Skip to content
Wednesday, October 28, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਿਸ ਦੇ ਨਾਂ ਦਾ ਸਿੰਦੂਰ ਲਗਾ ਰਹੀ ਹੈ ਕੈਟਰੀਨਾ ਕੈਫ?

By Admin Published 2 min read

ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਦੀ ਮਾਂਗ ‘ਚ ਹਾਲ ਹੀ ‘ਚ ਸਿੰਦੂਰ ਦਿਖਾਈ ਦਿੱਤਾ। ਕਿਉਂ ਹੋ ਗਏ ਨਾ ਤੁਸੀਂ ਵੀ ਹੈਰਾਨ! ਪਰ ਇਹ ਸੱਚ ਹੈ ਤੇ ਕਿਸੇ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਸਿੰਦੂਰ ਅਸਲੀ ਨਹੀਂ ਹੈ। ਇਹ ਸਿੰਦੂਰ ਕੈਟਰੀਨਾ ਨੇ ਆਪਣੀ ਫਿਲਮ ‘ਬਾਰ ਬਾਰ ਦੇਖੋ’ ਦੇ ਗੀਤ ‘ਕਾਲਾ ਚਸ਼ਮਾ’ ‘ਚ ਲਗਾਇਆ ਹੈ। ਇਸ ‘ਚ ਕੈਟਰੀਨਾ ਨਾਲ ਸਿਧਾਰਥ ਮਲਹੋਤਰਾ ਵੀ ਨਜ਼ਰ ਆ ਰਹੇ ਹਨ। ਇਸ ਗੀਤ ਦਾ ਫਰਸਟ ਲੁੱਕ ਕੁਝ ਦਿਨ ਪਹਿਲਾਂ ਹੀ ਜਾਰੀ ਹੋਇਆ ਸੀ। ਕੈਟਰੀਨਾ ਇਸ ਪੂਰੇ ਗੀਤ ‘ਚ ਸਿੰਦੂਰ ਲਗਾਈ ਨਜ਼ਰ ਆਵੇਗੀ।

ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਇਸ ਫਿਲਮ ‘ਚ ਕੈਟਰੀਨਾ ਕੈਫ ਵਿਆਹੁਤਾ ਦਾ ਕਿਰਦਾਰ ਨਿਭਾਅ ਰਹੀ ਹੈ ਜਾਂ ਫਿਰ ਇਹ ਸਿਰਫ ਗੀਤ ਦੀ ਲੁੱਕ ਲਈ ਹੀ ਹੋ ਸਕਦਾ ਹੈ। ਹੁਣ ਇਸ ਦਾ ਖੁਲਾਸਾ ਤਾਂ ਫਿਲਮ ਦੇ ਰਿਲੀਜ਼ ਹੋਣ ‘ਤੇ ਹੀ ਹੋਵੇਗਾ। ‘ਕਾਲਾ ਚਸ਼ਮਾ’ ਇਸ ਸੀਜ਼ਨ ਦਾ ਹੌਟ ਗੀਤ ਸਾਬਿਤ ਹੋ ਸਕਦਾ ਹੈ। ਨਾ ਸਿਰਫ ਇਸ ‘ਚ ਕੈਟਰੀਨਾ ਤੇ ਸਿਧਾਰਥ ਦੀ ਹੌਟ ਜੋੜੀ ਨਜ਼ਰ ਆਵੇਗੀ, ਸਗੋਂ ਇਹ ਗੀਤ ਸਾਰਿਆਂ ਦੇ ਚਹੇਤੇ ਬਾਦਸ਼ਾਹ ਨੇ ਗਾਇਆ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਇਹ ਗੀਤ ਤੁਹਾਨੂੰ ਕੈਟਰੀਨਾ ਦੀ ‘ਚਿਕਨੀ ਚਮੇਲੀ’ ਦੀ ਯਾਦ ਦਿਵਾ ਦੇਵੇ। ਦੱਸਣਯੋਗ ਹੈ ਕਿ ‘ਬਾਰ ਬਾਰ ਦੇਖੋ’ ਫਿਲਮ 27 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp