Ad-Time-For-Vacation.png

ਨੋਟ ਬੰਦੀ: ਦਿੱਲੀ ਵਿੱਚ ਨੋਟ ਨਾ ਬਦਲਣ ਕਾਰਨ ਅਰਧ ਨਗਨ ਹੋਈ ਔਰਤ

ਨਵੀਂ ਦਿੱਲੀ:-ਪੁਰਾਣੇ ਬੰਦ ਹੋਏ ਨੋਟ ਨਾ ਬਦਲਣ ਤੋਂ ਖਿਝੀ ਇਕ ਗਰੀਬ ਔਰਤ ਨੇ ਅੱਜ ਇੱਥੇ ਆਰਬੀਆਈ ਦੇ ਖੇਤਰੀ ਦਫ਼ਤਰ ਸਾਹਮਣੇ ਅਰਧ ਨਗਨ ਹੋ ਕੇ ਰੋਸ ਮੁਜ਼ਾਹਰਾ ਕੀਤਾ। ਆਪਣੇ ਬੱਚੇ ਨਾਲ ਪੁੱਜੀ ਇਸ ਔਰਤ ਨੇ ਪੁਰਾਣੇ ਨੋਟ ਬਦਲਣ ਲਈ ਵਾਰ ਵਾਰ ਬੈਂਕ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਗਾਰਡਾਂ ਨੇ ਉਸ ਨੂੰ ਜਾਣ ਨਹੀਂ ਦਿੱਤਾ। ਰੋਸ ਵਜੋਂ ਉਹ ਆਰਬੀਆਈ ਦੇ ਪ੍ਰਵੇਸ਼ ਦੁਆਰ ਸਾਹਮਣੇ ਧਰਨੇ ਉਤੇ ਬੈਠ ਗਈ। ਜਦੋਂ ਗਾਰਡਾਂ ਨੇ ਉਸ ਨੂੰ ਜ਼ਬਰਦਸਤੀ ਹਟਾਉਣਾ ਚਾਹਿਆ ਤਾਂ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਉਹ ਅਰਧ ਨਗਨ ਅਵਸਥਾ ਵਿੱਚ ਗੇਟ ਸਾਹਮਣੇ ਬੈਠ ਗਈ। ਬਾਅਦ ਵਿੱਚ ਗਾਰਡਾਂ ਨੇ ਪੁਲੀਸ ਸੱਦ ਲਈ। ਪੁਲੀਸ ਇਸ ਔਰਤ ਤੇ ਉਸ ਦੇ ਬੱਚੇ ਨੂੰ ਲੈ ਗਈ। ਇਹ ਘਟਨਾ ਸੰਸਦ ਭਵਨ ਤੋਂ ਬਿਲਕੁਲ ਨੇੜੇ ਵਾਪਰੀ। ਇਸ ਦੌਰਾਨ ਨੋਟ ਬਦਲਵਾਉਣ ਆਏ ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਵਾਅਦਿਆਂ ਤੋਂ ਭੱਜਣਾ ਨਹੀਂ ਚਾਹੀਦਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.