Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਉਲੰਪਿਕ ਲਈ ਲਗਾਏ ਜਾ ਰਹੇ ਕੈਂਪ ਦਾ ਵੀ ਹਿੱਸਾ ਨਹੀਂ ਸੁਸ਼ੀਲ ਕੁਮਾਰ

By Admin Published 1 min read

ਨਵੀਂ ਦਿੱਲੀ, ਉਂਲਪਿਕ ਕੁਆਲੀਫਾਈ ਵਿਵਾਦ ਦੌਰਾਨ ਪਹਿਲਵਾਨ ਸੁਸ਼ੀਲ ਕੁਮਾਰ ਸਾਹਮਣੇ ਇਕ ਹੋਰ ਮੁਸ਼ਕਿਲ ਖੜੀ ਹੋ ਗਈ ਕਿਉਂਕਿ ਰੀਓ ਉਂਲਪਿਕ ਦੀ ਤਿਆਰੀ ਵਾਸਤੇ ਇਸ ਬੁੱਧਵਾਰ ਤੋਂ ਸੋਨੀਪਤ ‘ਚ ਸ਼ੁਰੂ ਹੋ ਰਹੇ ਕੈਂਪ ਦੀ ਸੂਚੀ ‘ਚ ਵੀ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਂਅ ਨਹੀਂ ਹੈ ਜਦਕਿ ਇਸ ‘ਚ ਉਲੰਪਿਕ ਕੋਟਾ ਹਾਸਲ ਕਰਨ ਵਾਲੇ ਸਿਰਫ ਇਕੋ ਖਿਡਾਰੀ ਦਾ ਨਾਂਅ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਨਰਸਿੰਘ ਪੰਚਮ ਯਾਦਵ ਨੂੰ ਇਸ ਕੈਂਪ ‘ਚ ਪੁਰਸ਼ਾਂ ਦੇ 74 ਕਿੱਲੋ ਵਰਗ ਦੀ ਸੂਚੀ ‘ਚ ਸਾਮਿਲ ਕੀਤਾ ਗਿਆ ਹੈ ḩ ਇਸ ਸਬੰਧੀ ਭਾਰਤੀ ਕੁਸ਼ਤੀ ਮਹਾਸੰਘ ਦੇ ਇਕ ਅਧਿਕਾਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਅਭਿਆਸ ਕੈਂਪ ‘ਚ ਸਿਰਫ ਉਨ੍ਹਾਂ ਪਹਿਲਵਾਨਾਂ ਨੂੰ ਹੀ ਜਗ੍ਹਾ ਦਿੱਤੀ ਗਈ ਹੈ ਜਿਨ੍ਹਾਂ ਰੀਓ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸੁਸ਼ੀਲ ਕੁਮਾਰ ਇਸ ਕੈਂਪ ‘ਚ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਇਸ ਬੁੱਧਵਾਰ ਤੋਂ ਸੋਨੀਪਤ ਵਿਖੇ ਸ਼ੁਰੂ ਹੋ ਰਿਹਾ ਹੈ ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp