Skip to content
Saturday, October 31, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਖੁੱਲ੍ਹੇ ਪੈਸਿਆਂ ਲਈ ਤਰਸ ਗਈ ਵਿਦਿਆ

By Admin Published 1 min read

ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਕਈ ਲੋਕ ਖੁਸ਼ ਹਨ, ਪਰ ਜ਼ਿਆਦਾਤਰ ਲੋਕ ਪਰੇਸ਼ਾਨ ਹਨ। ਇਸ ਸਰਕਾਰੀ ਫੈਸਲੇ ਤੋਂ ਪਿੱਛੋਂ ਆਮ ਆਦਮੀ ਦੀ ਸਵੇਰ ਅਤੇ ਸ਼ਾਮ ਬੈਂਕ ਅਤੇ ਏ ਟੀ ਐਮਜ਼ ਦੀਆਂ ਲਾਈਨਾਂ ਵਿੱਚ ਬੀਤ ਰਹੀ ਹੈ, ਪਰ ਫਿਲਮੀ ਸਿਤਾਰੇ ਵੀ ਨੋਟਬੰਦੀ ਦੀ ਇਸ ਮਾਰ ਤੋਂ ਬਚੇ ਨਹੀਂ। ਨੋਟਬੰਦੀ ਦੀ ਮਾਰ ਵਿਦਿਆ ਬਾਲਨ ਨੂੰ ਵੀ ਇਸ ਵਾਰੀ ਭੁਗਤਣੀ ਪਈ ਹੈ।

ਵਿਦਿਆ ਨੇ ਦੱਸਿਆ ਕਿ ਹੁਣੇ ਜਿਹੇ ਖੁੱਲ੍ਹੇ ਪੈਸੇ ਨਾ ਮਿਲਣ ਦੀ ਵਜ੍ਹਾ ਨਾਲ ਉਹ ਪਨੀਰ ਨਹੀਂ ਖਾ ਸਕੀ। ਉਸ ਦਾ ਪਨੀਰ ਦੀ ਸਬਜ਼ੀ ਖਾਣ ਦਾ ਮਨ ਹੋਇਆ ਤਾਂ ਉਸ ਨੇ ਆਪਣੇ ਘਰ ਦੇ ਕੰਮ-ਕਾਜ ਵਿੱਚ ਹੱਥ ਵੰਡਾਉਣ ਵਾਲੀ ਮਹਿਲਾ ਨੂੰ 2000 ਦਾ ਨੋਟ ਦੇ ਕੇ ਪਨੀਰ ਲਿਆਉਣ ਨੂੰ ਕਿਹਾ। ਉਹ ਬਾਜ਼ਾਰ ਤੋਂ ਪਨੀਰ ਲੈਣ ਗਈ ਤਾਂ ਕੁਝ ਹੀ ਦੇਰ ਵਿੱਚ ਉਸ ਦਾ ਫੋਨ ਆ ਗਿਆ ਕਿ ‘ਦੀਦੀ, 80 ਰੁਪਏ ਦਾ ਪਨੀਰ ਹੈ ਤੇ ਦੁਕਾਨਦਾਰ ਕੋਲ 1920 ਰੁਪਏ ਖੁੱਲ੍ਹੇ ਨਹੀਂ ਹਨ।’ ਮਤਲਬ ਖੁੱਲ੍ਹੇ ਪੈਸਿਆਂ ਦੀ ਕਿੱਲਤ ਕਾਰਨ ਵਿਦਿਆ ਪਨੀਰ ਦਾ ਸਵਾਦ ਲੈਣ ਤੋਂ ਵਾਂਝੀ ਰਹਿ ਗਈ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp