ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਥਾਣਾ ਸੁਧਾਰ ਦੀ ਪੁਲਿਸ ਨੇ ਰਾਹ ‘ਚ ਘੇਰ ਕੇ ਕੁੱਟਮਾਰ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ੈਹੈ। ਕੇਸ ਦੀ ਪੜਤਾਲ ਕਰ ਰਹੇ ਏਐੱਸਆਈ ਜਸਵਿੰਦਰ ਸਿੰਘ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ‘ਚ ਧਰਮਵੀਰ ਸਿੰਘ ਵਾਸੀ ਪਿੰਡ ਮੋਹੀ ਨੇ ਦੱਸਿਆ ਉਹ ਪੇ੍ਮ ਸਿੰਘ ਕੋਲ ਸੀਰੀ ਹੈ ਤੇ 12 ਨਵੰਬਰ ਨੂੰ ਜਦੋਂ ਉਹ ਆਪਣੇ ਮਾਲਕ ਪ੍ਰਰੇਮ ਸਿੰਘ ਦੇ ਖੇਤ ‘ਚ ਕੰਮ ਕਰ ਰਿਹਾ ਸੀ ਤਾਂ ਖੇਤ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਕਮਲਜੀਤ ਸਿੰਘ ਦਾ ਟਰੈਕਟਰ ਰਾਹ ‘ਚ ਖੜ੍ਹਾ ਸੀ, ਜਦੋਂ ਉਸ ਨੇ ਟਰੈਕਟਰ ਇੱਕ ਪਾਸੇ ਕਰਨ ਲਈ ਕਿਹਾ ਤਾਂ ਉਹ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਿਆ, ਜਿਸ ਤੇ ਉਸ ਨੇ ਪੇ੍ਮ ਸਿੰਘ ਨੂੰ ਬੁਲਾ ਲਿਆ ਪਰ ਕਮਲਜੀਤ ਸਿੰਘ ਫਿਰ ਵੀ ਗਾਲਾਂ ਕੱਢਦਾ ਰਿਹਾ। ਫਿਰ ਉਹ ਦੋਵੇਂ ਘਰ ਆ ਗਏ। ਬਾਅਦ ‘ਚ ਉਨ੍ਹਾਂ ਨੂੰ ਭੁਪਿੰਦਰ ਸਿੰਘ ਦਾ ਫੋਨ ਆਇਆ ਕਿ ਬਲਜਿੰਦਰ ਸਿੰਘ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ, ਫਿਰ ਜਦੋਂ ਉਹ ਆਪਣੇ ਮਾਲਕ ਨਾਲ ਸਕੂਟਰ ‘ਤੇ ਪਿਤਾ ਭੁਪਿੰਦਰ ਸਿੰਘ ਦਾ ਪਤਾ ਕਰਨ ਲਈ ਜਾ ਰਹੇ ਸਨ ਤਾਂ ਅਜੇ ਉਹ ਪਿੰਡ ਦੇ ਚੌਕ ਨੇੜੇ ਹੀ ਪੁੱਜੇ ਤਾਂ ਬਲਵਿੰਦਰ ਸਿੰਘ ਤੇ ਉਸ ਦੇ ਮਾਮੇ ਦੇ ਲੜਕੇ ਨੇ 4–5 ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਸਕੂਟਰ ਵੀ ਭੰਨ ਦਿੱਤਾ। ਪੁਲਿਸ ਨੇ ਬਿਆਨਾਂ ਦੇ ਆਧਾਰ ‘ਤੇ ਕਥਿਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।