Skip to content
Thursday, October 29, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਗਾਇਕੀ ਤੋਂ ਬਾਅਦ ਹੁਣ ਫਿਲਮਾਂ ‘ਚ ਕੀਤੀ ਹਾਰਡ ਕੌਰ ਨੇ ਐਂਟਰੀ

By Admin Published 1 min read

ਜਲੰਧਰ— ਰੈਪਰ ਹਾਰਡ ਕੌਰ ਲੰਮੇ ਸਮੇਂ ਬਾਅਦ ਵੱਡੇ ਪਰਦੇ ‘ਤੇ ਨਜ਼ਰ ਆਵੇਗੀ। ਇਕ ਅਦਾਕਾਰਾ ਦੇ ਤੌਰ ‘ਤੇ ਹਾਰਡ ਕੌਰ ਨੇ ਨਵੀਂ ਬਾਲੀਵੁੱਡ ਫਿਲਮ ਸਾਈਨ ਕੀਤੀ ਹੈ। ਫਿਲਮ ਦਾ ਨਾਮ ‘ਟਿਕੇਟ ਟੂ ਬਾਲੀਵੁੱਡ’ ਹੈ, ਜਿਸ ‘ਚ ਉਹ ਇਕ ਵਿਲੇਨ (ਖਲਨਾਇਕ) ਦਾ ਕਿਰਦਾਰ ਨਿਭਾਵੇਗੀ। ਹਾਰਡ ਕੌਰ ਇਕ ਅੰਡਰਵਰਲਡ ਡੌਨ ਦੀ ਧੀ ਬਣੀ ਹੈ।

ਹਾਰਡ ਕੌਰ ਨੇ ਕਿਹਾ, ‘ਪਹਿਲਾਂ ਮੈਂ ਫਿਲਮ ਦਾ ਸੰਗੀਤ ਕਰ ਰਹੀ ਸੀ ਪਰ ਹੁਣ ਮੈਂ ਅਦਾਕਾਰੀ ਵੀ ਕਰਾਂਗੀ। ਮੈਨੂੰ ਐਕਟਿੰਗ ਨਹੀਂ ਆਉਂਦੀ ਪਰ ਇਹ ਛੋਟਾ ਰੋਲ ਹੈ ਤੇ ਮਜ਼ਾ ਆਏਗਾ।’ ਰੈਪਰ ਕੌਰ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫਿਲਮ ‘ਪਟਿਆਲਾ ਹਾਊਸ’ ‘ਚ ਨਜ਼ਰ ਆਈ ਸੀ। ਫਿਲਮ ‘ਚ ਵਿਨੇ ਪਾਠਕ ਮੁੱਖ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਹਾਰਡ ਕੌਰ 26 ਜੁਲਾਈ ਨੂੰ ਆਪਣਾ ਨਵਾਂ ਗਾਣਾ ‘ਸ਼ੇਰਨੀ’ ਵੀ ਰਿਲੀਜ਼ ਕਰਨ ਵਾਲੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp