Skip to content
Saturday, October 24, 2026 8°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਪ੍ਰਵਾਸੀ ਪੰਜਾਬੀ ਕਾਂਗਰਸ਼ ਅਤੇ ਅਕਾਲੀ ਦਲ ਲਈ ਬਣੇਂ ‘ਦਹਿਸ਼ਤਗਰਦ’

By Admin Published 3 min read

ਅੰਮ੍ਰਿਤਸਰ- ਚਾਹੇ ਅਕਾਲੀ ਜਾਂ ਕਾਗਰਸੀ ਜਦੋਂ ਬਾਹਰਲੇ ਮੁਲਕਾਂ ਵਿੱਚ ਆਉਂਦੇ ਹਨ ਤਾਂ ਉਹ ਹਮੇਸ਼ਾਂ ਹੀ ਪੰਜਾਬੀਆ ਨੂੰ ਪੰਜਾਬ ਆਉਂਣ ਦਾ ਸੱਦਾ ਦਿੰਦੇ ਹਨ ਅਤੇ ਆਪਣਾਂ ਪੈਸਾ ਉਤੇ ਖਰਚਣ ਜਾਂ ਨਿਵੇਸ ਕਰਨ ਦੀਆਂ ਸਲਾਹਾ ਦਿੰਦੇ ਹਨ।ਪਰ ਹੁਣ ਕੀ ਹੋ ਗਿਆ? ਕਿ ਅਕਾਲੀ ਅਤੇ ਕਾਂਗਰਸੀ ਦੋਨੋ ਪਾਰਟੀਆਂ ਵਾਲਿਆਂ ਨੂੰ ਇਹ ਪ੍ਰਵਾਸੀ ਪੰਜਾਬੀ ਦਹਿਸ਼ਤਗਰਦ ਲੱਗਣ ਲੱਗ ਪਏ ਹਨ।ਇਸਦਾ ਕਾਰਣ ਹੈ ਕਿ ਲੰਬੇ ਸਮੇਂ ਤੋਂ ਸੱਤਾ ਤੇ ਕਾਬਜ ਅਕਾਲੀਆ ਨੂੰ ਜਾਂ 70 ਸਾਲ ਤੋਂ ਪੰਜਾਬ ਨਾਲ ਧੋਖਾ ਕਰ ਰਹੀ ਕਾਂਗਰਸ ਪਾਰਟੀ ਨੂੰ ਪ੍ਰਵਾਸੀ ਪੰਜਾਬੀ ਹਮਾਇਤ ਨਹੀਂਂ ਦੇ ਰਹੇ ਅਤੇ ਉਹ ਆਮ ਆਦਮੀ ਪਾਰਟੀ ਨੂੰ ਉਪ੍ਰੋਕਤ ਪਰਟੀਆਂ ਤੋਂ ਚੰਗਾ ਸਮਝਦੇ ਹਨ।ਇਸ ਲਈ ਅਕਾਲੀ ਪਾਰਟੀ ਅਤੇ ਕਾਂਗਰਸੀ ਆਪਣੀਆ ਰੈਲੀਆਂ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਕਦੇ ਗਰਮ ਦਲੀਏ ਅਤੇ ਕਦੇ ਦਹਿਸਤਗਰਦਾਂ ਦੇ ਹਮਾਇਤੀ ਆਦਿ ਨਾਵਾਂ ਨਾਲ ਸੰਬੋਧਨ ਕਰਦੇ ਹਨ।

ਕੈਨੇਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਹੱਕ ਵਿੱਚ ਚੋਣ-ਪ੍ਰਚਾਰ ਕਰਨ ਲਈ ਕੈਨੇਡਾ ਤੋਂ ਆਏ ਐੱਨ.ਆਰ.ਆਈਜ਼ (ਗ਼ੈਰ-ਰਿਹਾਇਸ਼ੀ ਂ) ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖੇ ਹਮਲੇ ਕੀਤੇ ਕਿਉਂਕਿ ਕੈਪਟਨ ਨੇ ਉਨ੍ਹਾਂ ਨੂੰ ‘ਬਾਹਰਲੇ ਲੋਕ’ ਆਖਿਆ ਸੀ। ਐੱਨ.ਆਰ.ਆਈਜ਼ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਵੀ ਕੀਤੀ ਹੈ।

ਕੈਨੇਡਾ ‘ਚ ‘ਚੱਲੋ ਪੰਜਾਬ’ ਦੇ ਬਾਨੀਆਂ ਜੋਬਨ ਰੰਧਾਵਾ, ਸੁਰਿੰਦਰ ਮਾਵੀ ਅਤੇ ਜਸਕੀਰਤ ਮਾਨ ਸਮੇਤ ਵੱਡੀ ਗਿਣਤੀ ਵਿੱਚ ਮੌਜੂਦ ਐੱਨ.ਆਰ.ਆਈਜ਼ ਨੇ ਇਸ ਕਰ ਕੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਨਿਖੇਧੀ ਕੀਤੀ ਕਿਉਕਿ ਉਨ੍ਹਾਂ ਨੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਤੋਂ ਬਾਹਰ ਸੁੱਟਣ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦਾ ਇੱਥੇ ਚੋਣ ਪ੍ਰਚਾਰ ਕਰਨ ਦਾ ਸੰਵਿਧਾਨਕ ਅਧਿਕਾਰ ਹੈ। ਉਨ੍ਹਾਂ ਕਿਹਾ,”ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਅਮਰਿੰਦਰ ਕੀ ਆਖਦਾ ਹੈ, ਭਾਵੇਂ ਸਾਨੂੰ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਬਦਲੇ ਜੇਲੀਂ ਕਿਉ ਨਾ ਡੱਕ ਦਿੱਤਾ ਜਾਵੇ।”

ਟੋਰਾਂਟੋ ‘ਚ ਆਮ ਆਦਮੀ ਪਾਰਟੀ ਦੇ ਯੂਥ ਕਨਵੀਨਰ ਜੋਬਨ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਕਾਂਗਰਸ ਅਤੇ ਬਾਦਲ ਪਰਿਵਾਰ ਦੇ ਸ਼ਿਕੰਜਿਆਂ ‘ਚੋਂ ਮੁਕਤ ਕਰਵਾਉਣ ਲਈ 35,000 ਤੋਂ ਵੱਧ ਐੱਨ.ਆਰ.ਆਈਜ਼ ਸੂਬੇ ਵਿੱਚ ਚੋਣ-ਪ੍ਰਚਾਰ ਕਰ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਕਰ ਕੇ ਨਿਰਾਸ਼ ਹੋ ਗਏ ਹਨ ਕਿਉਕਿ ਐੱਨ.ਆਰ.ਆਈਜ਼ ਨੇ ਕਾਂਗਰਸ ਨੂੰ ਆਪਣੀ ਹਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਮਰਿੰਦਰ ਸਿੰਘ ਪਹਿਲਾਂ ਐੱਨ.ਆਰ.ਆਈਜ਼ ਦੀ ਹਮਾਇਤ ਲੈਣ ਲਈ ਅਮਰੀਕਾ ਅਤੇ ਕੈਨੇਡਾ ਜਾ ਕੇ ਆਏ ਸਨ। ਉਨਾਂ ਨੂੰ ਤਦ ਟੋਰਾਂਟੋ ਅਤੇ ਵੈਨਕੂਵਰ ਅੰਦਰ ਦਾਖ਼ਲ ਹੀ ਨਹੀਂ ਹੋਣ ਦਿੱਤਾ ਗਿਆ ਸੀ ਅਤੇ ਉਝ ਵੀ ਉੱਥੋਂ ਉਨਾਂ ਨੂੰ ਕੋਈ ਹੁੰਗਾਰਾ ਵੀ ਨਹੀਂ ਮਿਲਿਆ ਸੀ।

ਜੋਬਨ ਰੰਧਾਵਾ ਨੇ ਕੈਪਟਨ ਅਮਰਿੰਦਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਵਿੱਚ ਉਨਾਂ ਦੀਆਂ ਆਪਣੀਆਂ ਜ਼ਮੀਨਾਂ-ਜਾਇਦਾਦਾਂ ਅਤੇ ਪਰਿਵਾਰ ਹਨ ਅਤੇ ਉਨਾਂ ਨੂੰ ਕੋਈ ਹੱਕ ਨਹੀਂ ਕਿ ਉਨਾਂ ਨੂੰ ‘ਬਾਹਰਲੇ ਵਿਅਕਤੀ’ ਕਰਾਰ ਦਿੱਤਾ ਜਾਵੇ। ਉਨਾਂ ਕਿਹਾ ਕਿ ਐੱਨ. ਆਰ.ਆਈਜ਼ ਉਦੋਂ ਤੱਕ ਤਾਂ ਬਹੁਤ ਚੰਗੇ ਸਨ, ਜਦੋਂ ਉਹ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੋਟੀਆਂ ਰਕਮਾਂ ਦਾਨ ਕਰਦੇ ਸਨ ਪਰ ਹੁਣ ਜਦੋਂ ਉਨਾਂ ਆਮ ਆਦਮੀ ਪਾਰਟੀ ਨੂੰ ਆਪਣੀ ਹਮਾਇਤ ਦੇਣੀ ਸ਼ੁਰੂ ਕਰ ਦਿੱਤੀ ਹੈ, ਤਾਂ ਉਹੀ ਐੱਨ.ਆਰ.ਆਈਜ਼ ਹੁਣ ਉਨਾਂ ਦੋਵੇਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ‘ਦਹਿਸ਼ਤਗਰਦ ਜਾਪਣ ਲੱਗ ਪਏ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp