Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਸ਼ਰਧਾਂਜਲੀ Obituaries

ਮੁਸਲਮਾਨਾਂ ਖਿਲਾਫ ਬੋਲ ਫਿਰ ਫਸੇ ਸਾਕਸ਼ੀ ਮਹਾਰਾਜ

By Admin Published 2 min read

ਨਵੀਂ ਦਿੱਲੀ: ਵਿਵਾਦਾਂ ਵਿੱਚ ਰਹਿਣ ਵਾਲੇ ਬੀਜੇਪੀ ਸਾਂਸਦ ਸਾਕਸ਼ੀ ਮਹਾਰਾਜ ਇੱਕ ਹੋਰ ਵਿਵਾਦਮਈ ਬਿਆਨ ਵਿੱਚ ਫਸ ਗਏ ਹਨ। ਸਾਕਸ਼ੀ ਮਹਾਰਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਬਰਸਤਾਨ ਤੇ ਸ਼ਮਸ਼ਾਨਘਾਟ ਉੱਤੇ ਦਿੱਤੇ ਗਏ ਉਸ ਬਿਆਨ ਉੱਤੇ ਅਸਹਿਮਤੀ ਪ੍ਰਗਟਾਈ ਹੈ ਜਿਸ ਵਿੱਚ ਉਨ੍ਹਾਂ ਨੇ ਕਬਰਸਤਾਨ ਤੇ ਸ਼ਮਸ਼ਾਨ ਦੋਵਾਂ ਨੂੰ ਬਣਾਉਣ ਦੀ ਗੱਲ ਆਖੀ ਸੀ।

ਸਾਕਸ਼ੀ ਮਹਾਰਾਜ ਨੇ ਆਖਿਆ ਹੈ ਕਿ ਮੈਂ ਪ੍ਰਧਾਨ ਮੰਤਰੀ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਕਬਰਸਤਾਨ ਬਣਨੇ ਹੀ ਨਹੀਂ ਚਾਹੀਦੇ। ਉਨ੍ਹਾਂ ਦਲੀਲ ਦਿੱਤੀ ਹੈ ਕਿ ਕਬਿਰਸਾਤਨ ਵਿੱਚ ਜੇਕਰ ਹਿੰਦੁਸਤਾਨ ਦੀ ਸਾਰੀ ਜ਼ਮੀਨ ਚੱਲੇਗੀ ਜਾਵੇਗੀ ਤਾਂ ਖੇਤੀ ਕਿੱਥੇ ਹੋਵੇਗੀ।ਉਨ੍ਹਾਂ ਆਖਿਆ ਕਿ ਕਿਸੇ ਨੂੰ ਵੀ ਦਫ਼ਨਾਉਣ ਦੀ ਜ਼ਰੂਰਤ ਹੀ ਨਹੀਂ ਕਿਉਂਕਿ ਦੁਨੀਆ ਦੇ ਬਾਕੀ ਮੁਸਲਿਮ ਦੇਸ਼ਾਂ ਵਿੱਚ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਹੈ।

ਸਾਕਸ਼ੀ ਮਹਾਰਾਜ ਨੇ ਆਖਿਆ ਹੈ ਕਿ ਦੇਸ਼ ਵਿੱਚ ਢਾਈ ਕਰੋੜ ਸਾਧੂ ਹਨ। ਜੇਕਰ ਸਾਰਿਆਂ ਦੀ ਸਮਾਧੀ ਬਣੇਗੀ ਤਾਂ ਕਿੰਨੀ ਜ਼ਮੀਨ ਚਲੇ ਜਾਵੇਗੀ। ਉਨ੍ਹਾਂ ਆਖਿਆ ਕਿ 20 ਕਰੋੜ ਮੁਸਲਿਮ ਦੇਸ਼ ਵਿੱਚ ਹਨ। ਜੇਕਰ ਸਾਰਿਆਂ ਦੀ ਕਬਰ ਚਾਹੀਦੀ ਹੈ ਤਾਂ ਹਿੰਦੁਸਤਾਨ ਵਿੱਚ ਥਾਂ ਨਹੀਂ ਮਿਲੇਗੀ।ਯਾਦ ਰਹੇ ਕਿ ਯੂਪੀ ਦੇ ਫ਼ਤਿਹਪੁਰ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਦੇਸ਼ ਵਿੱਚ ਧਰਮ ਦੇ ਆਧਾਰ ਉੱਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਯੂਪੀ ਵਿੱਚ ਭੇਦਭਾਵ ਸਭ ਤੋਂ ਵੱਡਾ ਸੰਕਟ ਹੈ। ਇਹ ਭੇਦਭਾਵ ਨਹੀਂ ਚੱਲ ਸਕਦਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਸ਼ਰਧਾਂਜਲੀ Obituaries →
Share on WhatsApp