਗਏ। ਇਹ ਕੰਮ ਪਿੰਡ ਦੇ ਲੋਕਾਂ ਤੇ ਨ.ਰ. ਿਦੇ ਸਹਿਯੋਗ ਨਾਲ ਪੂਰੀ ਕਾਮਯਾਬੀ ਨਾਲ ਸਿਰਫ 2000 ਰੁਪਏ ਦੀ ਇੱਕ ਲਾਈਟ ਦੇ ਖ਼ਰਚ ਤੇ ਚੱਲ ਸਕਦਾ ਹੈ।

2 ਛੱਪੜਾਂ ਦੀ ਸਫਾਈ ਦੇ ਤੌਰ ਤੇ ਕਰੋੜਾਂ ਰੁਪਏ ਪਾਣੀ ਵਿੱਚ ਮਿਲਾ ਦਿੱਤਾ ਜਾਂ ਖਾਧਾ ਗਿਆ ਜੋ ਕੰਮ ਪਿੰਡਾਂ ਦੇ ਸਹਿਯੋਗ ਨਾਲ ਦੋ ਲੱਖ ਵਿੱਚ ਹੋ ਸਕਦਾ ਸੀ ਉਸ ਤੇ ਪੰਜਾਹ ਲੱਖ ਤੱਕ ਖ਼ਰਚ ਕੀਤੇ ਦਿਖਾਏ ਗਏ।

3 ਪਿੰਡਾਂ ਵਿੱਚ ਬਣਾਏ ਫੋਕਲ ਪੁਆਇੰਟਾਂ ਤੇ ਲਾਇਆ ਕਰੋੜਾਂ ਰੁਪਏ । ਜਿਹਨਾਂ ਵਿੱਚ ਕਬੂਤਰ ਬੋਲਦੇ ਹਨ।

4 ਦਾਖਾ ਸ਼ਹਿਰ ਵਿੱਚ ਫਿਰੋਜ਼ਪੁਰ ਰੋਡ ਉਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਦੀ ਮੇਨ ਲਾਈਨ ਅਜੇ ਪਾਕੇ ਚਾਲੂ ਵੀ ਨਹੀਂ ਸੀ ਕੀਤੀ ਹਾਈਵੇ ਅਥਾਰਟੀ ਨੇ ਬੰਦ ਕਰਵਾ ਦਿੱਤੀ!

5 ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਕਿਸਾਨ ਆਰਾਮ ਘਰ ਜੋ ਮੰਡੀ ਤੋਂ ਦੋ ਕਿਲੋਮੀਟਰ ਦੂਰ ਉਸ ਸਮੇਂ ਦੇ ਅਕਾਲੀ ਲੀਡਰ ਨੇ ਆਪਣੇ ਘਰ ਦੇ ਕੋਲ ਸਿਰਫ਼ ਆਪਣੇ ਫਾਇਦੇ ਲਈ ਬਣਾਇਆ ਜੋ ਕਦੇ ਵੀ ਕਿਸਾਨਾਂ ਦੇ ਕੰਮ ਨਹੀਂ ਆਇਆ ।
ਇਹੋ ਜਿਹੇ ਅਨੇਕਾਂ ਪ੍ਰਾਜੈਕਟ ਜਿਨ੍ਹਾਂ ਤੇ ਪੰਜਾਬ ਦੀ ਆਰਥਿਕ ਸਥਿਤੀ ਨੂੰ ਬਿਨਾਂ ਸਮਝਦੇ ਹੋਏ ਪੰਜਾਬ ਦੀ ਅਫ਼ਸਰਸ਼ਾਹੀ ਤੇ ਲੀਡਰਾਂ ਨੇ ਆਪਣੇ ਕਮਿਸ਼ਨ ਖਾਤਰ ਬਣਾਏ ਜੋ ਅੱਜ ਪੰਜਾਬ ਦੇ ਕਰਜ਼ੇ ਦਾ ਮੁੱਖ ਕਾਰਨ ਬਣੇ ਹਨ।

ਅੱਜ ਪੰਜਾਬ ਸਿਰ ਕਰਜ਼ਾ ਜੋ ਹਰ ਪੰਜ ਸਾਲ ਵਿੱਚ ਦੁੱਗਣਾ ਦੇ ਹਿਸਾਬ ਨਾਲ ਵੱਧ ਰਿਹਾ ਹੈ ਜੋ ਪਿਛਲੀ ਅਕਾਲੀ ਸਰਕਾਰ ਦੇ ਦਸ ਸਾਲ ਵਿੱਚ ਪੰਜਾਹ ਹਜ਼ਾਰ ਕਰੋੜ ਤੋਂ ਵੱਧ ਕੇ ਦੋ ਲੱਖ ਗਿਆਰਾਂ ਹਜ਼ਾਰ ਕਰੋੜ ਹੋਇਆ ਜੋ 2022 ਤੱਕ ਇਸ ਤਰ੍ਹਾਂ ਹੀ ਵੱਧਦਾ ਰਿਹਾ ਤਾਂ ਚਾਰ ਲੱਖ ਕਰੋੜ ਨੂੰ ਟੱਪ ਜਾਵੇਗਾ ਜਿਸ ਨੂੰ ਮੋੜਨਾ ਪੰਜਾਬ ਦੇ ਵੱਸ ਦੀ ਗੱਲ ਨਹੀਂ ਹੋਵੇਗੀ !!!!–ਭਗਵੰਤ ਸਿੰਘ ਤੂਰ ਕਨੇਡ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.