Skip to content
Wednesday, October 28, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਤੂਫਾਨ ਸਿੰਘ’ ‘ਤੇ ਸੈਂਸਰ ਦੀ ਰੋਕ

By Admin Published 1 min read

ਚੰਡੀਗੜ੍ਹ: ਰਣਜੀਤ ਬਾਵਾ ਦੀ ਪਹਿਲੀ ਪੰਜਾਬੀ ਫਿਲਮ ‘ਤੂਫਾਨ ਸਿੰਘ’ ‘ਤੇ ਸੈਂਸਰ ਬੋਰਡ ਨੇ ਰੋਕ ਲਾ ਦਿੱਤੀ ਹੈ। ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ ਨੇ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਫਿਲਮ ਐਂਟੀ ਨੈਸ਼ਨਲ ਹੈ ਤੇ ਖਾਲਿਸਤਾਨੀ ਮੂਵਮੈਂਟ ਨੂੰ ਹੁਲਾਰਾ ਦਿੰਦੀ ਹੈ।

ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ ਵਿੱਚ ਅੱਠ ਮੈਂਬਰ ਸਨ ਜਿਨ੍ਹਾਂ ਨੇ ਇਸ ਨੂੰ ਰਿਜੈਕਟ ਕੀਤਾ ਹੈ। ਇਸ ਤੋਂ ਪਹਿਲਾਂ ਸੈਂਸਰ ਦੇ ਚੇਅਰਮੈਨ ਨੇ ਫਿਲਮ ਨੂੰ ਰਿਜੈਕਟ ਕਰ ਚੁੱਕੇ ਹਨ। ਫਿਲਮ ਦੇ ਨਿਰਦੇਸ਼ਕ ਬਘੇਲ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲਾ ਕੋਰਟ ਤੱਕ ਲੈ ਕੇ ਜਾਣਗੇ। ਉਹਨਾਂ ਕਿਹਾ, ਸੈਂਸਰ ਬੋਰਡ ਦਾ ਫੈਸਲਾ ਗਲਤ ਹੈ ਕਿਉਂਕਿ ਅਸੀਂ ਫਿਲਮ ਵਿੱਚ ਕੋਈ ਵੀ ਚੀਜ਼ ਵਧਾ ਚੜ੍ਹਾ ਕੇ ਨਹੀਂ ਵਿਖਾਈ ਹੈ। ਪੂਰੀ ਰਿਸਰਚ ਤੋਂ ਬਾਅਦ ਹੀ ਅਸੀਂ ਫਿਲਮ ਬਣਾਈ ਗਈ ਹੈ। ਇਸੇ ਲਈ ਹੁਣ ਸਾਡੇ ਕੋਲ ਕੋਰਟ ਜਾਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਹੈ।’ਤੂਫਾਨ ਸਿੰਘ’ ਪੰਜਾਬ ਵਿੱਚ 80 ਦੇ ਦਸ਼ਕ ਦੇ ਕਾਲੇ ਦੌਰ ਦਾ ਹਿੱਸਾ ਰਹੇ ਹਨ। ਫਿਲਮ ਪਹਿਲਾਂ 15 ਜੁਲਾਈ ਨੂੰ ਰਿਲੀਜ਼ ਹੋਣੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp