ਦਿਲਜੀਤ ਨਾਲ ਕੰਮ ਕਰਕੇ ਰੋਮਾਂਚਿਤ ਹੈ ਕਰੀਨਾ
ਮੁੰਬਈ—ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਕੰਮ ਕਰਕੇ ਰੋਮਾਂਚਿਤ ਹੈ। ਉਹ ਹਾਲ ਹੀ ਵਿਚ ਪ੍ਰਦਰਸ਼ਿਤ ਫਿਲਮ ‘ਕੀ ਐਂਡ ਕਾ’ ਵਿਚ ਅਰਜੁਨ ਕਪੂਰ ਨਾਲ ਨਜ਼ਰ ਆਈ ਸੀ। ਵੱਖਰੇ ਮਿਜਾਜ਼ ਦੀ ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਕਰੀਨਾ ਦੀ ਫਿਲਮ ‘ਉੜਤਾ ਪੰਜਾਬ’ ਆ ਰਹੀ ਹੈ। ਇਹ ਵੀ ਵੱਖਰੇ ਮਿਜਾਜ਼ ਵਾਲੀ ਫਿਲਮ ਹੈ। ਫਿਲਮ ਵਿਚ ਕਰੀਨਾ ਨੇ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨਾਲ ਪਹਿਲੀ ਵਾਰ ਕੰਮ ਕੀਤਾ ਹੈ। ਦਿਲਜੀਤ ਨਾਲ ਕੰਮ ਕਰਕੇ ਉਹ ਬਹੁਤ ਉਤਸ਼ਾਹਿਤ ਹੈ। ਉਸਦਾ ਕਹਿਣਾ ਹੈ ਕਿ ਦਿਲਜੀਤ ਪੰਜਾਬ ਦਾ ਸੁਪਰਸਟਾਰ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਉਸਦੇ ਨਾਲ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਹੈ।
