Skip to content
Wednesday, October 28, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨੀ ਫ਼ੌਜ ਨੇ ਉਤਰਾਖੰਡ ਵਿਚ ਕੀਤੀ ਘੁਸਪੈਠ

By Admin Published 2 min read

ਨਵੀਂ ਦਿੱਲੀ: ਚੀਨੀ ਫ਼ੌਜੀਆਂ ਨੇ ਹੁਣ ਉਤਰਾਖੰਡ ਖੇਤਰ ਦੇ ਚਮੋਲੀ ਜ਼ਿਲ੍ਹੇ ਵਿਚ ਭਾਰਤ ਦੀ ਹੱਦ ਵਿਚ ਘੁਸਪੈਠ ਕੀਤੀ ਹੈ। ਹਥਿਆਰਾਂ ਨਾਲ ਲੈਸ ਇਨ੍ਹਾਂ ਫ਼ੌਜੀਆਂ ਨੂੰ ਇਲਾਕੇ ਵਿਚ ਵੇਖਿਆ ਗਿਆ ਜਦਕਿ ਦੋਹਾਂ ਦੇਸ਼ਾਂ ਵਿਚਾਲੇ ਇਸ ਖੇਤਰ ਨੂੰ ਫ਼ੌਜ ਮੁਕਤ ਰੱਖਣ ਬਾਬਤ ਸਹਿਮਤੀ ਹੈ। ਫ਼ਿਲਹਾਲ ਚੀਨੀ ਫ਼ੌਜੀ ਵਾਪਸ ਚਲੇ ਗਏ ਹਨ। ਉਧਰ, ਉਤਰਾਖੰਡ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਰਹੱਦ ‘ਤੇ ਨਿਗਰਾਨੀ ਵਧਾਉਣ ਦੀ ਉਨ੍ਹਾਂ ਦੀ ਅਪੀਲ ‘ਤੇ ਧਿਆਨ ਦੇਵੇ।

ਅਧਿਕਾਰਤ ਸੂਤਰਾਂ ਨੇ ਦਸਿਆ ਕਿ ਇਹ ਘਟਨਾ 19 ਜੁਲਾਈ ਦੀ ਹੈ। ਉਦੋਂ ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਅਧਿਕਾਰੀਆਂ ਸਮੇਤ ਕੁੱਝ ਹੋਰਾਂ ਦੀ ਟੀਮ ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਦੀ ਅਗਵਾਈ ਵਿਚ ਬਾਰਾਹੋਤੀ ਮੈਦਾਨ ਦਾ ਨਿਰੀਖਣ ਕਰਨ ਆਈ ਸੀ। ਸੂਤਰਾਂ ਨੇ ਦਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਫ਼ੌਜੀਆਂ ਨੇ ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਦੀ ਅਗਵਾਈ ਵਿਚ ਗਈ ਟੀਮ ਨੂੰ ਇਹ ਕਹਿੰਦਿਆਂ ਵਾਪਸ ਭੇਜ ਦਿਤਾ ਕਿ ਇਹ ਉਨ੍ਹਾਂ ਦਾ ਇਲਾਕਾ ਹੈ।

ਕਰੀਬ 80 ਵਰਗ ਕਿਲੋਮੀਟਰ ਖੇਤਰਫਲ ਵਿਚ ਫੈਲਿਆ ਬਰਾਹੋਤੀ ਮੈਦਾਨ 1957 ਤੋਂ ਹੀ ਦੋਹਾਂ ਦੇਸ਼ਾਂ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਇਸ ਵਿਵਾਦ ਨੂੰ ਦੋਹਾਂ ਪੱਖਾਂ ਦੁਆਰਾ ਗੱਲਬਾਤ ਜ਼ਰੀਏ ਸੁਲਝਾਉਣ ਬਾਰੇ ਸਹਿਮਤੀ ਬਣੀ ਸੀ। ਸੂਤਰਾਂ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਚੀਨੀ ਫ਼ੌਜੀਆਂ ਨੂੰ ਇਸ ਇਲਾਕੇ ਵਿਚ ਵੇਖਿਆ ਜਾਂਦਾ ਰਿਹਾ ਹੈ ਅਤੇ ਕਈ ਵਾਰ ਉਨ੍ਹਾਂ ਹਵਾਈ ਹੱਦ ਦੀ ਵੀ ਉਲੰਘਣਾ ਕੀਤੀ ਹੈ।

ਚੀਨੀ ਧਿਰ ਨੇ ਅਪਣੇ ਭਾਰਤੀ ਹਮਰੁਤਬ ਆਗੂਆਂ ਨਾਲ ਗੱਲਬਾਤ ਲਈ 19 ਅਪ੍ਰੈਲ 1958 ਨੂੰ ਇਕ ਵਫ਼ਦ ਭੇਜਿਆ ਸੀ। ਦੋਵੇਂ ਧਿਰਾਂ ਇਸ ਗੱਲ ‘ਤੇ ਸਹਿਮਤ ਹੋਈਆਂ ਸਨ ਕਿ ਉਹ ਇਸ ਇਲਾਕੇ ਵਿਚ ਅਪਣੇ ਫ਼ੌਜੀ ਨਹੀਂ ਭੇਜਣਗੀਆਂ ਪਰ ਦੋਹਾਂ ਧਿਰਾਂ ਨੇ ਬਰਾਹੋਤੀ ਮੈਦਾਨ ਦੇ ਮਸਲੇ ਦਾ ਹਮੇਸ਼ਾ ਲਈ ਨਿਪਟਾਰਾ ਕਰਨ ਲਈ ਚਰਚਾ ਕਰਨ ਤੋਂ ਗੁਰੇਜ਼ ਕੀਤਾ ਸੀ। ਫ਼ਿਲਹਾਲ ਚੀਨੀ ਫ਼ੌਜੀ ਇਲਾਕੇ ਤੋਂ ਵਾਪਸ ਚਲੇ ਗਏ ਹਨ ਹਾਲਾਂਕਿ ਇਸ ਗੱਲ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਇਲਾਕੇ ਵਿਚ ਅਪਣੇ ਫ਼ੌਜੀਆਂ ਨੂੰ ਭੇਜ ਕੇ 1958 ਦੇ ਸਮਝੌਤੇ ਦਾ ਗ਼ਲਤ ਲਾਭ ਉਠਾ ਸਕਦੇ ਹਨ। ਚੀਨ ਇਸ ਇਲਾਕੇ ਨੂੰ ‘ਵੂ-ਚੇ’ ਕਹਿੰਦਾ ਹੈ।

ਉਧਰ, ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਸ ਘਟਨਾ ਨੂੰ ਚਿੰਤਾ ਦਾ ਵਿਸ਼ਾ ਕਰਾਰ ਦਿੰਦਿਆਂ ਉਮੀਦ ਪ੍ਰਗਟਾਈ ਹੈ ਕਿ ਕੇਂਦਰ ਸਰਕਾਰ ਸਰਹੱਦ ‘ਤੇ ਨਿਗਰਾਨੀ ਵਧਾਉਣ ਦੀ ਉਨ੍ਹਾਂ ਦੀ ਅਪੀਲ ‘ਤੇ ਧਿਆਨ ਦੇਵੇਗੀ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਆਈਟੀਬੀਪੀ ਨੂੰ ਮਾਮਲਾ ਵੇਖਣ ਲਈ ਕਿਹਾ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp