ਪੀਟੀਆਈ, ਨਵੀਂ ਦਿੱਲੀ : ਸੀਬੀਆਈ ਨੇ ITBP ਦੇਹਰਾਦੂਨ ਦੀ 23ਵੀਂ ਬਟਾਲੀਅਨ ‘ਚ ਤਾਇਨਾਤ ਜਵਾਨਾਂ ਨੂੰ ਰਾਸ਼ਨ ਦੀ ਸਪਲਾਈ ‘ਚ ਘਪਲੇ ਦਾ ਖੁਲਾਸਾ ਕੀਤਾ ਹੈ। ਫੌਜ ਦੇ ਸਾਬਕਾ ਕਮਾਂਡੈਂਟ ਅਸ਼ੋਕ ਕੁਮਾਰ ਗੁਪਤਾ ਵਿਰੁੱਧ ਆਪਣੇ ਅਧੀਨ ਫੌਜੀਆਂ ਲਈ ਰਾਸ਼ਨ ਦੀ ਖਰੀਦ ‘ਚ 70 ਲੱਖ ਰੁਪਏ ਤੋਂ ਵੱਧ ਦੇ ਕਥਿਤ ਗਬਨ ਦੇ ਦੋਸ਼ ‘ਚ ਨਵਾਂ ਕੇਸ ਦਰਜ ਕੀਤਾ ਗਿਆ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਉਸ ਨੇ ਸਰਕਾਰੀ ਰਿਕਾਰਡ ‘ਚ ਬਦਲਾਅ ਕੀਤਾ ਹੈ। ਜਿਸ ਕਾਰਨ ITBP ਨੂੰ 70.56 ਲੱਖ ਰੁਪਏ ਦਾ ਗਲਤ ਨੁਕਸਾਨ ਹੋਇਆ ਅਤੇ ਆਪਣੇ ਲਈ ਗਲਤ ਫਾਇਦਾ ਹੋਇਆ।

ਅਸ਼ੋਕ ਕੁਮਾਰ ਗੁਪਤਾ (ਜੋ ਉਸ ਸਮੇਂ ਦੇਹਰਾਦੂਨ ਵਿੱਚ 23ਵੀਂ ਬਟਾਲੀਅਨ ‘ਚ ਤਾਇਨਾਤ ਸਨ) ਉੱਤੇ ਪਿਛਲੇ ਸਾਲ ਉੱਤਰਾਖੰਡ ‘ਚ ਅਸਲ ਕੰਟਰੋਲ ਰੇਖਾ (LAC) ਦੇ ਕੋਲ ਇਕ ਪੋਸਟ ਲਈ ਗਰਮ ਤੇਲ ਤੇ ਹੋਰ ਚੀਜ਼ਾਂ ਦੀ ਖਰੀਦ ‘ਚ ਕਥਿਤ ਭ੍ਰਿਸ਼ਟਾਚਾਰ ਲਈ ਕੇਸ ਦਰਜ ਕੀਤਾ ਗਿਆ ਸੀ।

70 ਲੱਖ ਰੁਪਏ ਦਾ ਕੀਤਾ ਗਿਆ ਗਬਨ

ਜਾਣਕਾਰੀ ਦਿੰਦਿਆਂ ਏਜੰਸੀ ਨੇ ਦੱਸਿਆ ਕਿ ਹਾਲ ਹੀ ‘ਚ ਦਰਜ ਕੀਤੇ ਗਏ ਤਾਜ਼ਾ ਮਾਮਲੇ ‘ਚ ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਗੁਪਤਾ ਨੇ ਸਬ ਇੰਸਪੈਕਟਰ ਸੁਧੀਰ ਕੁਮਾਰ ਤੇ ਸਹਾਇਕ ਸਬ ਇੰਸਪੈਕਟਰ ਅਨੁਸੂਯਾ ਪ੍ਰਸਾਦ ਨਾਲ ਮਿਲ ਕੇ ਮਟਨ, ਚਿਕਨ, ਮੱਛੀ, ਅੰਡੇ, ਫਲ, ਪਨੀਰ, ਦੁੱਧ ਦੇ ਵਧੇ ਹੋਏ ਬਿੱਲ ਜਮ੍ਹਾ ਕਰਵਾਉਣ ਦੀ ਮਨਜ਼ੂਰੀ ਦੇ ਕੇ 70 ਲੱਖ ਰੁਪਏ ਦਾ ਗਬਨ ਕੀਤਾ।