Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਪੰਜਾਬ ਦੇ ਜੂਡੋ ਖਿਡਾਰੀ ਅਵਤਾਰ ਸਿੰਘ ਨੇ ਕੀਤਾ ਰੀਓ ਉਲੰਪਿਕ ਲਈ ਕੁਆਲੀਫਾਈ

By Admin Published 1 min read

ਜਲੰਧਰ, (ਜਤਿੰਦਰ ਸਾਬੀ)- ਜੂਡੋ ਫੈਡਰੇਸ਼ਨ ਆਫ ਇੰਡੀਆਂ ਦੇ ਕੋਚਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀ ਅਵਤਾਰ ਸਿੰਘ ਨੇ 90 ਕਿੱਲੋ ਭਾਰ ਵਰਗ ਦੇ ਵਿਚ ਰੀਓ ਉਲੰਪਿਕ ਲਈ ਅੱਜ ਕੁਆਲੀਫਾਈ ਕਰ ਲਿਆ ਹੈ। ਉਹ ਪੰਜਾਬ ਦਾ ਹੀ ਨਹੀਂ ਸਗੋਂ ਭਾਰਤ ਦਾ ਇਕਲੌਤਾ ਜੂਡੋ ਖਿਡਾਰੀ ਹੈ, ਜਿਸ ਨੇ ਉਲੰਪਿਕ ਲਈ ਕੁਆਲੀਫਾਈ ਕੀਤਾ ਹੈ। ਉਲੰਪਿਕ ਕੁਆਲੀਫਾਇੰਗ ਮੁਕਾਬਲ ਤਜਾਕਿਸਤਾਨ ਵਿਖੇ ਹੋਇਆ ḩ ਅਵਤਾਰ ਸਿੰਘ ਦੇ ਕੋਚ ਅਮਰਜੀਤ ਸ਼ਾਸ਼ਤਰੀ, ਜੋ ਗੁਰਦਾਸਪੁਰ ਵਿਖੇ ਇਕ ਸਕੂਲ ‘ਚ ਸੰਸਕ੍ਰਿਤ ਅਧਿਆਪਕ ਹਨ, ਨੇ ਦੱਸਿਆ ਕਿ ਅਵਤਾਰ ਨੇ ਮੇਰਾ 33 ਸਾਲ ਦਾ ਸੁਪਨਾ ਸੱਚ ਕਰ ਵਿਖਾਇਆ ਹੈ। ਸ਼ਾਸ਼ਤਰੀ ਨੇ ਦੱਸਿਆ ਕਿ ਅਵਤਾਰ ਸਿੰਘ ਇਸ ਵੇਲੇ ਪੰਜਾਬ ਪੁਲਿਸ ‘ਚ ਬਤੌਰ ਏ.ਐਸ.ਆਈ. ਨੌਕਰੀ ਕਰ ਰਿਹਾ ਹੈ ਤੇ ਇਹ ਪੰਜਾਬ ਪੁਲਿਸ ਲਈ ਵੀ ਮਾਣ ਵਾਲੀ ਗੱਲ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp