Skip to content
Saturday, October 24, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

7 ਮਹਾਂਦੀਪਾਂ ‘ਚ 7 ਮੈਰਾਥਨ ਦੌੜ ਕੇ ਜਗਜੀਤ ਸਿੰਘ ਨੇ ਰਚਿਆ ਇਤਿਹਾਸ

By Admin Published 2 min read

ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)- 7 ਦਿਨਾਂ ਵਿਚ 7 ਮਹਾਂਦੀਪਾਂ ‘ਚ 7 ਮੈਰਾਥਨ ਦੌੜ ਕੇ ਜਗਜੀਤ ਸਿੰਘ ਨੇ ਇਤਿਹਾਸ ਰਚਿਆ ਹੈ। ਜਗਜੀਤ ਸਿੰਘ 25 ਜਨਵਰੀ ਤੋਂ 31 ਜਨਵਰੀ ਤੱਕ ਆਸਟਰੇਲੀਆ ਦੇ ਸ਼ਹਿਰ ਪਰਥ, ਸਿੰਘਾਪੁਰ ਏਸ਼ੀਆ, ਈਜੈਪਟ ਅਫਰੀਕਾ, ਹਾਲੈਂਡ ਯੂਰਪ, ਨਿਊਯਾਰਕ ਉੱਤਰੀ ਅਮਰੀਕਾ, ਚਿੱਲੀ (ਦੱਖਣੀ ਅਮਰੀਕਾ) ਅਤੇ ਐਨਟਾਟਕਾ ਵਿੱਚ ਸਿੱਖੀ ਦੀ ਸ਼ਾਨ ‘ਨਿਸ਼ਾਨ ਸਾਹਿਬ’ ਲੈ ਕੇ ਮੈਰਾਥਨ ਦੌੜੇ। 4 ਜਨਵਰੀ ਨੂੰ ਉਨ੍ਹਾਂ ਨੇ ਇੱਕ ਹੋਰ ਮੈਰਾਥਨ ਚਿੱਲੀ ਵਿੱਚ ਵੀ ਦੌੜੀ ਸੀ। ਉਹ ਦੁਨੀਆਂ ਦੇ ਪਹਿਲੇ ਦਸਤਾਰਧਾਰੀ ਸਿੱਖ ਹਨ ਜੋ ਇਹ ਇਤਿਹਾਸ ਰਚਨ ‘ਚ ਕਾਮਯਾਬ ਹੋਏ ਹਨ। ਯੂ. ਕੇ. ਪਹੁੰਚਣ ‘ਤੇ ਜਗਜੀਤ ਸਿੰਘ ਨੇ ਕਿਹਾ ਕਿ 7 ਮਹਾਂਦੀਪਾਂ ਦੀ ਇਸ ਦੌੜ ਵਿੱਚ ਉਹ ਇਕੱਲੇ ਸਿੱਖ ਸਨ ਜਦ ਕਿ ਇਨ੍ਹਾਂ ਦੌੜਾਕਾਂ ਵਿੱਚ ਕੋਈ ਹੋਰ ਭਾਰਤੀ ਵੀ ਸ਼ਾਮਿਲ ਨਹੀਂ ਸੀ। ਵੱਖ਼ ਵੱਖ ਦੇਸ਼ਾਂ ਦੇ ਦੌੜਾਕਾਂ ਨਾਲ 7 ਮਹਾਂਦੀਪਾਂ ਦੀਆਂ 7 ਮੈਰਾਥਨ ਦੌੜਾਂ ਨੂੰ 7 ਦਿਨਾਂ ਵਿੱਚ ਪੂਰਾ ਕਰਨਾ ਸੌਖਾ ਨਹੀਂ ਸੀ, ਲੇਕਿਨ ਫਿਰ ਵੀ ਹਾਸਲੇ ਅਤੇ ਵਾਹਿਗੁਰੂ ਦੀ ਕਿ੍ਪਾ ਸਦਕਾ ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਇਆ ਹਾਂ। ਇਨ੍ਹ•ਾਂ ਦੌੜਾਂ ਤੋਂ ਬਾਅਦ ਜਗਜੀਤ ਸਿੰਘ ਹੁਣ ਤੱਕ ਮੈਰਾਥਨ ਦੌੜਾਂ ਦਾ ਅੰਕੜਾ 246 ਤੱਕ ਪਹੁੰਚ ਗਿਆ ਹੈ। ਜਗਜੀਤ ਸਿੰਘ ਨੇ ਕਿਹਾ ਕਿ ਇਸ ਦੌੜ ਵਿੱਚ ਉਨ੍ਹ•ਾਂ ਦੀ ਦਸਤਾਰ ਜਿੱਥੇ ਸਿੱਖ ਕੌਮ ਦੀ ਨੁਮਾਇੰਦਗੀ ਕਰ ਰਹੀ ਸੀ, ਮੈਨੂੰ ਮਾਣ ਹੈ ਕਿ ਉੱਥੇ ਹੀ ਕੇਸਰੀ ਨਿਸ਼ਾਨ ਸਾਹਿਬ ਦੁਨੀਆਂ ਭਰ ਵਿੱਚ ਝੂਲਦਾ ਨਜ਼ਰ ਆਇਆ ਹੈ। ਵਰਨਣਯੋਗ ਹੈ ਕਿ ਇਸ ਦੌੜ ਲਈ ਜਗਜੀਤ ਸਿੰਘ ਨੂੰ ਜਿੱਥੇ ਕਈ ਦੋਸਤਾਂ ਮਿੱਤਰਾਂ ਨੇ ਮਦਦ ਕੀਤੀ, ਉੱਥੇ ਹੀ ਉਸ ਦੇ ਪਰਿਵਾਰ ਨੇ ਸਹਿਯੋਗ ਦਿੱਤਾ, ਇਸ ਦੌੜ ਵਿੱਚ ਪ੍ਰਤੀ ਦੌੜਾਕ 36000 ਡਾਲਰ ਤੋਂ ਵੱਧ ਦਾ ਖ਼ਰਚਾ ਹੋਇਆ ਹੈ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp