ਕੁਲਵਿੰਦਰ ਸਿੰਘ ਰਾਏ, ਖੰਨਾ : ਸਕੂਲੀ ਖੇਡਾਂ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਅੰਡਰ 17 ‘ਚ, ਜੋ ਕਿ ਅੰਡੇਮਾਨ ਨਿਕੋਬਾਰ ਵਿਖੇ ਹੋ ਰਹੇ ਹਨ, ‘ਚ ਫੁੱਟਬਾਲ ਸੈਂਟਰ ਖੰਨਾ ਦਾ ਵਿਦਿਆਰਥੀ ਹਰਮਨਪ੍ਰਰੀਤ ਸਿੰਘ ਸਪੁੱਤਰ ਸਵ. ਜਗਜੀਤ ਸਿੰਘ ਤੇ ਮਾਤਾ ਕਮਲਦੀਪ ਕੌਰ ਦੀ ਚੋਣ ਨੈਸ਼ਨਲ ਫੁੱਟਬਾਲ ਟੀਮ ‘ਚ ਹੋਣ ‘ਤੇ ਪੂਰੇ ਇਲਾਕੇ ‘ਚ ਖੁਸ਼ੀ ਦੀ ਲਹਿਰ ਦੌੜ ਗਈ।

ਜਾਣਕਾਰੀ ਦਿੰਦਿਆਂ ਫੁੱਟਬਾਲ ਸੈਂਟਰ ਖੰਨਾ ਦੇ ਕੋਚ ਸ਼ੁਭਮ ਕੁਮਾਰ ਨੇ ਦੱਸਿਆ ਇਹ ਫੁੱਟਬਾਲ ਸੈਂਟਰ ਪਿਛਲੇ ਲੰਮੇ ਸਮੇਂ ਤੋਂ ਖਿਡਾਰੀਆਂ ਨੂੰ ਤਰਾਸ਼ਨ ਦਾ ਕੰਮ ਕਰਦਾ ਆ ਰਿਹਾ ਹੈ, ਜਿਸ ‘ਚ ਵੱਡੀ ਗਿਣਤੀ ਖਿਡਾਰੀ ਭਾਗ ਲੈ ਕੇ ਆਪਣੇ ਭਵਿੱਖ ਨੂੰ ਉਜਵਲ ਬਣਾ ਰਹੇ ਹਨ। ਉਕਤ ਵਿਦਿਆਰਥੀ ਦੇ ਪਰਿਵਾਰ ਨੇ ਇਸ ਸਾਰੀ ਸਫਲਤਾ ਦਾ ਸਿਹਰਾ ਇਸ ਦੇ ਕੋਚ ਸ਼ੁਭਮ ਨੂੰ ਦਿੱਤਾ। ਇਸ ਮੌਕੇ ਡੀਐੱਸਸੀ ਕੁਲਵੀਰ ਸਿੰਘ ਮਾਨ, ਪਿੰ੍ਸੀਪਲ ਗੁਰਦੀਪ ਸਿੰਘ ਕਾਹਲੋਂ, ਸੁਰਿੰਦਰ ਵਾਲੀਆ ਜ਼ੋਨ ਕਨਵੀਨਰ ਖੰਨਾ, ਸ਼ੁੱਭਕਰਨਜੀਤ ਸਿੰਘ ਵੇਟ ਲਿਫਟਿੰਗ ਕੋਚ, ਲੈਕਚਰਾਰ ਸੁਖਵਿੰਦਰ ਕੌਰ, ਭੁਪਿੰਦਰ ਸਿੰਘ ਗਿਆਨੀ ਡੀਪੀਈ, ਰਿਪੁਦਮਨ ਸਿੰਘ ਰਿੰਪਾ ਪੀਟੀਆਈ, ਰਾਕੇਸ਼ ਕੁਮਾਰ ਪੀਟੀਆਈ, ਗੁਰਵਿੰਦਰ ਸਿੰਘ ਡੀਪੀਆਈ ਨੇ ਕੋਚ ਸ਼ੁਭਮ ਤੇ ਸਮੂਹ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।