ਬਰਤਾਨੀਆ ਦੇ ਉੱਪ ਪ੍ਰਧਾਨ ਮੰਤਰੀ ਤੋਂ ਲਿਆ ਜਬਰੀ ਅਸਤੀਫ਼ਾ
ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉੱਪ ਪ੍ਰਧਾਨ ਮੰਤਰੀ ਡੈਮੀਅਨ ਗਰੀਨ ਤੋਂ ਕੱਲ੍ਹ ਰਾਤ ਮੰਤਰੀ ਥਰੀਸਾ ਮੇਅ ਨੇ ਜਬਰੀ ਅਸਤੀਫ਼ਾ ਲਿਆ ਹੈ। ਇਹ ਅਸਤੀਫ਼ਾ ਮਿ: ਗਰੀਨ ਵਲੋਂ 9 ਸਾਲ ਪਹਿਲਾਂ ਉਨ੍ਹਾਂ ਦੇ ਕੰਪਿਊਟਰ ‘ਚ ਮਿਲੀ ਅਸ਼ਲੀਲ ਸਮੱਗਰੀ ਬਾਰੇ ਗੁਮਰਾਹ ਕਰਨ ਦੇ ਮਾਮਲੇ ਨੂੰ ਸਵੀਕਾਰ ਕਰਨ ਤੋਂ ਬਾਅਦ ਲਿਆ ਗਿਆ। ਮਿ: ਗਰੀਨ ਨੇ 31 ਸਾਲਾ ਲੇਖਿਕਾ ਕੇਟ ਮਾਲਟਬੇ ਦੇ ਗੋਡੇ ਨੂੰ ਗ਼ਲਤ ਢੰਗ ਨਾਲ ਛੂਹਣ ਲਈ ਵੀ ਮੁਆਫ਼ੀ ਮੰਗੀ। ਜ਼ਿਕਰਯੋਗ ਹੈ ਕਿ ਬੀਤੇ ਦੋ ਮਹੀਨਿਆਂ ਵਿਚ ਮੌਜੂਦਾ ਟੋਰੀ ਸਰਕਾਰ ਦੇ ਤਿੰਨ ਦਿਗਜ਼ ਮੰਤਰੀਆਂ ਨੇ ਅਸਤੀਫ਼ੇ ਦਿੱਤੇ ਹਨ, ਜਿਨ੍ਹਾਂ ਵਿਚ ਰੱ ਖਿਆ ਮੰਤਰੀ ਮਾਈਕਲ ਫਾਲਨ ਅਤੇ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਸ਼ਾਮਿਲ ਹਨ।

