ਹੈਪੀ ਜੱਲ੍ਹਾ, ਪਾਇਲ : ਆਮ ਆਦਮੀ ਪਾਰਟੀ ਪਿੰਡ ਬਰਮਾਲੀਪੁਰ ਦੇ ਵਲੰਟੀਅਰਾਂ ਦੀ ਮੀਟਿੰਗ ਕਰਮਜੀਤ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਬਰਮਾਲੀਪੁਰ ਵਿਖੇ ਹੋਈ, ਜਿਸ ‘ਚ ਪਾਰਟੀ ਦੀ ਮਜਬੂਤੀ ਤੇ ਆਉਣ ਵਾਲੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਟਕਸਾਲੀ ਨੌਜਵਾਨ ਆਗੂ ਰਣਜੀਤ ਸਿੰਘ ਨੋਨਾ ਨੂੰ ਪਿੰਡ ਬਰਮਾਲੀਪੁਰ ਦੀ ਯੂਨਿਟ ਦਾ ਪ੍ਰਧਾਨ ਸਕੱਤਰ ਬਣਾਇਆ ਗਿਆ ਜਿਸ ਦਾ ਸਾਰੇ ਹਾਜ਼ਰ ਵਲੰਟੀਅਰਾਂ ਨੇ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਤੂਰ, ਦੀਦਾਰ ਸਿੰਘ, ਜਸਵੰਤ ਸਿੰਘ ਕੰਵਲ, ਵਰਿੰਦਰ ਸਿੰਘ ਰਣਦਿਉ, ਗੁਰਪ੍ਰਰੀਤ ਸਿੰਘ ਲੱਖੀ, ਜਗਦੇਵ ਸਿੰਘ ਤੂਰ, ਰੂਪ ਸਿੰਘ, ਜਸਪ੍ਰਰੀਤ ਸਿੰਘ ਪੰਚ, ਅੰਗਰੇਜ਼ ਸਿੰਘ, ਵਿਕੀ ਬਰਮਾਲੀਪੁਰ ਆਦਿ ਹਾਜ਼ਰ ਸਨ।