Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਤਮੰਨਾ ਦੀ ਵਾਪਸੀ

By Admin Published 2 min read

ਤਮੰਨਾ ਭਾਟੀਆ ਨੂੰ ਲੰਮੀ ਉਡੀਕ ਪਿੱਛੋਂ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਕਿਸਮਤ ਅਜਮਾਉਣ ਦਾ ਮੌਕਾ ਮਿਲ ਸਕਦਾ ਹੈ। ਡਾਇਰੈਕਟਰ ਰੋਹਿਤ ਸ਼ੈਟੀ ਜਲਦੀ ਹੀ ਰਣਵੀਰ ਸਿੰਘ ਤੇ ਤਮੰਨਾ ਭਾਟੀਆ ਨਾਲ ਫਿਲਮ ਬਣਾ ਸਕਦੇ ਹਨ। ਚਰਚਾ ਹੈ ਕਿ ਇਸ ਫਿਲਮ ਵਿੱਚ ਰਣਵੀਰ ਸਿੰਘ ਤੇ ਤਮੰਨਾ ਮੁੱਖ ਭੂਮਿਕਾਵਾਂ ਵਿੱਚ ਹੋ ਸਕਦੇ ਹਨ। ਰੋਹਿਤ ਨੇ ਕਿਹਾ ਹੈ ਕਿ ਮੈਂ ਇਸ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦਾ, ਪਰ ਇਸ ‘ਤੇ ਕੰਮ ਚੱਲ ਰਿਹਾ ਹੈ। ਰਣਵੀਰ ਦੀ ਊਰਜਾ, ਉਤਸ਼ਾਹ ਅਤੇ ਲੋਕਪ੍ਰਿਅਤਾ ਦੇ ਕਾਰਨ ਇਹ ਫਿਲਮ ਦਿਲਚਸਪ ਹੋਵੇਗੀ।

ਦੱਖਣ ਭਾਰਤੀ ਸਿਨੇਮਾ ਦੀ ਵੱਡੀ ਸਟਾਰ ਬਣ ਚੁੱਕੀ ਫਿਲਮ ‘ਬਾਹੂਬਲੀ’ ਫੇਮ ਖੂਬਸੂਰਤ ਅਭਿਨੇਤਰੀ ਤਮੰਨਾ ਭਾਟੀਆ ਨੇ ਤਿੰਨ ਸਾਲ ਪਹਿਲਾਂ ਫਿਲਮ ‘ਹਿੰਮਤਵਾਲਾ’ ਵਿੱਚ ਅਜੈ ਦੇਵਗਨ ਦੀ ਕੋ-ਸਟਾਰ ਦੇ ਰੂਪ ਵਿੱਚ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ, ਪਰ ‘ਬਾਹੂਬਲੀ’ ਤੋਂ ਪਹਿਲਾਂ ਉਸ ਨੂੰ ਬਾਲੀਵੁੱਡ ਵਿੱਚ ਵਿਸ਼ੇਸ਼ ਸਫਲਤਾ ਨਹੀਂ ਮਿਲ ਸਕੀ। ਬੀਤੇ ਦਿਨੀਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ ਕਿ ਤਮੰਨਾ ਭਾਟੀਆ ਜਲਦੀ ਹੀ ਵਿਆਹ ਕਰਨ ਵਾਲੀ ਹੈ। ਕਿਹਾ ਗਿਆ ਹੈ ਕਿ ਉਹ ਉਸ ਕੰਪਿਊਟਰ ਇੰਜੀਨੀਅਰ ਨਾਲ ਵਿਆਹ ਕਰੇਗੀ, ਜਿਸ ਨੰ ਉਹ ਕਈ ਸਾਲਾਂ ਤੋਂ ਜਾਣਦੀ ਹੈ। ਨਾਲ ਹੀ ਅਜਿਹੀਆਂ ਅਫਵਾਹਾਂ ਵੀ ਹਨ ਕਿ ਕੀ ਉਹ ਵਿਆਹ ਦੇ ਬਾਅਦ ਫਿਲਮਾਂ ਵਿੱਚ ਕੰਮ ਕਰਨਾ ਜਾਰੀ ਰੱਖੇਗੀ ਜਾਂ ਨਹੀਂ?

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp