Skip to content
Wednesday, October 28, 2026 5°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਰਈਸ’ ਦਾ ਵਿਰੋਧ ਨਹੀਂ ਕਰੇਗੀ ਐਮਐਨਐਸ, ਸਲਮਾਨ ਨੇ ਕਰਵਾਈ ਰਾਜ ਠਾਕਰੇ-ਸ਼ਾਹਰੁਖ਼ ਵਿਚ ਸੁਲਹ

By Admin Published 1 min read

ਮੁੰਬਈ, : ਸ਼ਾਹਰੁਖ਼ ਖ਼ਾਨ ਦੀ ਫ਼ਿਲਮ ‘ਰਈਸ’ ਹੁਣ 25 ਜਨਵਰੀ ਨੂੰ ਬਿਨਾ ਪ੍ਰੇਸ਼ਾਨੀ ਦੇ ਰੀਲੀਜ਼ ਹੋਵੇਗੀ। ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐਮਐਨਐਸ) ਇਸ ਦਾ ਵਿਰੋਧ ਨਹੀਂ ਕਰੇਗੀ। ਐਤਵਾਰ ਸ਼ਾਮ ਨੂੰ ਸ਼ਾਹਰੁਖ਼ ਅਤੇ ਰਾਜ ਠਾਕਰੇ ਵਿਚਕਾਰ ਗੱਲਬਾਤ ਹੋਈ। ਮੀਟਿੰਗ ਤੋਂ ਬਾਅਦ ਰਾਜ ਠਾਕਰੇ ਨੇ ਕਿਹਾ ਕਿ ਸ਼ਾਹਰੁਖ਼ ਖ਼ਾਨ ਖ਼ਾਸ ਤੌਰ ‘ਤੇ ਇਹ ਦਸਣ ਲਈ ਆਏ ਸਨ ਕਿ ਮਾਹਿਰਾ ਖ਼ਾਨ ਭਾਰਤ ਵਿਚ ਫ਼ਿਲਮ ਦੇ ਪ੍ਰਮੋਸ਼ਨ ਦਾ ਹਿੱਸਾ ਨਹੀਂ ਹੋਵੇਗੀ। ਉਧਰ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ਼ ਅਤੇ ਰਾਜ ਵਿਚਕਾਰ ਗੱਲਬਾਤ ਸਲਮਾਨ ਖ਼ਾਨ ਨੇ ਕਰਵਾਈ ਹੈ। ਦਸਣਯੋਗ ਹੈ ਕਿ ਫ਼ਿਲਮ ਵਿਚ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਹੈ। ਪਿਛਲੇ ਦਿਨੀਂ ਕਰਨ ਜ਼ੌਹਰ ਦੀ ਫ਼ਿਲਮ ‘ਏ ਦਿਲ ਐ ਮੁਸ਼ਕਲ’ ਦੀ ਰੀਲੀਜ਼ ਬੜੀ ਮੁਸ਼ਕਲ ਨਾਲ ਹੋ ਸਕੀ ਸੀ। ਇਸ ਫ਼ਿਲਮ ਵਿਚ ਪਾਕਿਸਤਾਨੀ ਅਦਾਕਾਰ ਫ਼ਵਾਦ ਖ਼ਾਨ ਨੇ ਰੋਲ ਕੀਤਾ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp