Skip to content
Saturday, October 24, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਕੈਪਟਨ ਅਮਰਿੰਦਰ ਨੂੰ “ਮਰਦ ਅਗੰਮੜਾ” ਅਖਵਾਉਣ ਉਤੇ ਸ਼ਰਮ ਆਉਣੀ ਚਾਹੀਦੀ ਹੈ: ਫੂਲਕਾ

By Admin Published 3 min read

ਜਲੰਧਰ/ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੁਦ ਨੂੰ ‘ਮਰਦ ਅਗੰਮੜਾ’ ਕਹਾਏ ਜਾਣ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚਐਸ ਫੂਲਕਾ ਨੇ ਕਰੜੀ ਨਿੰਦਾ ਕੀਤੀ ਹੈ। ‘ਮਰਦ ਅਗੰਮੜਾ’ ਸ਼ਬਦ ਸਿਰਫ ਗੁਰੂ ਗੋਬਿੰਦ ਸਿੰਘ ਜੀ ਲਈ ਵਰਤਿਆ ਜਾਂਦਾ ਹੈ। ਫੂਲਕਾ ਨੇ ਭਗਵੇਂ ਨੇਤਾ ਤੋਂ ਨਵੇਂ-ਨਵੇਂ ਕਾਂਗਰਸੀ ਬਣੇ ਨਵਜੋਤ ਸਿੱਧੂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਧਾਰਮਿਕ ਉਸਤਿਤ ਨੂੰ ਤੋੜ-ਮਰੋੜ ਕੇ ਆਪਣੇ ਉਤੇ ਪੇਸ਼ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਅੰਮ੍ਰਿਤਸਰ ਵਿਖੇ ਇਕ ਚੋਣ ਸਭਾ ਵਿੱਚ ਕਿਹਾ ਸੀ, “ਜਬ ਤੱਕ ਕਾਂਗਰਸ ਬਹਾਲ ਨਾ ਕਰਾਉਂ, ਸਿੱਧੂ ਨਾਮ ਨਾ ਕਹਾਉਂ”। ਫੂਲਕਾ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਵਲੂੰਧਰਨ ਵਾਲੇ ਅਜਿਹੇ ਕਾਰਨਾਮਿਆਂ ਉਤੇ ਕਾਂਗਰਸ ਅਤੇ ਕਾਂਗਰਸੀ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਨਾਲ ਗੱਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਉਮੀਦਵਾਰ ਐਡਵੋਕੇਟ ਐਚ.ਐਸ. ਫੂਲਕਾ

ਫੂਲਕਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਪੰਧੇਰ ਨੇ ਬੱਸੀ ਪਠਾਣਾ ਵਿਖੇ ਰੈਲੀ ਦੌਰਾਨ ਕੈਪਟਨ ਅਮਰਿੰਦਰ ਨੂੰ ‘ਮਰਦ ਅਗੰਮੜਾ’ ਕਿਹਾ ਸੀ, ਜੋ ਕਿ ਬਹੁਤ ਹੀ ਦੁਖਦ ਅਤੇ ਨਿੰਦਣਯੋਗ ਹੈ। ਫੂਲਕਾ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖ ਕੇ ਕਾਂਗਰਸ ਵੱਲੋਂ ਬੌਂਦਲ ਕੇ ਵਿੱਚ ਅਜਿਹਾ ਕੀਤਾ ਜਾ ਰਿਹਾ ਹੈ।

ਫੂਲਕਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਅਜਿਹੇ ਸ਼ਰਮਨਾਕ ਕਾਰਨਾਮਿਆਂ ਤੋਂ ਪਹਿਲਾਂ ਆਪਣਾ ਦਿਮਾਗ ਟਿਕਾਣੇ ਰੱਖਣਾ ਚਾਹੀਦਾ ਹੈ। ਫੂਲਕਾ ਨੇ ਨਵੇਂ-ਨਵੇਂ ਕਾਂਗਰਸੀ ਆਗੂ ਨਵਜੋਤ ਸਿੱਧੂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਧਾਰਮਿਕ ਉਸਤਿਤ ਨੂੰ ਤੋੜ-ਮਰੋੜ ਕੇ ਆਪਣੇ ਆਪ ਉਪਰ ਲਾਗੂ ਕਰਨ ਬਾਰੇ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਕੀ ਸਿੱਧੂ ਨੂੰ ਇਹ ਪਤਾ ਨਹੀਂ ਸੀ ਕਿ ਜਿਸ ਧਾਰਮਿਕ ਸ਼ਬਦਾਵਲੀ ਨੂੰ ਉਹ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ, ਉਹ ਸਿੱਖਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਿਤ ਲਈ ਵਰਤੀ ਜਾਂਦੀ ਹੈ। ਫੂਲਕਾ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਿਕਰਮ ਮਜੀਠੀਆ ਨੇ ਵੀ ਅਰੁਣ ਜੇਟਲੀ ਲਈ ਚੋਣ ਪ੍ਰਚਾਰ ਕਰਦਿਆਂ ਇਸੇ ਤਰ੍ਹਾਂ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।

ਫੂਲਕਾ ਨੇ ਕਿਹਾ ਕਿ ਸਿੱਧੂ ਦੀ ਅਜਿਹੀ ਬਿਆਨਬਾਜ਼ੀ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਖਤਮ ਹੋ ਚੁੱਕੀ ਹੈ ਅਤੇ ਰਾਹੁਲ ਗਾਂਧੀ ਵੱਲੋਂ ਉਸਨੂੰ (ਸਿੱਧੂ ਨੂੰ) ਪੰਜਾਬ ਵਿੱਚ ਕਾਂਗਰਸ ਦੀ ਸਾਖ ਬਚਾਉਣ ਲਈ ਲਿਆਂਦਾ ਗਿਆ ਹੈ। ਫੂਲਕਾ ਨੇ ਕਿਹਾ ਕਿ ਸਿੱਧੂ ਵੀ ਕਾਂਗਰਸ ਦੇ ਡੁੱਬਦੇ ਬੇੜੇ ਨੂੰ ਪਾਰ ਨਹੀਂ ਉਤਾਰ ਸਕਦੇ।

ਇੱਥੇ ਇਹ ਵਰਣਨਯੋਗ ਹੈ ਕਿ ਐਸਜੀਪੀਸੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸਿੱਧੂ ਦੇ ਇਸ ਕਾਰਨਾਮੇ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਸਿੱਧੂ ਨੂੰ ਅਜਿਹੇ ਸ਼ਰਮਨਾਕ ਕਾਰਨਾਮਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp