ਪੰਜਾਬੀ ਫਿਲਮ ਪ੍ਰੇਮੀਆਂ ਲਈ ਬੇਹੱਦ ਦੁਖਦ ਖਬਰ ਹੈ। ਨਾਮਵਰ ਸੀਨੀਅਰ ਪੰਜਾਬੀ ਅਦਾਕਾਰ ਕਿਸ਼ੋਰ ਸ਼ਰਮਾ ਦੀ ਮੌਤ ਹੋ ਗਈ ਹੈ। ਉਹ ਰੋਪੜ ‘ਚ ਕਪਿਲ ਸ਼ਰਮਾ ਦੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਸੇ ਸ਼ੂਟਿੰਗ ਦੌਰਾਨ ਹੀ ਅਚਾਨਕ ਕਿਸ਼ੋਰ ਸ਼ਰਮਾ ਦੀ ਮੌਤ ਹੋ ਗਈ। ਇਸ ਖਬਰ ਦੇ ਪਤਾ ਲੱਗਦਿਆਂ ਹੀ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਕਿਸ਼ੋਰ ਸ਼ਰਮਾ ਕਿਸੇ ਪਹਿਚਾਣ ਦੇ ਮੋਹਤਾਜ਼ ਨਹੀਂ ਸਨ। ਹਾਲ ਹੀ ‘ਚ ਹਿੱਟ ਪੰਜਾਬੀ ਫਿਲਮ ‘ਅੰਗਰੇਜ਼’ ਤੇ ‘ਨਿੱਕਾ ਜੈਲਦਾਰ’ ‘ਚ ਆਪਣੀ ਬੇਮਿਸਾਲ ਅਦਾਕਾਰੀ ਦੇ ਚੱਲਦੇ ਉਹ ਹਰ ਕਿਸੇ ਦੇ ਚਹੇਤੇ ਸਨ। ਇਹਨਾਂ ਫਿਲਮਾਂ ਤੋਂ ਇਲਾਵਾ ਉਨ੍ਹਾਂ ਵੱਲੋਂ ਨਿਭਾਈਆਂ ਸੈਂਕੜੇ ਭੂਮਿਕਾਵਾਂ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.