Skip to content
Wednesday, October 28, 2026 9°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਬਦਰੀਨਾਥ ਕੀ ਦੁਲਹਨੀਆ’ ਵਿੱਚ ਵਰੁਣ ਤੇ ਆਲੀਆ

By Admin Published 1 min read

ਵਰੁਣ ਧਵਨ ਤੇ ਆਲੀਆ ਭੱਟ ਦੀ ਜੋੜੀ ਸਿਲਵਰ ਸਕਰੀਨ ਤੇ ਨਜ਼ਰ ਆਵੇਗੀ। ਇਹ ਦੋਵੇਂ ਹੁਣ ਮੁੜ ‘ਬਦਰੀਨਾਥ ਕੀ ਦੁਲਹਨੀਆਂ’ ਵਿੱਚ ਧਮਾਲ ਮਚਾਉਣਗੇ। ਇਸ ਤੋਂ ਪਹਿਲਾਂ ਆਲੀਆ ਤੇ ਵਰੁਣ ਨੇ ਕਰਣ ਜੌਹਰ ਦੀ ਸਾਲ 2012 ਵਿੱਚ ਰਿਲੀਜ਼ ਫਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲੀ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਇਸ ਦੇ ਬਾਅਦ ਇਹ ਜੋੜੀ 2014 ਵਿੱਚ ਰੋਮਾਂਟਿਕ ਫਿਲਮ ‘ਹਮਟੀ ਸ਼ਰਮਾ ਕੀ ਦੁਲਹਨੀਆ’ ਆਈ ਸੀ। ਇਸ ਵਿੱਚ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ‘ਬਦਰੀਨਾਥ ਕੀ ਦੁਲਹਨੀਆ’ ਦਾ ਪੋਸਟਰ ਫਿਲਮ ਦੇ ਨਿਰਮਾਤਾ ਕਰਣ ਜੌਹਰ ਨੇ ਟਵਿੱਟਰ ‘ਤੇ ਜਾਰੀ ਕੀਤਾ ਹੈ। ਇਸ ਵਿੱਚ ਵਰੁਣ ਉੱਤੇ ਆਲੀਆ ਦੇਸੀ ਦਿੱਖ ਵਿੱਚ ਹਨ। ਧਰਮਾ ਪ੍ਰੋਡਕਸ਼ਨ ਦੀ ਇਹ ਫਿਲਮ ਅਗਲੇ ਸਾਲ 10 ਮਾਰਚ ਨੂੰ ਰਿਲੀਜ ਹੋਵੇਗੀ। ਫਿਲਹਾਲ ਵਰੁਣ ਤੇ ਆਲੀਆ ਆਪਣੀਆਂ-ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਰੁੱਝੇ ਹੋਏ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp