Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਧਾਰਮਕ ਆਜ਼ਾਦੀ ਨਾ ਦਿਤੀ ਜਾਵੇ ਤਾਂ ਤਰੱਕੀ ਮੁਸ਼ਕਲ: ਅਮਰੀਕਾ

By Admin Published 2 min read

ਵਾਸ਼ਿੰਗਟਨ,: ਜੇ ਲੋਕਾਂ ਨੂੰ ਧਾਰਮਕ ਆਜ਼ਾਦੀ ਨਾ ਦਿਤੀ ਜਾਵੇ ਤਾਂ ਕੋਈ ਵੀ ਦੇਸ਼ ਅਪਣੇ ਟੀਚੇ ‘ਤੇ ਨਹੀਂ ਪਹੁੰਚ ਸਕਦਾ। ਅਮਰੀਕਾ ਦੀ ਇਕ ਸਿਖਰਲੀ ਅਧਿਕਾਰੀ ਨੇ ਕਿਹਾ ਹੈ ਕਿ ਉਬਾਮਾ ਪ੍ਰਸ਼ਾਸਨ ਲਈ ਧਾਰਮਕ ਆਜ਼ਾਦੀ ਸਿਖਰਲੀ ਪਹਿਲ ਹੈ।

ਕੌਮਾਂਤਰੀ ਧਾਰਮਕ ਆਜ਼ਾਦੀ ਲਈ ਅਮਰੀਕਾ ਦੀ ਇੰਚਾਰਜ ਰਾਜਦੂਤ ਰੱਬੀ ਡੇਵਿਡ ਸੈਪਸਟਰੀਨ ਨੇ ਹਿੰਦੂ ਅਮਰੀਕੀ ਫ਼ੈਡਰੇਸ਼ਨ ਦੇ ਉਦਘਾਟਨ ਨੀਤੀ ਸੰਮੇਲਨ ‘ਚ ਕਿਹਾ ਕਿ ਅਮਰੀਕਾ ਅਤੇ ਭਾਰਤ ਸਮੇਤ ਸਾਰੇ ਦੇਸ਼ਾਂ ‘ਚ ਮੁਢਲੀ ਆਜ਼ਾਦੀ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਤੇ ਹਰ ਵਿਅਕਤੀ ਦੀ ਹੈ। ਉਨ੍ਹਾਂ ਕਿਹਾ ਕਿ ਜੇ ਲੋਕਾਂ ਕੋਲ ਧਾਰਮਕ ਆਜ਼ਾਦੀ ਨਹੀਂ ਤਾਂ ਸੰਭਾਵਨਾਵਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।

ਕੌਮਾਂਤਰੀ ਧਾਰਮਕ ਆਜ਼ਾਦੀ ‘ਤੇ ਅਮਰੀਕਾ ਦੀ ਸਿਖਰਲੀ ਰਾਜਦੂਤ ਨੇ ਕਿਹਾ, ”ਇਸ ਸਾਲ ਭਾਰਤ ਦੌਰੇ ‘ਚ ਨਾਗਰਿਕ ਸੁਰੱਖਿਆ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਮੰਤਰੀ ਸਾਰਾ ਬੀ. ਸੀਵਾਲ ਨੇ ਇਹ ਗੱਲ ਨੋਟ ਕੀਤੀ ਕਿ ਭਾਰਤ ‘ਚ 17 ਕਰੋੜ ਤੋਂ ਜ਼ਿਆਦਾ ਮੁਸਲਮਾਨ ਹਨ ਜੋ ਹਿੰਦੂ, ਈਸਾਈ ਬੋਧੀ, ਸਿੱਖ ਅਤੇ ਜੈਨਾਂ ਨਾਲ ਰਹਿੰਦੇ ਹਨ।” ਉਨ੍ਹਾਂ ਕਿਹਾ ਕਿ ਪੂਰੇ ਭਾਰਤ ‘ਚ ਧਾਰਮਕ ਅਤੇ ਨਾਗਰਿਕ ਸਮਾਜ ਸੰਗਠਨ ਧਾਰਮਕ ਆਜ਼ਾਦੀ ਦੀਆਂ ਚੁਨੌਤੀਆਂ ਵਿਰੁਧ ਜਾਗਰੂਕਤਾ ਫੈਲਾ ਰਹੇ ਹਨ।

ਉਨ੍ਹਾਂ ਕਿਹਾ, ”ਕੁੱਝ ਲੋਕਾਂ ਨੇ ਜਦ ਖੁਲੇਆਮ ਚਿੰਤਾ ਪ੍ਰਗਟਾਈ ਕਿ ਕੁਪ੍ਰਚਾਰ ਨਾਲ ਭਾਰਤੀ ਮੁਸਲਮਾਨ ਭਟਕ ਸਕਦੇ ਹਨ ਤਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁਸਲਮਾਨਾਂ ਨੂੰ ਦੇਸ਼ਭਗਤ ਦਸਿਆ ਅਤੇ ਵੰਨ-ਸੁਵੰਨਤਾ ਦੀ ਤਾਰੀਫ਼ ਕੀਤੀ। ਇਸ ਤਰ੍ਹਾਂ ਦੀ ਅਗਵਾਈ ਦੀ ਸਾਨੂੰ ਪੂਰੀ ਦੁਨੀਆਂ ‘ਚ ਜ਼ਰੂਰਤ ਹੈ।” ਸੈਪਸਟਰੀਨ ਨੇ ਕਿਹਾ ਕਿ ਧਾਰਮਕ ਆਜ਼ਾਦੀ ਉਬਾਮਾ ਪ੍ਰਸ਼ਾਸਨ ਲਈ ਪਹਿਲ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp