Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਫਿਲਮਾਂ ਦੇ ਲੰਬੇ ਵਕਫੇ ਤੋਂ ਡਰ ਨਹੀਂ ਲੱਗਦਾ : ਵਾਣੀ

By Admin Published 1 min read

ਵਾਣੀ ਕਪੂਰ ਦਾ ਕਹਿਣਾ ਹੈ ਕਿ ਉਸ ਨੂੰ ਫਿਲਮਾਂ ਦੇ ਲੰਬੇ ਵਕਫੇ ਤੋਂ ਕੋਈ ਡਰ ਨਹੀਂ ਲੱਗਦਾ। ਸਾਲ 2013 ਵਿੱਚ ਫਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਵਾਣੀ ਨੂੰ ਦੂਸਰੀ ਹਿੰਦੀ ਫਿਲਮ ਮਿਲਣ ਵਿੱਚ ਤਿੰਨ ਸਾਲ ਦਾ ਸਮਾਂ ਲੱਗ ਗਿਆ, ਪਰ ਇਸ ਗੈਪ ਨੇ ਅਭਿਨੇਤਰੀ ਨੂੰ ਪ੍ਰੇਸ਼ਾਨ ਨਹੀਂ ਕੀਤਾ।

ਇਸ ਸੰਬੰਧ ਵਿੱਚ ਵਾਣੀ ਕਹਿੰਦੀ ਹੈ ਕਿ ਮੈਂ ਕਦੇ ਜ਼ਿਆਦਾ ਸੋਚ ਵਿੱਚ ਨਹੀਂ ਪੈਂਦੀ ਕਿ ਜੇ ਮੈਨੂੰ ਘਰ ਵਿੱਚ ਇੰਤਜ਼ਾਰ ਕਰਨਾ ਪਏ ਤਾਂ ਕੀ ਹੋਵੇਗਾ। ਦੇਰੀ ਸਿਰਫ ਇਸ ਲਈ ਹੋਈ ਕਿ ‘ਸ਼ੁੱਧ ਦੇਸੀ ਰੋਮਾਂਸ’ ਦੇ ਬਾਅਦ ਆਦਿੱਤਯ ਹਮੇਸ਼ਾ ਮੇਰੇ ਨਾਲ ਗੱਲਬਾਤ ਕਰ ਰਹੇ ਸਨ ਤੇ ਮੈਨੂੰ ਭਰੋਸਾ ਦੇ ਰਹੇ ਸਨ ਕਿ ਮੈਨੂੰ ਲੈ ਕੇ ਉਨ੍ਹਾਂ ਦੇ ਦਿਮਾਗ ਵਿੱਚ ਕੁਝ ਹੈ ਤੇ ਉਹ ਮੇਰੇ ਲਈ ਕਿਸੇ ਸਹੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਵਾਣੀ ਕਹਿੰਦੀ ਹੈ ਕਿ ਅਜਿਹਾ ਨਹੀਂ ਸੀ ਕਿ ਮੇਰੇ ਕੋਲ ਫਿਲਮਾਂ ਦੇ ਪ੍ਰਸਤਾਵ ਨਹੀਂ ਆ ਰਹੇ ਸਨ। ਇਸ ਮੌਕੇ ਕੁਝ ਫਿਲਮਾਂ ਦੇ ਪ੍ਰਸਤਾਵ ਆਏ, ਪ੍ਰੰਤੂ ਉਨ੍ਹਾਂ ਨੇ ਮੈਨੂੰ ਕੁਝ ਖਾਸ ਅਪੀਲ ਨਹੀਂ ਕੀਤਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp