ਐਬਟਸਫੋਰਡ:ਪਿੰਡ ਗੁਰੂਸਰ ਸੁਧਾਰ ਦੇ ਸਾਬਕਾ ਸਰਪੰਚ ਸ. ਮੁਖਤਿਆਰ ਸਿੰਘ ਗਿੱਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਸੁਪਤਨੀ ਬੀਬੀ ਅਜਾਇਬ ਕੌਰ ਗਿੱਲ 17 ਜਨਵਰੀ ਨੂੰ ਆਪਣੀ 76 ਸਾਲ ਦੀ ਆਯੂ ਭੋਗ ਕੇ ਪਿੰਡ ਸੁਧਾਰ ਵਿਚ ਸਵਰਗਵਾਸ ਹੋ ਗਏ।ਮਾਤਾ ਜੀ ਪਿੰਡ ਸਰਾਭਾ ਦੇ ਜੰਮਪਲ ਸਨ ਤੇ ਸਾਰੀ ਉਮਰ ਵਿੱਦਿਆ ਤੇ ਸਿੱਖੀ ਜੀਵਨ ਨੁੂੰ ਸਮਰਪਿਤ ਰਹੇ।ਅਧਿਆਪਕਾ ਦੀ ਸੇਵਾ ਪਿੰਡ ਸੁਧਾਰ ਤੇ ਨੇੜਲੇ ਇਲਾਕਿਆਂ ਵਿਚ ਕਰਨ ਤੋਂ ਬਾਦ 1997 ਵਿਚ ਕਨੇਡਾ ਆਪਣੇ ਲੜਕੇ ਦਿਲਜੀਵਨ ਸਿੰਘ ਗਿੱਲ ਤੇ ਨੂੰਹ ਮਹਿੰਦਰ ਕੌਰ ਗਿੱਲ ਕੋਲ ਆ ਗਏ।ਆਪ ਦੀਆਂ ਧੀਆਂ ਪਵਨਜੀਤ ਕੌਰ ਗਰੇਵਾਲ ਸੁਪਤਨੀ ਜੁਗਰਾਜ ਸਿੰਘ ਗਰੇਵਾਲ ਅਤੇ ਜਸਕਰਨਜੀਤ ਕੌਰ ਗਰੇਵਾਲ ਸੁਪਤਨੀ ਗੁਰਪ੍ਰੀਤ ਸਿੰਘ ਗਰੇਵਾਲ ਐਬਟਸਫੋਰਡ ਰਹਿ ਰਹੇ ਹਨ।ਬੀਬੀ ਜੀ ਦਾ ਅੰਤਮ ਸਸਕਾਰ ਪਿੰਡ ਗੁਰੁੂਸਰ ਸੁਧਾਰ ਵਿਖੇ ਕਰ ਦਿੱਤਾ ਗਿਆ ਹੈ।ਆਪ ਜੀ ਨਮਿਤ ਪਾਠ ਦੇ ਭੋਗ ਅਤੇ ਅੰਤਮ ਅਰਦਾਸ 25 ਜਨਵਰੀ, ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਗੁਰੂਸਰ ਸੁਧਾਰ ਵਿਖੇ ਹੋਵੇਗੀ।ਸ. ਮੁਖਤਿਆਰ ਸਿੰਘ ਗਿੱਲ ਜਾਂ ਦਿਲਜੀਵਨ ਸਿੰਘ ਗਿੱਲ ਤੇ ਪਰਿਵਾਰ ਨਾਲ 01191-842-793-0493 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


