Ad-Time-For-Vacation.png

ਨੋਟਬੰਦੀ ਨੇ ਫ਼ਿਲਮਾਂ ਤੋਂ ਖੋਹੇ ਦਰਸ਼ਕ

 

ਸਵਰਨ ਸਿੰਘ ਟਹਿਣਾ

ਨੋਟਬੰਦੀ ਦੀ ਸਜ਼ਾ ਪੂਰਾ ਦੇਸ਼ ਭੁਗਤ ਰਿਹਾ ਹੈ। ਕਾਰੋਬਾਰ ਠੱਪ ਪਏ ਹਨ। ਬਜ਼ਾਰਾਂ ਵਿੱਚ ਰੌਣਕ ਨਹੀਂ। ਲੋਕ ਇੱਕੋ ਥਾਂ ਦਿਖਾਈ ਦਿੰਦੇ ਹਨ, ਉਹ ਹੈ ਬੈਂਕ ਜਾਂ ਫਿਰ ਏ.ਟੀ.ਐਮ.। ਆਪਣੇ ਪੈਸੇ ਲੈਣ ਲਈ ਦੋ-ਦੋ ਘੰਟੇ ਕਤਾਰਾਂ ਵਿੱਚ ਖੜ੍ਹਨਾ ਪੈ ਰਿਹਾ ਹੈ। ਚਿਹਰਿਆਂ ਤੋਂ ਰੌਣਕ ਗਾਇਬ ਹ?। ਥਾਂ-ਥਾਂ ਚਰਚੇ ਛਿੜ ਰਹੇ ਹਨ ਕਿ ਕਾਲੇ ਧਨ ਵਾਲੇ ਮਗਰਮੱਛਾਂ ਨੂੰ ਫੜਨ ਦੇ ਚੱਕਰ ਵਿੱਚ ਆਮ ਲੋਕਾਂ ਦੀ ਖੱਜਲ ਖੁਆਰੀ ਕਿਉਂ ਕੀਤੀ ਗਈ? ਜਦੋਂ ਸਭ ਦੁਖੀ ਨੇ, ਕਿਸੇ ਦੀ ਜੇਬ੍ਹ ਵਿੱਚ ਪੈਸਾ ਨਹੀਂ ਤਾਂ ਬਾਕੀ ਕਾਰੋਬਾਰਾਂ ਵਾਂਗ ਸਿਨੇਮਾ ਖੇਤਰ ਮੰਦੀ ਤੋਂ ਕਿਵੇਂ ਬਚ ਸਕਦਾ ਸੀ। ਫ਼ਿਲਮ ਡਿਸਟ੍ਰੀਬਿਊਸ਼ਨ ਨਾਲ ਦਹਾਕਿਆਂ ਤੋਂ ਜੁੜੇ ਲੋਕ ਆਖਦੇ ਹਨ, ‘ਜਿੰਨੀ ਮਰਜ਼ੀ ਵੱਡੀ ਘਟਨਾ ਵਾਪਰ ਜਾਵੇ, ਇੰਨਾ ਮੰਦਾ ਪਹਿਲਾਂ ਕਦੇ ਨਹੀਂ ਸੀ ਦੇਖਿਆ। ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦਾ ਅਸਰ ਬਹੁਤੀ ਵਾਰ ਸਬੰਧਤ ਸੂਬੇ ਤਕ ਸੀਮਤ ਹੁੰਦਾ ਹੈ। ਇੱਕ ਸੂਬੇ ‘ਚ ਫ਼ਿਲਮ ਠੰਢੀ-ਮੱਠੀ ਰਹੀ ਤਾਂ ਦੂਜੇ ਵਿੱਚ ਠੀਕ ਰਹਿ ਜਾਂਦੀ ਹੈ, ਪਰ ਹੁਣ ਪੂਰੇ ਭਾਰਤ ਦੇ ਸਿਨੇਮਿਆਂ ਵੱਲ ਕੋਈ ਮੂੰਹ ਨਹੀਂ ਕਰ ਰਿਹਾ। ਜਿਸ ਦਿਨ ਤੋਂ ਨੋਟਬੰਦੀ ਕੀਤੀ ਗਈ, ਉਸ ਤੋਂ ਅਗਲੇ ਦਿਨਾਂ ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਦਾ ਇਹ ਹਸ਼ਰ ਰਿਹਾ ਕਿ ਮਲਟੀਪਲੈਕਸ ਵਿੱਚ ਸ਼ੋਅ ਚਲਾਉਣ ਦੇ ਖਰਚੇ ਕਈ ਵਾਰ ਪੱਲਿਓਂ ਭਰਨੇ ਪਏ। ਕਈ ਵਾਰ ਸ਼ੋਅ ਰੱਦ ਕਰਨ ਦੀ ਨੌਬਤ ਵੀ ਆਈ। ਪੰਦਰਾਂ-ਵੀਹ ਦਰਸ਼ਕਾਂ ਨਾਲ ਬਿਜਲੀ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ, ਬਾਕੀ ਖਰਚਿਆਂ ਦਾ ਕੀ ਬਣੇਗਾ?’

10112ਚਦ _ਡੋਰਚੲ 2ਨੋਟਬੰਦੀ ਨੇ ਬਾਲੀਵੁੱਡ ਸਮੇਤ ਖੇਤਰੀ ਜ਼ੁਬਾਨਾਂ ਦੇ ਸਿਨੇਮਿਆਂ ਦਾ ਕੀ ਹਾਲ ਕੀਤਾ, ਇਸ ਦੀ ਅਸਲ ਜਾਣਕਾਰੀ ਫ਼ਿਲਮਾਂ ਦੇ ਨਿਰਮਾਤਾ, ਡਿਸਟ੍ਰੀਬਿਊਟਰਾਂ ਤੇ ਸਿਨੇਮਾ ਮਾਲਕਾਂ ਤੋਂ ਚੰਗੀ ਕੋਈ ਨਹੀਂ ਦੇ ਸਕਦਾ। ਜਲੰਧਰ ਦੇ ਇੱਕ ਸਿਨੇਮਾ ਮਾਲਕ ਨੇ ਕਿਹਾ, ‘ਨੋਟਬੰਦੀ ਤੋਂ ਪਹਿਲਾਂ ਕਈ ਸ਼ੋਅ ਪੰਦਰਾਂ ਤੋਂ ਪੱਚੀ ਫ਼ੀਸਦੀ ਤਕ ਅਡਵਾਂਸ ਬੁੱਕ ਹੋ ਜਾਂਦੇ ਸਨ। ਜਿਉਂ-ਜਿਉਂ ਸ਼ੋਅ ਸ਼ੁਰੂ ਹੋਣ ਦੇ ਮਿੰਟ ਨੇੜੇ ਹੁੰਦੇ ਸਨ, ਦਰਸ਼ਕਾਂ ਦੀ ਗਿਣਤੀ ਵਧਦੀ ਜਾਂਦੀ ਸੀ। ਜਿਹੜੇ ਸ਼ੋਅ ਦੀਆਂ ਸੀਟਾਂ ਪੰਜਾਹ ਫ਼ੀਸਦੀ ਬੁੱਕ ਹੋ ਜਾਣ, ਉਹ ਹਿੱਟ ਹੈ ਅਤੇ ਸਾਡੀ ਨਜ਼ਰ ‘ਚ ਉਹ ਫ਼ਿਲਮ ਵੀ ਹਿੱਟ ਹੈ, ਜਿਹੜੀ ਪਹਿਲੇ ਸ਼ੁੱਕਰਵਾਰ ਤੋਂ ਐਤਵਾਰ ਤਕ ਸਿਨੇਮਿਆਂ ਦੀਆਂ ਪੰਜਾਹ ਤੋਂ ਸੱਤਰ ਫ਼ੀਸਦੀ ਸੀਟਾਂ ਭਰ ਦੇਵੇ, ਪਰ ਨੋਟਾਂ ਦੀ ਘਾਟ ਨੇ ਸਭ ਕੁਝ ਉਲਟ ਕਰ ਦਿੱਤਾ।’

ਇੱਕ ਫ਼ਿਲਮ ਨਿਰਦੇਸ਼ਕ ਮੁਤਾਬਕ, ‘ਜਦੋਂ ਲੋਕ ਦੋ-ਦੋ ਹਜ਼ਾਰ ਰੁਪਿਆ ਕਤਾਰਾਂ ਵਿੱਚ ਲੱਗ ਕੇ ਲੈਂਦੇ ਹੋਣ ਤਾਂ ਸਭ ਤੋਂ ਪਹਿਲਾਂ ਲੋਕ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨਗੇ। ਜਦੋਂ ਚਾਰ ਛਿੱਲੜ ਬਾਕੀ ਬਚਣ, ਮਨ ਅੰਦਰ ਖੁਸ਼ੀ ਹੋਵੇ ਤਾਂ ਲੋਕ ਸਿਨੇਮਿਆਂ ਵੱਲ ਮੂੰਹ ਕਰਦੇ ਹਨ। ਹੁਣ ਜਦੋਂ ਸਾਰਾ ਦਿਨ ਇਹੀ ਫ਼ਿਕਰ ਖਾਂਦਾ ਹੈ ਕਿ ਜੋ ਪੈਸੇ ਘਰ ਸਨ, ਉਹ ਕਿਤੇ ਚੱਲਦੇ ਨਹੀਂ ਤੇ ਨਵੇਂ ਨੋਟ ਬੈਂਕਾਂ ‘ਚੋਂ ਵੀ ਨਹੀਂ ਮਿਲਦੇ ਤਾਂ ਫ਼ਿਲਮਾਂ ਕੌਣ ਦੇਖੇਗਾ ?’

ਉਸ ਦੀ ਇਹ ਗੱਲ ਬਿਲਕੁਲ ਸਹੀ ਹੈ। ਪਿਛਲੇ ਦਿਨਾਂ ਵਿੱਚ ਤਿੰਨ-ਚਾਰ ਅਜਿਹੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ ਜਿਨ੍ਹਾਂ ਤੋਂ ਨਿਰਮਾਤਾ, ਨਿਰਦੇਸ਼ਕ ਸਮੇਤ ਸਾਰੀ ਟੀਮ ਨੂੰ ਬੇਹੱਦ ਉਮੀਦਾਂ ਸਨ, ਪਰ ਉਨ੍ਹਾਂ ਦਾ ਹਾਲ ਮਾੜਾ ਹੋਇਆ। ਕੁਝ ਵਰ੍ਹੇ ਪਹਿਲਾਂ ਫਰਹਾਨ ਅਖ਼ਤਰ ਦੀ ‘ਰੌਕ ਆਨ’ ਰਿਲੀਜ਼ ਹੋਈ ਸੀ। ਉਸ ਨੂੰ ਵਧੀਆ ਹੁੰਗਾਰਾ ਮਿਲਿਆ। ਲੰਮੇ ਵਕਫ਼ੇ ਮਗਰੋਂ ਫ਼ਿਲਮ ਦਾ ਦੂਜਾ ਭਾਗ ‘ਰੌਕ ਆਨ 2’ ਰਿਲੀਜ਼ ਕੀਤਾ ਗਿਆ। ਚੰਗਾ ਵਿਸ਼ਾ ਹੋਣ ਦੇ ਬਾਵਜੂਦ ਫ਼ਿਲਮ ਦਾ ਹਸ਼ਰ 11711ਚਦ _ਮਿਗ_20161117_ਾੳ0024ਮਾੜਾ ਰਿਹਾ। ਕਹਾਣੀ, ਸਕਰੀਨ ਪਲੇਅ, ਸੰਗੀਤ, ਅਦਾਕਾਰੀ, ਸਭ ਪੱਖਾਂ ਤੋਂ ਫ਼ਿਲਮ ਵਧੀਆ ਸੀ, ਕਮੀ ਸਿਰਫ਼ ਨੋਟਾਂ ਦੀ ਸੀ। ਨਿਰਮਾਤਾ ਨੇ ਨੋਟਾਂ ਦੀ ਪੰਡ ਖਰਚ ਦਿੱਤੀ, ਪਰ ਦੇਖਣ ਵਾਲਿਆਂ ਦੀ ਜੇਬ੍ਹ ਖਾਲੀ ਸੀ ਤਾਂ ਫ਼ਿਲਮ ਕੀ ਕਰੇਗੀ।

ਪਿਛਲੇ ਵਰ੍ਹੇ ਸਿੱਖ ਇਤਿਹਾਸ ‘ਤੇ ਬਾਖੂਬੀ ਚਾਨਣ ਪਾਉਣ ਵਾਲੀ ਫ਼ਿਲਮ ‘ਚਾਰ ਸਾਹਿਬਜ਼ਾਦੇ’ ਰਿਲੀਜ਼ ਹੋਈ ਸੀ ਜਿਸ ਨੂੰ ਦੁਨੀਆ ਭਰ ਵਿੱਚ ਵਸਦੇ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ। ਇਹ ਫ਼ਿਲਮ ਕਮਾਈ ਦੇ ਮਾਮਲੇ ਵਿੱਚ ਰਿਕਾਰਡ ਤੋੜ ਸਫ਼ਲਤਾ ਹਾਸਲ ਕਰ ਗਈ। ਹੁਣ ਉਸੇ ਫ਼ਿਲਮ ਦਾ ਦੂਜਾ ਹਿੱਸਾ ‘ਚਾਰ ਸਾਹਿਬਜ਼ਾਦੇ : ਦਿ ਰਾਈਜ ਆਫ ਬੰਦਾ ਸਿੰਘ ਬਹਾਦਰ’ ਰਿਲੀਜ਼ ਕੀਤਾ ਗਿਆ। ਫ਼ਿਲਮ ਕਮਾਲ ਸੀ, ਪਰ ਪਹਿਲੇ ਹੀ ਦਿਨ ਜਦੋਂ ਮੈਂ ਦੁਪਹਿਰ ਦਾ ਸ਼ੋਅ ਦੇਖਣ ਗਿਆ ਤਾਂ ਸਿਨੇਮਾ ਹਾਲ ‘ਚ 24 ਦਰਸ਼ਕ ਬੈਠੇ ਸਨ।
ਇਹੀ ਹਾਲ ਫ਼ਿਲਮ ‘ਫੋਰਸ 2’ ਦਾ ਰਿਹਾ। ਜੌਹਨ ਅਬਰਾਹਮ ਦੀ ਇਸ ਫ਼ਿਲਮ ਦਾ ਬਹੁਤ ਪ੍ਰਚਾਰ ਕੀਤਾ ਗਿਆ। ਨੋਟਬੰਦੀ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਜੋ ਇਸ ਫ਼ਿਲਮ ਨੂੰ ਲੈ ਡੁੱਬੀ। ਲਗਭਗ ਇਹੀ ਹਾਲ ‘ਤੁਮ ਬਿਨ 2’ ਦਾ ਰਿਹਾ ਜਿਸ ਅੱਗੇ ਨੋਟਬੰਦੀ ਨੇ ਲਕੀਰ ਖਿੱਚ ਦਿੱਤੀ।

ਪਿਛਲੇ ਦਿਨੀਂ ਪੰਜਾਬੀ ਫ਼ਿਲਮ ‘ਪੰਜਾਬ 2016’ ਰਿਲੀਜ਼ ਹੋਈ ਹੈ। ਨਸ਼ੇ ‘ਚ ਡੁੱਬਦੀ ਜਵਾਨੀ ਦੀ ਬਾਤ ਪਾਉਂਦੀ ਇਸ ਫ਼ਿਲਮ ਦਾ ਬਜਟ ਬਹੁਤਾ ਨਹੀਂ ਸੀ। ਰੰਗਮੰਚ ਨਾਲ ਜੁੜੇ ਹੋਏ ਕਲਾਕਾਰਾਂ ਨੇ ਇਸ ਵਿੱਚ ਕੰਮ ਕੀਤਾ। ਪੰਜਾਬ ਦੇ ਸਭ ਤੋਂ ਭਖਦੇ ਮਸਲੇ ‘ਤੇ ਅਧਾਰਤ ਫ਼ਿਲਮ ਹੋਣ ਦੇ ਬਾਵਜੂਦ ਉਹ ਕੁਲੈਕਸ਼ਨ ਹਾਸਲ ਨਹੀਂ ਕਰ ਸਕੀ ਜਿਸ ਦੀ ਆਸ ਕੀਤੀ ਜਾ ਰਹੀ ਸੀ।

ਸਿਨੇਮਾਘਰਾਂ ‘ਤੇ ਮੰਦੀ ਦਾ ਇਹ ਅਸਰ ਛੇਤੀ ਕਿਤੇ ਨਿਕਲਣ ਦੇ ਆਸਾਰ ਨਹੀਂ। ਅੰਦਾਜ਼ੇ ਮੁਤਾਬਕ ਜੇ ਇਹ ਅਸਰ ਦੋ ਤੋਂ ਚਾਰ ਹਫ਼ਤੇ ਹੋਰ ਇਵੇਂ ਬਰਕਰਾਰ ਰਹਿੰਦਾ ਹੈ ਤਾਂ ਵੱਡੇ ਬਜਟ ਦੀਆਂ ਕਈ ਫ਼ਿਲਮਾਂ ਜਿਨ੍ਹਾਂ ਨੂੰ ਰਿਲੀਜ਼ ਕਰਨ ਦੀ ਤਰੀਕ ਸਾਲ-ਸਾਲ ਪਹਿਲਾਂ ਉਲੀਕੀ ਗਈ ਹੈ, ਉਸ ਨੂੰ ਅੱਗੇ ਖਿਸਕਾਉਣਾ ਪਵੇਗਾ। ਉਨ੍ਹਾਂ ਦੇ ਅੱਗੇ ਪੈਣ ਦੀ ਸੂਰਤ ਵਿੱਚ ਉਹ ਉਨ੍ਹਾਂ ਤਰੀਕਾਂ ਨੂੰ ਪਹਿਲਾਂ ਐਲਾਨੀਆਂ ਕਈ ਹੋਰ ਫ਼ਿਲਮਾਂ ਨਾਲ ਭਿੜਨਗੀਆਂ, ਜਿਸ ਨਾਲ ਫ਼ਿਲਮਾਂ ਦਾ ਆਪਸੀ ਮੁਕਾਬਲਾ ਵਧੇਗਾ।

ਸੁਣਨ ‘ਚ ਇਹ ਵੀ ਆ ਰਿਹਾ ਹੈ ਕਿ ਪੰਜਾਬੀ ਦੀਆਂ ਦੋ ਫ਼ਿਲਮਾਂ ਜੋ ਦਸੰਬਰ ਵਿੱਚ ਰਿਲੀਜ਼ ਹੋਣੀਆਂ ਸਨ, ਨੋਟਬੰਦੀ ਕਾਰਨ ਜਨਵਰੀ ਤੇ ਫਰਵਰੀ ਵਿੱਚ ਰਿਲੀਜ਼ ਕਰਨ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਫ਼ਿਲਮਾਂ ਦੇ ਸਮੀਖਿਅਕ ਤਾਂ ਮੰਨਦੇ ਹਨ ਕਿ ਜੇ ਪੰਜ ਸੌ ਤੇ ਹਜ਼ਾਰ ਦੇ ਨੋਟ ਨੂੰ ਬੰਦ ਨਾ ਕੀਤਾ ਜਾਂਦਾ ਤਾਂ ‘ਐ ਦਿਲ ਹੈ ਮੁਸ਼ਕਲ’ ਅਤੇ ‘ਸ਼ਿਵਾਏ’ ਫ਼ਿਲਮਾਂ ਜੋ ਨੋਟਬੰਦੀ ਤੋਂ ਪਹਿਲਾਂ ਰਿਲੀਜ਼ ਹੋਈਆਂ ਸਨ, ਹੋਰ ਲੰਮਾ ਸਮਾਂ ਕੁਲੈਕਸ਼ਨ ਕਰ ਸਕਦੀਆਂ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.