Ad-Time-For-Vacation.png

ਅਜਮੇਰ ਸਿੰਘ ਨੇ ਖੜ੍ਹੇ ਪਾਣੀਆਂ ਵਿੱਚ ਢੀਮ ਸੁੱਟੀ ਹੈ

ਪਿਆਰੇ ਸੱਜਣੋ!ਪਿਛਲੇ ਦਿਨੀ ਉਘੇ ਸਿਖ ਚਿੰਤਕ ਸ:ਅਜਮੇਰ ਸਿੰਘ ਨੇ ਜੋ ਤਲਖ ਅਤੇ ਤੁਰਸ਼ ਟਿਪਣੀਆਂ ਕੀਤੀਆਂ ਹਨ ਉਹਨਾਂ ਨਾਲ ਕਾਫੀ ਹੋ ਹੱਲਾ ਮੱਚਿਆ ਹੋਇਆ ਹੈ।ਕਿਸੇ ਗੱਲ ਨੂੰ ਸਹਿਜ ਨਾਲ ਵਿਚਾਰ ਕੇ ਪਰਤੀਕਰਮ ਦੇਣ ਦਾ ਢੰਗ ਪਤਾ ਨਹੀਂ ਸਿਖ ਕੌਮ ਨੂੰ ਕਦੋਂ ਆਵੇਗਾ?ਜੇ ਕਿਸੇ ਨੇ ਇੱਕ ਵਿਚਾਰ ਨੂੰ ਫੜ ਕੇ ਜੂਨ ਪੂਰੀ ਕਰਨ ਦਾ ਟੀਚਾ ਮਿਥਿਆ ਹੋਵੇ, ਉਹਦੀ ਹੋਰ ਗੱਲ ਹੈ,ਜਿਸ ਵਿਦਵਾਨ ਨੇ ਆਪਣੀ ਸਾਰੀ ਉਮਰ ਲੋਕਾਈ ਦੇ ਦਰਦ ਅਤੇ ਸਿਖ ਕੌਮ ਦੀ ਹੋਣੀ ਤੇ ਹਸਤੀ ਨੂੰ ਵਕਫ ਕੀਤੀ ਹੋਵੇ, ਉਸਦੀ ਹਰ ਗੱਲ ਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ।ਜਿਵੇਂ ਅਲਾਮਾ ਇਕਬਾਲ ਨੇ ਲਿਖਿਆ ਹੈ ‘ ਹਜ਼ਾਰੋਂ ਬਰਸ਼ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ; ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ’।ਅਜਮੇਰ ਸਿੰਘ ਵਰਗੇ ਵਿਦਵਾਨ ਨਿੱਤ ਨਿੱਤ ਨਹੀਂ ਪੈਦਾ ਹੁੰਦੇ, ਇਹ ਤਾਂ ਸਿਖ ਕੌਮ ਦੀ ਖੁਸ਼ਕਿਸਮਤੀ ਹੈ ਕਿ ਉਸ ਕੋਲ ਅਜਮੇਰ ਸਿੰਘ ਹੈ।ਸਿਖ ਕੌਮ ਹਿੱਕ ਠੋਕ ਕੇ ਕਹਿ ਸਕਦੀ ਹੈ ਕਿ ਸਿਖ ਸੰਘਰਸ਼ ਦੀ ਇਕ ਬੌਧਿਕ ਪਰਾਪਤੀ ਅਜਮੇਰ ਸਿੰਘ ਹੈ। ਪੰਜਾਬ ਦੀ ਨਕਸਲਬਾੜੀ ਲਹਿਰ ਦਾ ਪੰਜਾਹ ਸਾਲਾ ਸੁਰੂ ਹੋਣ ਵਾਲਾ ਹੈ, ਪੰਜਾਹ ਸਾਲਾਂ ਚ ਉਹ ਕੋਈ ਵੱਡਾ ਲੇਖਕ ਜਾਂ ਚਿੰਤਕ ਨਹੀਂ ਪੈਦਾ ਕਰ ਸਕੇ।ਕਦੇ ਉਹ ਅਰੁੰਦਤੀ ਰਾਏ ਨੂੰ ਸਿੰਗਾਰ ਕੇ ਲਿਆੳਂੁਦੇ ਨੇ, ਕਦੇ ਕਨਈਏੇ ਨੂੰ, ਕਦੇ ਨੌਲੱਖੇ ਨੂੰ,ਕਦੇ ਦਸ ਲੱਖੇ ਨੂੰ।ਅਜਮੇਰ ਸਿੰਘ ਦੀਆਂ ਲਿਖਤਾਂ ਨੇ ਸਿਖ ਕੌਮ ਨੂੰ ਪਰੇ ਚ ਖੜ ਕੇ ਗੱਲ ਕਰਨ ਜੋਗੇ ਕੀਤਾ ਹੈ । ਨਹੀਂ ਤਾਂ ਸਟੇਟਧਾਰੀ ਕਾਮਰੇਡ ਲਾਲ਼ਾ-ਲਾਲ਼ਾ ਕਰਕੇ ਸਿਖਾਂ ਪਿਛੇ ਪੈ ਜਾਂਦੇ ਸਨ ਪਰ ਹੁਣ ਕਿਸੇ ਗੱਲ ਦਾ ਜੁਆਬ ਵੀ ਨਹੀਂ ਦਿੰਦੇ।ਕਾਲਜਾਂ ,ਯੂਨੀਵਰਸਿਟੀਆ ਵਿਚ ਕਾਮਰੇਡ ਸਿਖ ਨੌਜੁਆਨਾ ਨੂੰ ਬਹਿਸ ਕਰਨ ਲਈ ਢੱਠੇ ਮਹੇਂ ਵਾਂਗ ਮੂਹਰੋਂ ਘੇਰਦੇ ਹੁੰਦੇ ਸੀ ਪਰ ਹੁਣ ਪਾਸਾ ਵੱਟਕੇ ਲੰਘਦੇ ਹਨ।ਅਜਮੇਰ ਸਿੰਘ ਨੇ ਸਿੱਖਾਂ ਨੂੰ ਹਰ ਸੁਆਲ ਦੇ ਜੁਆਬ ਦੇਣ ਜੋਗੇ ਕੀਤਾ ਹੈ।ਸ: ਅਜਮੇਰ ਸਿੰਘ ਦੇ ਹਰ ਪਲ ਦੀ ਚਿੰਤਨ ਤੇ ਚਿੰਤਾ ਸਿਖ ਕੌਮ ਦੀ ਭਲਾਈ ਦੇ ਲੇਖੇ ਲੱਗੀ ਹੋਈ ਹੈ।ਉਹ ਅੱਜ ਜੋ ਗੱਲਾਂ ਕਹਿ ਰਿਹਾ ਹੈ, ਉੁਸਦੇ ਹਰ ਸ਼ਬਦ ਚੋਂ ਪੀੜ ਕੁਰਲਾਂਉਦੀ ਹੈ।ਸਿਖ ਕੌਮ ਨੇ ਅਤੀਤ ਵਿਚ ਭਾਵੁਕ ਆਵੇਸ਼ ਤਹਿਤ ਲਏ ਫੈਸਲਿਆਂ ਕਾਰਨ ਬੜੇ ਨੁਕਸਾਨ ਝੱਲੇ.ਨੇ। 1922–23 ਵਿਚ ਜਦ ਗਾਂਧੀ ਸਿਖਾਂ ਨੂੰ ਨਾਮਿਲਵਰਤਣ ਦੇ ਟੇਟੇ ਚਾੜ ਰਿਹਾ ਸੀ ਤਾਂ ਉਸ ਵਕਤ ਸਿਖ ਵਿਦਵਾਨ ਭਾਈ ਜੋਧ ਸਿੰਘ ਨੇ ਕਿਹਾ ਸੀ ਕਿ ਸਿਖ ਨਾਮਿਲਵਰਤਣ ਦੀ ਲਹਿਰ ਵਿਚ ਸ਼ਾਮਲ ਨਾ.ਹੋਣ, ਇਹਨਾਂ ਦੇ ਪੱਲੇ ਕੁਛ ਨਹੀਂ ਪੈਣਾ।ਉਦੋਂ ਸਿਖ ਦੂ ਦੂ ਕਰਕੇ ਭਾਈ ਸਾਹਿਬ ਦੇ ਮਗਰ ਪੈਣਗੇ।ਜਦ ਸੰਤਲੀ ਤੋਂ ਬਾਦ ਠੱਗੀ ਵੱਜਗੀ ਫਿਰ ਪਛਤਾਂਉਦੇੇ ਫਿਰਨ। ਵੋਟਾਂ ਵਾਲੀ ਗੱਲ ਤਾਂ ਸ਼ਾਇਦ ਪ੍ਰੋ: ਪੂਰਨ ਸਿੰਘ ਨੇ 1935 ਚ ਹੀ ਰੱਦ ਕਰ ਦਿਤੀ ਸੀ ਕਿ ਵੋਟ ਪ੍ਰਰਣਾਲੀ ਸਿਖਾਂ ਨੂੰ ਰਾਸ ਨਹੀਂ ਬੈਠਣੀ, ਕਿਉਂੁਂਕਿ ਜੀਹਦੇ ਸਿਰ ਵੱਧ ਹੋਣਗੇ, ਰਾਜ ਉੁਸੇ ਦਾ ਹੋਵੇਗਾ।ਇੱਕ ਦੋ ਦਿਨ ਤੱਕ ਅਜਮੇਰ ਸਿੰਘ ਦੀ ਵਿਸਥਾਰਤ ਗੱਲਬਾਤ ਆ ਰਹੀ ਹੈ , ਉੁਹਨੂੰ ਧਿਆਨ ਨਾਲ ਸੁਣਕੇ, ਉੁਸਾਰੂ ਬਹਿਸ ਭੇੜ ਵਿਚ ਪਈਏੇ।ਕਾਮਰੇਡ ਲੈਨਿਨ ਨੇ 56 ਕੁ ਸਾਲ ਦੀ ਉੁਮਰ ਭੋਗੀ ਹੈ,ਉੁਸਦੀਆਂ ਕੁਲ ਲਿਖਤਾਂ ਵੀ 56ਭਾਗਾਂ ਵਿਚ ਛਪੀਆਂ ਹਨ, ਉਸਦੀਆਂ ਬਹੁਤੀਆਂ ਲਿਖਤਾਂ ਬਹਿਸ ਭੇੜ ਨਾਲ ਸਬੰਧਤ ਹਨ।ਕਿਤੇ ਉੁਹ ਵਿਰੋਧੀਆਂ ਨਾਲ ਬਹਿਸ ਵਿਚ ਉੁਲਝਿਆ ਹੋਇਆ ਹੈ, ਕਿਤੇ ਆਪਣਿਆ ਨਾਲ।ਉੁਸੇ ਬਹਿਸ ਦੀ ਉੁਪਜ 1917 ਦਾ ਇਨਕਲਾਬ ਸੀ।ਕਾਮਰੇਡ ਮਾਉ-ਜੇ-ਤੁੰਗ ਆਖਦਾ ਹੈ ਕਿ ਜਿਸ ਪਾਰਟੀ ਜਾਂ ਜਥੇਬੰਦੀ ਵਿਚ ਬਹਿਸ ਭੇੜ ਨਹੀਂ ਉਹ ਮਰੀ ਹੋਈ ਸਮਝੋ।ਜਦ ਫਰਾਂਸ ਸਮੇਤ ਯੌਰਪ ਦੇ ਸਭ ਇਨਕਲਾਬ ਫੇਹਲ ਹੋ ਗੇ ਸਨ ਤਾਂ ਮਾਰਕਸ ਸਭ ਕੁਛ ਛੱਡ ਛੁਡਾਕੇ ਲੰਡਨ ਦੀ.ਲਾਇਬਰੇਰੀ ਵਿਚ ਬੈਠ ਗਿਆ ਸੀ,ਜਿਥੇ ਉਸਨੇ ਪੰਦਰਾਂ ਸਾਲ ਲਾਕੇ ਮਜਦੂਰ ਇਨਕਲਾਬ ਦਾ ਸਿਧਾਂਤ ਵਿਕਸਤ ਕੀਤਾ ਸੀ।ਸੋ ਅਜਮੇਰ ਸਿੰਘ ਨੇ ਖੜੇ ਪਾਣੀਆਂ ਵਿਚ ਢੀਮ ਸੁੱਟੀ ਹੈ, ਜੋ ਹੁਣ ਹਿਲਜੁਲ ਸ਼ੁਰੂ ਹੋਈ ਹੈ ਜੇ ਇਹ ਉੁਸਾਰੂ ਪਾਸੇ ਲੱਗੇ ਤਾਂ ਕੌਮ ਦਾ ਭਲਾ ਹੋ ਸਕਦਾ ਹੈ।ਮੇਰੇ ਇਕ ਪੁਰਾਣੀ ਗੱਲ ਯਾਦ ਆਉਂਦੀ ਹੈ, ਉਘੇ ਸਿਖ ਵਿਦਵਾਨ ਡਾ: ਗੁਰਭਗਤ ਸਿੰਘ ਦੀ ਮੌਤ ਤੋਂ ਪਹਿਲਾਂ ਅਸੀਂ ਤਿੰਨ ਦੋਸਤ,ਕਰਮਜੀਤ ਸਿੰਘ ਬੁੱਟਰ, ਲੁਧਿਆਣੇ ਤੋਂ ਸਰਕਾਰੀ ਵਕੀਲ ਅਮਰੀਕ ਸਿੰਘ ਬੁੱਟਰ, ਡਾਕਟਰ ਸਾਹਿਬ ਨੂੰ ਮਿਲਣ ਲਈ ਪਟਿਅਲੇ ਯੂਨੀਵਰਸਿਟੀ ਗਏ।ਕੌਫੀ ਹਾਊਸ ਬੈਠਿਆਂ ਕੈਨੇਡਾ ਵਾਲਾ ਗਰਵਿੰਦਰ ਸਿੰਘ ਧਾਲੀਵਾਲ ਵੀ ਆ ਪਹੁੰਚਿਆ। ਗੱਲਾਂ ਦੌਰਾਨ ਧਾਲੀਵਾਲ ਨੇ ਡਾ: ਗੁਰਭਗਤ ਨੂੰ ਸੁਆਲ ਕੀਤਾ ਕਿ ਹੁਣ ਸਿਖਾਂ ਨੂੰ ਹਥਿਆਰਾਂ ਰਾਂਹੀ ਕੁਛ ਹਾਸਲ ਹੋ ਸਕਦਾ ਹੈ? ਤਾਂ ਡਾ: ਸਾਹਿਬ ਦਾ ਜੁਆਬ ਸੀ ਕਿ ਨਹੀਂ, ।ਹਥਿਆਰਾਂ ਨੇ ਸੰਸਾਰ ਨੂੰ ਦੱਸ ਦਿਤਾ ਹੈ ਕਿ ਸਿਖ ਕੌਣ ਹਨ? ਉੁਹਨਾਂ ਦੇ ਮੁਦੇ ਤੇ ਮਸਲੇ ਕੀ ਹਨ ,ਪਰ ਹੁਣ ਜੰਗ ਕਲਮ ਦੀ ਹੈ।ਕਲਮ ਨੇ ਸੰਸਾਰ ਦੇ ਲੋਕਾਂ ਦੀ ਰਾਇ ਸ਼ੁਮਾਰੀ ਸਿਖਾਂ ਦੇ ਹੱਕ ਵਿਚ ਲਾਮਬੰਦ ਕਰਨੀ ਹੈ। ਸੋ ਅੱਜ ਸਿਖ ਕਲਮਾਂ ਦੇ ਇਸ ਖੇਤਰ ਵਿਚ ਕੁੱਦਣ ਦੀ ਬਹੁਤ ਲੋੜ ਹੈ। ਇਸੇ ਨਾਲ ਹੀ ਸਿਖ ਕੌਮ ਦਾ ਭਲਾ ਹੋਵੇਗਾ।-ਰਾਜਵਿੰਦਰ ਸਿੰਘ ਰਾਹੀ

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.