Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪਾਕਿਸਤਾਨ ਦਾ ਵੱਡਾ ਫੈਸਲਾ, ਸਾਰੇ ਇਤਿਹਾਸਕ ਗੁਰਦੁਆਰੇ ਖੋਲ੍ਹੇ

By Admin Published 2 min read

ਚੰਡੀਗੜ੍ਹ: ਪਾਕਿਸਤਾਨ ਸਰਕਾਰ ਨੇ ਦੇਸ਼ ਦੀ ਵੰਡ ਮੰਗਰੋਂ ਬੰਦ ਪਏ ਗੁਰਦੁਆਰੇ ਮੁੜ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਹਨ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਓਕਾਫ ਬੋਰਡ) ਦੇ ਚੇਅਰਮੈਨ ਸਿਦੀਕੀ ਫਾਰੂਕ ਨੇ ਪੱਤਰਕਾਰਾਂ ਨੂੰ ਇਸ ਬਾਰੇ ਦੱਸਿਆ ਕਿ ਤਿੰਨ ਇਤਿਹਾਸਕ ਗੁਰਦੁਆਰੇ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹਨ, ਹੁਣ ਦੁਬਾਰਾ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਇਹ ਗੁਰਦੁਆਰੇ ਦੇਸ਼ ਦੀ ਵੰਡ ਪਿੱਛੋਂ ਬੰਦ ਕਰ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਗੁਰਦੁਆਰਾ ਪਿਸ਼ਾਵਰ ਵਿੱਚ ਤੇ ਦੋ ਨਨਕਾਣਾ ਸਾਹਿਬ ਵਿੱਚ ਹਨ।ਪਾਕਿਸਤਾਨ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਮੁਰੰਮਤ ਤੇ ਸਫ਼ਾਈ ਮਗਰੋਂ ਖੂਹ ਆਮ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ ਜਿਥੋਂ ਸੰਗਤਾਂ ਜਲ ਲੈ ਕੇ ਹੁਣ ਵਰਤ ਸਕਦੀਆਂ ਹਨ। ਇਸ ਖੂਹ ਵਿੱਚ ਹੁਣ ਪਾਣੀ ਦੀ ਸਫ਼ਾਈ ਲਈ ਫਿਲਟ੍ਰੇਸ਼ਨ ਪਲਾਂਟ ਲਾ ਦਿੱਤਾ ਗਿਆ ਹੈ ਤਾਂ ਕਿ ਸ਼ਰਧਾਲੂ ਇਸ ਜਲ ਨੂੰ ਅੰਮ੍ਰਿਤ ਵਜੋਂ ਵਰਤ ਸਕਣ।ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੂਹ ਦੇ ਸਾਫ਼ ਪਾਣੀ ਬਾਰੇ ਸਿਦੀਕੀ ਫਾਰੂਕ ਨੇ ਕਿਹਾ ਕਿ ਇਹ ਅੰਮ੍ਰਿਤ ਜਲ ਹੁਣ ਵਿਦੇਸ਼ਾਂ ਵਿੱਚ ਸਿੱਖ ਸ਼ਰਧਾਲੂਆਂ ਨੂੰ ਭੇਜਿਆ ਜਾਏਗਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਬਾਬਾ ਨਾਨਕ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਬਤੀਤ ਕੀਤੇ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਕਿਸਤਾਨ ਵਿੱਚ ਛਪਾਈ ਲਈ ਸਰਕਾਰ ਪੂਰੇ ਪ੍ਰਬੰਧ ਕਰ ਰਹੀ ਹੈ।ਕਮੇਟੀ ਦੇ ਚੇਅਰਮੈਨ ਸੈਨੇਟਰ ਹਾਫਿਜ਼ ਹਮਦੁੱਲਾ ਨੇ ਸਵਾਲ ਕੀਤਾ ਕਿ ਦੇਸ਼ ਦੀ ਵੰਡ ਤੋਂ ਇੰਨੇ ਸਾਲ ਬਾਅਦ ਤਕ ਇਸ ਇਹ ਗੁਰਦੁਆਰਾ ਸਾਹਿਬ ਵਾਲਾ ਖੂਹ ਕਿਉਂ ਬੰਦ ਰਿਹਾ। ਧਾਰਮਿਕ ਮਾਮਲਿਆਂ ਦੇ ਮੰਤਰੀ ਸਰਦਾਰ ਮੁਹੰਮਦ ਯੂਸਫ, ਸਕੱਤਰ ਖਾਲਿਦ ਮਸੂਦ ਤੇ ਓਕਾਫ ਬੋਰਡ ਦੇ ਮੌਜੂਦ ਅਧਿਕਾਰੀਆਂ ਨੇ ਇਸ ਸਵਾਲ ਉੱਤੇ ਚੁੱਪ ਵੱਟੀ ਰੱਖੀ।

ਇਸ ਉੱਤੇ ਹਮਦੁੱਲਾ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰ ਕੇ ਉਨ੍ਹਾਂ ਦੇ ਬੰਦ ਪਏ ਧਾਰਮਿਕ ਸਥਾਨਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਦੇ ਹਵਾਲੇ ਕਰਨੇ ਚਾਹੀਦੇ ਹਨ, ਭਾਵੇਂ ਉਹ ਸਿੱਖ ਧਰਮ, ਹਿੰਦੂ ਧਰਮ ਦੇ ਮੰਦਰ ਜਾਂ ਇਸਾਈ ਚਰਚ ਕਿਉਂ ਨਾ ਹੋਣ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp