ਪਾਵਰ ਆਫ ਅਟਾਰਨੀ ਦੇਣ ਤੋਂ ਪਹਿਲਾਂ ਸੌ ਵਾਰ ਸੋਚੋ

ਭਰਾ ਅਤੇ ਭਤੀਜੇ ਵੱਲੋਂ ਸਰੀ ਨਿਵਾਸੀ ਰਾਜਵਿੰਦਰ ਸਿੰਘ ਨਾਲ ਧੋਖਾਧੜੀ

ਸਰੀ:ਰਾਜਵਿੰਦਰ ਸਿੰਘ ਮਾਨ ਜੋ ਕਿ 30 ਸਾਲ ਤੋਂ ਕਨੇਡਾ ਦੇ ਸ਼ਹਿਰ ਸਰੀ ਵਿਚ ਰਹਿ ਰਹੇ ਹਨ ਅਤੇ ਕਨੇਡੀਅਨ ਸਿਟੀਜਨ ਹਨ, ਇਥੇ ਉਹ ਘਰਾਂ ਦੀ ਕੰਸਟਰਕਸ਼ਨ ਦਾ ਕੰਮ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਭਾਵੇਂ ਪੰਜਾਬ ਵਿਚ ਸਰਕਾਰਾਂ ਐਨ.ਆਰ.ਆਈਜ਼ ਦੀਆਂ ਜਾਇਦਾਦਾਂ ਦੀ ਰਖਵਾਲੀ ਦੀ ਗਰੰਟੀ ਦਿੰਦੀਆਂ ਹਨ ਪਰ ਤਸਵੀਰ ਦਾ ਦੂਸਰਾ ਪਾਸਾ ਹੋਰ ਹੈ।ਰਾਜਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੈਂ ਆਪਣੇ ਸਕੇ ਭਰਾ ਹਰਿੰਦਰ ਸਿੰਘ ਮਾਨ ਉਰਫ ਕਿੱਟੂ ਮਾਨ ਤੇ ਵਿਸ਼ਵਾਸ ਕਰ ਕੇ ਉਸਨੂੰ ‘ਪਾਵਰ ਆਫ ਅਟਾਰਨੀ’ ਦਿੱਤੀ ਹੋਈ ਸੀ।ਜਿਸਦਾ ਉਸਨੇ ਨਜਾਇਜ਼ ਫਾਇਦਾ ਉਠਾਇਆ।ਰਾਜਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਤੰਬਰ 2016 ਵਿਚ ਮੇਰਾ ਭਰਾ ਇਥੇ ਕਨੇਡਾ ਮੇਰੇ ਕੋਲ ਆਇਆ।ਸਾਡੇ ਸਤਿਕਾਰਯੋਗ ਪਿਤਾ ਜੀ ਅਤੇ ਸਾਰੇ ਪਰਿਵਾਰ ਨੇ 25 ਸਤੰਬਰ ਨੂੰ ਬੈਠ ਕੇ ਪੰਜਾਬ ਵਿਚਲੀ ਜਾਇਦਾਦ ਦਾ ਸਾਰਾ ਹਿਸਾਬ ਕਿਤਾਬ ਫਾਈਨਲ ਕਰ ਲਿਆ।ਇਸ ਸਬੰਧੀ ਜੋ ਸਾਡੇ ਪਿਤਾ ਜੀ ਨਰੰਜਨ ਸਿੰਘ ਮਾਨ ਨੇ ਇਕਰਾਰਨਾਮਾ ਆਪਣੇ ਹੱਥ ਨਾਲ ਲਿਖਿਆ ਜਿਸ ਉਪਰ ਤਾਰੀਖ 25/9/2016 ਵੀ ਪਾਈ ਹੋਈ ਹੈ ਅਤੇ ਮੇਰੇ ਭਰਾ ਹਰਿੰਦਰ ਸਿੰਘ ਦੀ ਖੁਦ ਦੀ ਲਿਖਤ ਤੇ ਸਾਈਨ ਕੀਤੇ ਹੋਏ ਹਨ।ਉਸ ਹਿਸਾਬ ਕਿਤਾਬ ਵਿਚ ਵੀ ਮੇਰੇ ਨਾਲ ਧੋਖਾ ਕੀਤਾ ਗਿਆ।ਸਾਡੀ ਸਾਂਝੀ ਕੋਠੀ ਗੋਲਡਨ ਐਵੇਨਿਊ ਗੜ੍ਹਾ ਰੋਡ ਜਲੰਧਰ ਵਿਚ ਹੈ ਜਿਹੜੀ 50% ਮੇਰੇ ਨਾਮ ਤੇ 50% ਮੇਰੇ ਭਰਾ ਤੇ ਮੇਰੇ ਭਤੀਜੇ ਦੇ ਨਾਮ ਤੇ ਹੈ।ਮੇਰੇ ਭਰਾ ਨੇ ਕਿਹਾ ਕਿ ਮੇਰੇ ਕੋਲ ਇਸ ਵਕਤ ਨਕਦ ਪੈਸੇ ਨਹੀਂ ਹਨ ਤੇ ਤੂੰ ਮੇਰਾ ਹਿੱੱਸਾ ਆਪਣੇ ਨਾਮ ਕਰਵਾ ਲੈ।ਮੇਰੇ ਭਰਾ ਨੇ ਕਿਹਾ ਕਿ ਮੈਂ ਇੰਡੀਆ ਜਾ ਕੇ ਆਪਣਾ 50% ਹਿੱਸਾ ਤੇਰੇ ਨਾਮ ਤੇ ਕਰ ਦੇਵਾਂਗਾ।ਮੈਂ ਇਕ ਸਾਲ ਤੱਕ ਉਡੀਕ ਕੀਤੀ ਪਰ ਮੇਰੇ ਭਰਾ ਨੇ ਰਜਿਸਟਰੀ ਮੇਰੇ ਨਾਮ ਤੇ ਨਹੀਂ ਕੀਤੀ ਜਿਸ ਤੋਂ ਬਾਦ ਮੈਂ ਆਪਣੀ ਕੋਠੀ ਦੀ ਫਰਦ ਚੈੱਕ ਕੀਤੀ।ਜਿਸ ਵਿਚ ਪਤਾ ਲੱਗਾ ਕਿ ਮੇਰੇ ਹੀ ਭਰਾ ਨੇ ਮੈਨੂੰ ਦੱਸੇ ਬਿਨਾ ਉਸ ਕੋਠੀ ਤੇ 70 ਲੱਖ ਰੁਪਏ ਦਾ ਪੰਜਾਬ ਨੈਸ਼ਨਲ ਬੈਂਕ ਡਿਫੈਂਸ ਕਲੋਨੀ ਜਲੰਧਰ ਤੋਂ ਕਰਜ਼ਾ ਚੁੱਕ ਲਿਆ।ਇਹ ਪਤਾ ਲੱਗਣ ਤੇ ਮੈਂ ਆਪਣੇ ਵੱਲੋਂ ਦਿੱਤੀ ਪਾਵਰ ਆਫ ਅਟਾਰਨੀ ਕੇੈਂਸਲ ਕਰਵਾ ਦਿੱਤੀ ਜੋ ਕਿ 3 ਨਵੰਬਰ 2017 ਨੂੰ ‘ਕਮਿਸ਼ਨਰ ਆਫ ਆਥ ‘ਵਿਚ ਕੈਂਸਲ ਹੋਈ ਹੈ।ਮੇਰੇ ਵਕੀਲ ਨੇ ਵੀ ਉਹਨਾਂ ਨੂੰ ਦੋ ਨੋਟਿਸ ਭੇਜੇ।ਇਸ ਸਬੰਧੀ 8 ਨਵੰਬਰ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੂੰ ਵੀ ਸੂਚਿਤ ਕੀਤਾ ਜੋ ਕਿ ਮੇਰੇ ਕੋਲ ਰਿਕਾਰਡ ਹਨ।ਮੈਂ ਆਪਣੇ ਪਿਤਾ ਸ. ਨਿਰੰਜਨ ਸਿੰਘ ਮਾਨ ਤੇ ਭਰਾ ਨੂੰ ਵੀ 7 ਨਵੰਬਰ 2017 ਨੂੰ ਸੂਚਿਤ ਕਰ ਦਿੱਤਾ ਸੀ।ਕੈਂਸਲ ਪਾਵਰ ਆਫ ਅਟਾਰਨੀ ਦੀ ਪ੍ਰਵਾਹ ਨਾ ਕਰਦਿਆਂ ਉਹਨਾਂ ਨੇ ਤਹਿਸੀਲਦਾਰ ਨੂੰ ਧੋਖੇ ਵਿਚ ਰੱਖਦਿਆਂ ਉਸਨੂੰ ਦੱਸਿਆ ਕਿ ਸਾਡੇ ਘਰ ਦੀ ਵੰਡ ਹੈ ਉਹ ਕੋਠੀ ਮੇਰੇ ਭਤੀਜੇ ਮੁਹੱਬਤ ਪਾਲ ਸਿੰਘ ਪੁੱਤਰ ਹਰਿੰਦਰ ਸਿੰਘ ਮਾਨ ਉਰਫ ਕਿਟੂ ਮਾਨ ਦੇ ਨਾਂ ਕਰ ਦਿੱਤੀ।ਜਿਹੜੀ ਕੋਠੀ ਦਾ ਪਹਿਲਾਂ ਮੁੱਲ 3 ਕਰੋੜ 50 ਲੱਖ ਪਾਇਆ ਉਸ ਕੋਠੀ ਦਾ ਮੁੱਲ ਪੇਪਰਾਂ ਵਿਚ ਰਜਿਸਟਰੀ ਕਰਵਾਉਣ ਲੱਗਿਆਂ, ਸਿਰਫ 16 ਲੱਖ 50 ਹਜਾਰ ਰੁਪਏ ਪਾਇਆ ਗਿਆ ਅਤੇ ਮੇਰਾ ਹਿੱਸਾ 8 ਲੱਖ 25 ਹਜਾਰ ਪਾਇਆ ਅਤੇ ਉਹ ਵੀ ਲਿਖ ਦਿੱਤਾ ਕਿ ਇਹ ਘਰੇਲੂ ਲੈਣ ਦੇਣ ਵਿਚ ਦਿੱਤਾ ਜਾ ਚੁੱਕਾ ਹੈ।ਹੁਣ ਮੇਰੇ ਕੋਲ ਇਕੋ ਹੀ ਚਾਰਾ ਹੈ ਕਿ ਮੈਂ ਐਨ.ਆਰ.ਆਈ ਮਹਿਕਮੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਅਤੇ ਕੋਰਟਾਂ ਰਾਹੀਂ ਖੱਜਲ ਹੋ ਕੇ ਆਪਣਾ ਹੱਕ ਲਵਾਂ।ਮੈਨੂੰ ਧਮਕੀਆਂ ਮਿਲ ਰਹੀਆ ਹਨ ਕਿ ਤੂੰ ਪੰਜਾਬ ਆਇਆ ਤਾਂ ਤੇਰੇ ਉਤੇ ਕੇਸ ਪਾ ਕੇ ਤੈਨੂੰ ਜੇਲ੍ਹ ਵਿਚ ਸੜਨ ਲਈ ਸੁੱਟਾਂਗੇ।
ਮੈਨੂੰ ਅਫਸੋਸ ਹੈ ਕਿ ਸਾਰੇ ਘਟਨਾਕ੍ਰਮ ਵਿਚ ਮੇਰੇ ਮਾਤਾ ਪਿਤਾ ਨੇ ਸੱਚ ਦਾ ਸਾਥ ਦੇਣਾ ਸੀ, ਉਹ ਉਲਟਾ ਮੇਰਾ ਹੀ ਹੱਕ ਮੇਰੇ ਕੋਲੋਂ ਖੋਹ ਰਹੇ ਹਨ।ਰਾਜਵਿੰਦਰ ਸਿੰਘ ਮਾਨ ਨੇ ਕਿਹਾ ਕਿ ਮੈਂ ਆਪਣੇ ਮਾਤਾ ਪਿਤਾ ਨੂੰ ਕੋਲ ਰੱਖ ਕੇ ਤਨੋ ਮਨੋ ਸੇਵਾ ਕੀਤੀ, ਕੋਈ ਪੈਨਸ਼ਨ ਦਾ ਪੈਸਾ ਨਹੀਂ ਲਿਆ, ਕੋਈ ਖਰਚਾ ਨਹੀਂ ਲਿਆ, ਬਿਜਨਸ ਕਲਾਸ ਦੀਆਂ ਟਿਕਟਾਂ ਦੇ ਕੇ ਹਰ ਸਾਲ ਪੰਜਾਬ ਭੇਜਦਾ ਸੀ। ਇਸ ਗੱਲ ਦਾ ਸਾਰਾ ਸਬੂਤ ਕਿਸੇ ਨੇ ਲੈਣਾ ਹੋਵੇ ਤਾਂ ਸੀਨੀਅਰ ਸੈਂਟਰ ਡੈਲਟਾ ਸਰੀ ਤੋਂ ਲੈ ਸਕਦੇ ਹਨ।ਇਥੇ ਮੇਰੇ ਮਾਂ ਬਾਪ ਸਾਰੇ ਸੀਨੀਅਰਜ ਨੂੰ ਕਹਿੰਦੇ ਸਨ ਕਿ ਮੇਰੇ ਨੂੰਹ ਪੁੱਤਰ ਵਰਗਾ ਕੋਈ ਨਹੀਂ ਹੋ ਸਕਦਾ।ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਉਹਨਾਂ ਮੇਰੇ ਨਾਲ ਅਜਿਹਾ ਕਿਉਂ ਕੀਤਾ ਹੈ? ਮੇਰਾ ਭਰਾ ਪੰਜਾਬ ਆਪਣੇ ਸੱਜਣਾਂ ਮਿੱਤਰਾਂ ਨੂੰ ਕਹਿੰਦਾ ਸੀ ਕਿ ਮੇਰੇ ਭਰਾ ਵਰਗਾ ਕੋਈ ਹੋਰ ਭਰਾ ਨਹੀਂ ਹੈ ਜਿਸਨੇ ਸਾਡੀ ਇੰਨੀ ਮੱਦਦ ਕੀਤੀ ਹੈ।
ਪਰ ਆਪਣਾ ਹੀ ਖੁੂਨ ਇਕਦਮ ਪਾਣੀ ਬਣ ਗਿਆ ਜੋ ਕਿ ਮੈਨੂੰ ਬਹਤ ਦੁੱਖ ਪਹੁੰਚ ਰਿਹਾ ਹੈ।ਮੈਂ ਆਪਣੇ ਐਨ ਆਰ ਆਈਜ ਭੈਣ ਭਰਾਵਾਂ ਨੂੰ ਕਹਿੰਦਾ ਹਾਂ ਕਿ ਪਾਵਰ ਆਫ ਅਟਾਰਨੀ ਦੇਣ ਤੋਂ ਪਹਿਲਾਂ ਸੌ ਵਾਰ ਸੋਚੋ।ਭਾਵੇਂ ਆਪਣੇ ਪਿਓ ਨੂੰ ਹੀ ਕਿੳਂੁ ਨਾ ਦੇਣੀ ਹੋਵੇ? ਪਾਵਰ ਅਟਾਰਨੀ ਵਿਚ ਸਬਸਕ੍ਰਿਪਟ ਅਧਾਰਤ ਹੋਣੀ ਚਾਹੀਦੀ ਹੈ ਨਾਲ ਓਪਨ ਵਕੀਲ ਨਾਲ ਸਲਾਹ ਕਰੋ ਜਜਬਾਤੀ ਹੋ ਕੇ ਫੈਸਲੇ ਨਾ ਕਰੋ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.