Skip to content
Wednesday, October 28, 2026 4°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਦਿਲਜੀਤ ਦੋਸਾਂਝ ਨੂੰ ਬਾਲੀਵੁੱਡ ਫ਼ਿਲਮਾਂ ਕਰਨ ਦੀ ਕੋਈ ਜਲਦੀ ਨਹੀਂ

By Admin Published 2 min read

ਨਵੀਂ ਦਿੱਲੀ,: ਫ਼ਿਲਮ ‘ਉੜਤਾ ਪੰਜਾਬ’ ਰਾਹੀਂ ਬਾਲੀਵੁੱਲ ਵਿਚ ਪੈਰ ਧਰਨ ਵਾਲੇ ਦਿਲਜੀਤ ਦੋਸਾਂਝ ਦੇ ਮਨ ਵਿਚ ਹਿੰਦੀ ਫ਼ਿਲਮ ਇੰਡਸਟਰੀ ਪ੍ਰਤੀ ਦਿਲਚਸਪੀ ਭਾਵੇਂ ਹੀ ਜਾਗ ਗਈ ਹੋਵੇ ਪਰ ਉਹ ਨਵੀਂਆਂ ਫ਼ਿਲਮਾਂ ਸਾਈਨ ਕਰਨ ਲਈ ਕਾਹਲੀ ਤੋਂ ਕੰਮ ਨਹੀਂ ਲੈ ਰਹੇ। ਉਹ ਅਜਿਹੇ ਕਿਰਦਾਰ ਚੁਣਨਾ ਚਾਹੁੰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਨਾਰਾਜ਼ ਨਾ ਹੋਣ।

ਗਾਇਕ ਤੋਂ ਅਭਿਨੇਤਾ ਬਣੇ ਦਿਲਜੀਤ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ਵਿਚ ਕਦਮ ਰੱਖਦੇ ਹੋਏ ਉਹ ਕੋਈ ਏਜੰਡਾ ਲੈ ਕੇ ਨਹੀਂ ਸੀ ਚੱਲ ਰਿਹਾ।

ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਨੂੰ ਕਈ ਬਾਲੀਵੁੱਡ ਫ਼ਿਲਮਾਂ ਦੀ ਪੇਸ਼ਕਸ਼ ਹੋਈ ਹੈ, ਪਰ ਉਨ੍ਹਾਂ ਨੂੰ ਇਹ ਲਗਦਾ ਹੈ ਕਿ ਬਤੌਰ ਕਲਾਕਾਰ ਉਨ੍ਹਾਂ ਫ਼ਿਲਮਾਂ ਵਿਚ ਕੋਈ ਖ਼ਾਸ ਕੰਮ ਨਹੀਂ ਸੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਸ ਕੰਮ ਨੂੰ ਪਸੰਦ ਵੀ ਨਹੀਂ ਸੀ ਕਰਨਾ।

ਦਿਲਜੀਤ ਨੇ ਕਿਹਾ ਕਿ ਉਨ੍ਹਾਂ ‘ਉੜਤਾ ਪੰਜਾਬ’ ਵਿਚ ਕੋਈ ਸੈਲੇਬ੍ਰਿਟੀ ਬਣਨ ਲਈ ਕੰਮ ਨਹੀਂ ਸੀ ਕੀਤਾ। ਉਹ ਅਪਣੇ ਪ੍ਰਸ਼ੰਸਕਾਂ ਪ੍ਰਤੀ ਅਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਨ ਅਤੇ ਉਹੀ ਕੰਮ ਕਰਨ ਦੀ ਇੱਛਾ ਵੀ ਰੱਖਦੇ ਹਨ।
ਦੋਸਾਂਝ ਦੀ ਅਗਲੀ ਫ਼ਿਲਮ ‘ਫ਼ਿਲੌਰੀ’ ਹੈ ਜਿਸ ਨੂੰ ਅਨੁਸ਼ਕਾ ਸ਼ਰਮਾ ਪ੍ਰੋਡਕਸ਼ਨ ਵਲੋਂ ਬਣਾਇਆ ਜਾ ਰਿਹਾ ਹੈ। ਉੁਨ੍ਹਾਂ ਕਿਹਾ ਕਿ ਉੁਨ੍ਹਾਂ ਨੂੰ ਅਨੁਸ਼ਕਾ ਨਾਲ ਕੰਮ ਕਰ ਕੇ ਬਹੁਤ ਵਧੀਆ ਲੱਗਾ ਅਤੇ ਬਤੌਰ ਕਲਾਕਾਰ ਉਹ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਨ, ਕਿਉਂਕਿ ਉਹ ਅਪਣੇ ਤੋਂ ਜੂਨੀਅਰ ਕਲਾਕਾਰਾਂ ਨਾਲ ਕੰਮ ਕਰਦੇ ਹੋਏ ਸਹਿਜਤਾ ਵਾਲਾ ਵਤੀਰਾ ਰੱਖਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp