ਸਿੰਗਾਪੁਰ ਦੇ ਸਿਨੇਮਾ ਘਰਾਂ ਵਿਚ ‘ਕਬਾਲੀ’ ਦੇ ਪ੍ਰਦਰਸ਼ਨ ‘ਤੇ ਕੀਤੀ ਗਈ ਆਰਤੀ

ਸਿੰਗਾਪੁਰ,: ਰਜਨੀਕਾਂਤ ਦੇ ਪ੍ਰਸ਼ੰਸਕਾਂ ਨੇ ਬੀਤੇ ਦਿਨ ਉਨ੍ਹਾਂ ਦੀ ਤਮਿਲ ਫ਼ਿਲਮ ‘ਕਬਾਲੀ’ ਪ੍ਰਦਰਸ਼ਤ ਹੋਣ ‘ਤੇ ਆਰਤੀ ਕੀਤੀ ਗਈ। ਨਾਲ ਹੀ ਇਸ ਫ਼ਿਲਮ ਦੇ ਕਈ ਸ਼ੋਅ ਵੀ ਚਲਾਏ ਗਏ। ਰੇਕਸ ਸਿਨੇਮਾ ਦੇ ਬਾਹਰ ਲੰਮੀ ਲਾਈਨਾਂ ਵੇਖੀਆਂ ਗਈਆਂ ਜਿਥੇ ਪ੍ਰਸ਼ੰਸਕਾਂ ਨੇ ਰਜਨੀਕਾਂਤ ਦੇ ਕਰੀਬ ਚਾਰ ਮੀਟਰ ਉਚੇ ਕਟਆਊਟ ਲਈ ਫੁੱਲਾਂ ਦੀ ਇਕ ਮਾਲਾ ਦਾ ਪ੍ਰਬੰਧ ਕੀਤਾ ਸੀ। ਗੈਂਗਸਟਰ ਆਧਾਰਤ ਇਸ ਫ਼ਿਲਮ ਨਾਲ ਉਨ੍ਹਾਂ ਨੇ ਕਰੀਬ ਦੋ ਸਾਲ ਤੋਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕੀਤੀ ਹੈ ਜਿਸ ਦੀ ਸ਼ੂਟਿੰਗ ਮੁੱਖ ਰੂਪ ਨਾਲ ਮਲੇਸ਼ੀਆ ਵਿਚ ਕੀਤੀ ਗਈ ਸੀ। ਪ੍ਰਸ਼ੰਸਕਾਂ ਨੇ ਵੱਡੇ ਪਰਦੇ ‘ਤੇ ਰਜਨੀਕਾਂਤ ਦੀ ਵਾਪਸੀ ਦਾ ਜਸ਼ਨ ਵੀ ਮਨਾਇਆ ਅਤੇ ਆਰਤੀ ਕਰ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਤਾਲੀਆਂ ਵਜਾਈਆਂ। ਭਾਰੀ ਭੀੜ ਨੂੰ ਵੇਖਦੇ ਹੋਏ ਰੇਕਸ ਸਿਨੇਮਾ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.