Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਜਾਣੋ ਤਿੰਨ ਦਿਨਾਂ ‘ਚ ਕਿੰਨੀ ਕੀਤੀ ਰਣਵੀਰ-ਵਾਣੀ ਦੀ ‘ਬੇਫਿਕਰੇ’ ਨੇ ਕਮਾਈ

By Admin Published 1 min read

ਮੁੰਬਈ— ਆਦਿੱਤਿਆ ਚੋਪੜਾ ਨਿਰਦੇਸ਼ਿਤ ਵਾਣੀ ਕਪੂਰ ਤੇ ਰਣਵੀਰ ਸਿੰਘ ਦੀ ਫਿਲਮ ‘ਬੇਫਿਕਰੇ’ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਰਣਵੀਰ ਸਿੰਘ ਤੇ ਵਾਣੀ ਕਪੂਰ ਦੀ ਕੈਮਿਸਟਰੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਫਿਲਮ ਨੇ ਤਿੰਨ ਦਿਨਾਂ ‘ਚ ਬਾਕਸ ਆਫਿਸ ‘ਤੇ 34.36 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਸਮੀਖਿਅਕ ਤਰਣ ਆਦਰਸ਼ ਨੇ ਟਵੀਟ ਕੀਤਾ, ‘ਫਿਲਮ ‘ਬੇਫਿਕਰੇ’ ਦੀ ਕਮਾਈ ਸ਼ੁੱਕਰਵਾਰ 10.36 ਕਰੋੜ, ਸ਼ਨੀਵਾਰ 11.60 ਕਰੋੜ, ਐਤਵਾਰ 12.40 ਕਰੋੜ, ਕੁਲ 34.36 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਕਮਾਈ ਭਾਰਤੀ ਮਾਰਕੀਟ ਲਈ ਹੈ।’

ਫਿਲਮ ਨੂੰ ਭਾਰਤ ‘ਚ 2100 ਸਕ੍ਰੀਨਜ਼ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਤੋਂ ਪਹਿਲਾਂ ਰਣਵੀਰ ਦੀ ਸਭ ਤੋਂ ਜ਼ਿਆਦਾ ਓਪਨਿੰਗ ਕਰਨ ਵਾਲੀ ਫਿਲਮ ‘ਰਾਮਲੀਲਾ’ ਸੀ। ਉਥੇ ‘ਸ਼ੁੱਧ ਦੇਸੀ ਰੋਮਾਂਸ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਵਾਣੀ ਕਪੂਰ ਦੀ ਇਹ ਦੂਜੀ ਫਿਲਮ ਹੈ। ਵਾਣੀ ਆਪਣੀ ਡੈਬਿਊ ਫਿਲਮ ‘ਚ ਵੀ ਬੇਹੱਦ ਖੂਬਸੂਰਤ ਲੱਗੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp