ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਤੇ ਵਰੁਣ ਧਵਨ ਦੀ ਜੋੜੀ ਬਣਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਤੇ ਰਣਵੀਰ ਸਿੰਘ ਦੀ ਜੋੜੀ ਵੀ ਬਣਨ ਵਾਲੀ ਹੈ। ਖਬਰਾਂ ਮੁਤਾਬਕ ਆਦਿੱਤਿਆ ਚੋਪੜਾ ਦੇ ਇਹ ਦੋਵੇਂ ਫੇਵਰੇਟ ਅਭਿਨੇਤਾ ਉਨ੍ਹਾਂ ਦੀ ਅਗਲੀ ਪ੍ਰੋਡਕਸ਼ਨ ਵੈਂਚਰ ‘ਚ ਨਜ਼ਰ ਆਉਣਗੇ। ਰਣਵੀਰ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯਸ਼ਰਾਜ ਫਿਲਮਜ਼ ਰਾਹੀਂ ਕੀਤੀ ਸੀ ਤੇ ਹਾਲ ਹੀ ‘ਚ ਉਨ੍ਹਾਂ ਨੇ ਆਦਿੱਤਿਆ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਬੇਫਿਕਰੇ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਖਬਰਾਂ ਮੁਤਾਬਕ ਰਣਵੀਰ-ਸ਼ਾਹਰੁਖ ਦੀ ਇਸ ਫਿਲਮ ਨੂੰ ਸ਼ਿਮਿਤ ਅਮੀਨ ਡਾਇਰੈਕਟ ਕਰਨਗੇ।
ਸਾਲ ਦੀ ਸ਼ੁਰੂਆਤ ‘ਚ ਜਦੋਂ ਰਣਵੀਰ ਕੋਲੋਂ ਇਸ ਫਿਲਮ ਬਾਰੇ ਪੁੱਛਿਆ ਗਿਆ ਸੀ ਤਾਂ ਰਣਵੀਰ ਨੇ ਇਸ ‘ਤੇ ਕੁਝ ਵੀ ਬੋਲਣ ਤੋਂ ਮਨ੍ਹਾ ਕੀਤਾ ਸੀ। ਹਾਲਾਂਕਿ ਬਾਅਦ ‘ਚ ਰਣਵੀਰ ਨੇ ਕਿਹਾ ਕਿ ਅਜੇ ਕੁਝ ਫਾਈਨਲ ਨਹੀਂ ਹੋਇਆ ਹੈ ਕਿ ਉਹ ਕਿਸ ਪ੍ਰਾਜੈਕਟ ‘ਤੇ ਕੰਮ ਕਰਨਗੇ। ਹੁਣ ਲਈ ਉਹ ਸਿਰਫ ਇੰਨਾ ਹੀ ਜਾਨਦੇ ਹਨ ਕਿ ਉਹ ‘ਬੇਫਿਕਰੇ’ ‘ਚ ਕੰਮ ਕਰ ਰਹੇ ਹਨ। ਰਣਵੀਰ ਨੇ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਵੀ ਸਾਈਨ ਕੀਤੀ ਹੈ। ਇਸ ‘ਚ ਰਣਵੀਰ ਨਾਲ ਦੀਪਿਕਾ ਪਾਦੁਕੋਣ ਨਜ਼ਰ ਆਵੇਗੀ। ਸ਼ਾਹਰੁਖ ਕੋਲ ਵੀ ਫਿਲਮਾਂ ਦੀ ਲੰਬੀ ਲਾਈਨ ਹੈ। ਉਹ ਇਮਤਿਆਜ਼ ਅਲੀ ਤੇ ਆਨੰਦ ਐੱਲ. ਰਾਏ ਦੀ ਫਿਲਮ ‘ਚ ਨਜ਼ਰ ਆਉਣਗੇ।