Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਫਿਰ ਪੁਰਾਣੇ ਰੰਗ ਵਿੱਚ ਰਣਬੀਰ

By Admin Published 3 min read

ਫਿਲਮ ‘ਐ ਦਿਲ ਹੈ ਮੁਸ਼ਕਿਲ’ ਨੇ ਰਣਬੀਰ ਕਪੂਰ ਨੂੰ ਇੱਕੋ ਝਟਕੇ ਵਿੱਚ ਕਈ ਮੁਸ਼ਕਲਾਂ ਤੋਂ ਬਾਹਰ ਕੱਢ ਦਿੱਤਾ ਹੈ, ਖਾਸ ਕਰ ਨਿੱਜੀ ਅਤੇ ਪੇਸ਼ਾਵਰ ਜ਼ਿੰਦਗੀ ਦੀਆਂ ਚੁਣੌਤੀਆਂ ‘ਚੋਂ। ਇਸ ਦੀ ਤਸਦੀਕ ਉਸ ਦੀਆਂ ਇਨ੍ਹਾਂ ਦਿਨੀਂ ਗਤੀਵਿਧੀਆਂ ਤੋਂ ਨਜ਼ਰ ਆ ਰਹੀ ਹੈ। ਉਹ ਸੰਜੇ ਦੱਤ ਦੀ ਬਾਓਪਿਕ ਫਿਲਮ ‘ਤੇ ਜ਼ੋਰ-ਸ਼ੋਰ ਨਾਲ ਲੱਗ ਗਏ ਹਨ। ਨਾਲ ਉਸ ਨੇ ਆਪਣੇ ਦੋਸਤ ਅਯਾਨ ਮੁਖਰਜੀ ਦੀ ਅਗਲੀ ਫਿਲਮ ‘ਡ੍ਰੈਗਨ’ ਦੀ ਰਿਹਰਸਲ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਉਹ ਸੁਪਰਹੀਰੋ ਦੀ ਭੂਮਿਕਾ ਨਿਭਾ ਰਿਹਾ ਹੈ। ਇਸ ਭੂਮਿਕਾ ਲਈ ਉਹ ਕਾਫੀ ਮਿਹਨਤ ਕਰ ਰਿਹਾ ਹੈ। ਅਯਾਨ ਮੁਖਰਜੀ ਦੇ ਨਾਲ ਉਹ ‘ਡ੍ਰੈਗਨ’ ਨਾਲ ਸੰਬੰਧਤ ਚੀਨ ਦੇ ਕਿੱਸੇ-ਕਹਾਣੀਆਂ ਵੀ ਪੜ੍ਹ ਰਹੇ ਹਨ। ਇੱਕ ਟ੍ਰੇਨਰ ਤੋਂ ਉਸ ਨੇ ਸੁਪਰੀਹੀਰੋ ਦੀ ਭਾਸ਼ਾ ਨੂੰ ਸਮਝਣ ਦੇ ਲਈ ਟਰੇਨਿੰਗ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ।

ਰਣਬੀਰ ਦੇ ਸ਼ਬਦਾਂ ਵਿੱਚ ”ਫਿਲਮ ‘ਐ ਦਿਲ ਹੈ ਮੁਸ਼ਕਿਲ’ ਦੀ ਸਫਲਤਾ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਮੈਂ ਸਹੀ ਟ੍ਰੈਕ ‘ਤੇ ਹਾਂ। ਮੈਂ ਵਧੀਆ ਸਕ੍ਰਿਪਟ ਚੁਣ ਸਕਣ ਦੇ ਕਾਬਿਲ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਵਿੱਚ ਖੁਦ ‘ਤੇ ਭਰੋਸੇ ਵਿੱਚ ਕਾਫੀ ਵਾਧਾ ਹੋਇਆ ਹੈ। ਮੈਂ ਅਦਾਕਾਰੀ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝ ਲਿਆ ਹੈ। ਮੇਰਾ ਮੰਨਣਾ ਹੈ ਕਿ ਆਸਪਾਸ ਚੱਲਦੀਆਂ ਚੀਜ਼ਾਂ ਨੂੰ ਆਪਣੇ ਅਨੁਭਵ ਨਾਲ ਟੈਕਲ ਕਰਨਾ ਅਸਲ ਅਦਾਕਾਰੀ ਹੈ। ਇੱਕ ਅਦਾਕਾਰ ਦੇ ਤੌਰ ‘ਤੇ ਇਹ ਮੇਰੀ ਡਿਊਟੀ ਹੈ ਕਿ ਮੈਂ ਵੱਧ ਤੋਂ ਵੱਧ ਲੋਕਾਂ ਨਾਲ ਮਿਲ ਕੇ ਅਤੇ ਸਫਰ ਕਰ ਕੇ ਆਪਣੀ ਸੋਚ ਦਾ ਦਾਇਰਾ ਵਧਾ ਸਕਾਂ, ਫਿਰ ਉਸ ਨੂੰ ਆਪਣੀ ਅਦਾਕਾਰੀ ਵਿੱਚ ਢਾਲ ਸਕਾਂ। ਤਦ ਉਹ ਚੀਜ਼ ਸਕਰੀਨ ‘ਤੇ ਦਿਸੇਗੀ ਤਾਂ ਲੱਗੇਗਾ ਕਿ ਮੈਂ ਨਹੀਂ, ਬਲਕਿ ਮੇਰਾ ਕਿਰਦਾਰ ਕੁਝ ਜ਼ਾਹਿਰ ਕਰ ਰਿਹਾ ਹੈ। ਉਹ ਲੋਕਾਂ ਦੇ ਦਿਲਾਂ ਨੂੰ ਛੂੰਹਦਾ ਹੈ।”

ਰਣਬੀਰ ਕਪੂਰ ਕਹਿੰਦੇ ਹਨ ਕਿ ਉਹ ਕੰਮ ‘ਤੇ ਕੇਂਦਰਿਤ ਰਹਿਣ ਵਾਲੇ ਇਨਸਾਨ ਹਨ। ਉਨ੍ਹਾਂ ਨੇ ਕਿਹਾ, ‘ਫਿਲਮ ‘ਰਾਕਸਟਾਰ’ ਤੱਕ ਮੈਨੂੰ ਕੁਝ ਚੀਜ਼ਾਂ ਵਿੱਚ ਦਿੱਕਤ ਹੁੰਦੀ ਸੀ। ਖਾਸਕਰ ਕੇ ਹਰ ਕਿਸੇ ਦੇ ਨਾਲ ਮੇਰੇ ਲਿੰਕਅਪ ਤੇ ਬ੍ਰੇਕਅਪ ਦੀਆਂ ਖਬਰਾਂ ਕਾਰਨ ਵੱਡੀ ਦਿੱਕਤ ਹੁੰਦੀ ਸੀ। ਆਏ ਦਿਨ ਅਖਬਾਰ ਅਤੇ ਨਿਊਜ਼ ਚੈਨਲਾਂ ‘ਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ। ਉਨ੍ਹਾਂ ਖਬਰਾਂ ਨਾਲ ਮੇਰਾ ਧਿਆਨ ਭਟਕਦਾ ਸੀ। ਇਸ ਕਾਰਨ ਮੈਂ ਫਿਲਮ ਵਿੱਚ ਆਪਣੇ ਕਿਰਦਾਰ ‘ਤੇ ਫੋਕਸ ਨਹੀਂ ਪਾਉਂਦਾ ਸੀ। ਇਹ ਮੇਰਾ ਸੁਭਾਅ ਹੈ। ਹੁਣ ਵੀ ਅਜਿਹਾ ਹੁੰਦਾ ਹੈ। ਲਿਹਾਜਾ, ਮੈਨੂੰ ਜਦ ਕਦੇ ਕਿਸੇ ਨਵੇਂ ਪ੍ਰੋਜੈਕਟ ‘ਤੇ ਕੰਮ ਕਰਨਾ ਹੁੰਦਾ ਹੈ ਤਾਂ ਮੈਂ ਖੁਦ ਨੂੰ ਦੁਨਿਆਵੀ ਚੀਜ਼ਾਂ ਤੋਂ ਬਿਲਕੁਲ ਵੱਖ ਕਰ ਲੈਂਦਾ ਹਾਂ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp