ਟਾਇਲਟ, ਟੋਲ ਅਤੇ ਥਾਣਿਆਂ ਦੇ ਬਾਅਦ ਹੁਣ ਪੁਲਸ ਕੁਆਰਟਰਾਂ ਨੂੰ ਭਗਵਾ ਰੰਗ ‘ਚ ਰੰਗਿਆ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ‘ਚ ਯੋਗੀ ਆਦਿਤਿਆਨਾਥ ਦੀ ਸਰਕਾਰ ਬਣਨ ਦੇ ਬਾਅਦ ਤੋਂ ਹੀ ਪੂਰੇ ਰਾਜ ‘ਚ ਭਗਵਾ ਰੰਗ ਦਾ ਅਸਰ ਸਰਕਾਰੀ ਸੰਸਥਾਨਾਂ ਤੋਂ ਲੈ ਕੇ ਦੂਜੀਆਂ ਇਮਾਰਤਾਂ ‘ਤੇ ਵੀ ਚੜ੍ਹਦਾ ਦਿਖਾਈ ਦੇ ਰਿਹਾ ਹੈ। ਹੁਣ ਇਕ ਵਾਰ ਫਿਰ ਅਜਿਹੀ ਤਸਵੀਰ ਸਾਹਮਣੇ ਆਈ ਹੈ। ਪਹਿਲਾਂ ਮੁੱਖਮੰਤਰੀ ਦਫਤਰ ਅਤੇ ਹੋਰ ਸਰਕਾਰੀ ਭਵਨ ਭਗਵਾ ਰੰਗ ‘ਚ ਰੰਗੇ ਹੋਏ ਹਨ, ਹੁਣ ਇਸ ਲਿਸਟ ‘ਚ ਮੁਜਫੱਰਨਗਰ ਸਥਿਤ ਪੁਲਸ ਲਾਈਨ ਦਾ ਨਾਮ ਜੁੜ ਗਿਆ ਹੈ। ਕੁਝ ਥਾਣਿਆਂ ਦੀਆਂ ਇਮਾਰਤਾਂ ਨੂੰ ਭਗਵਾ ਰੰਗ ਕਰਨ ਤੋਂ ਬਾਅਦ ਪੁਲਸ ਦੇ ਘਰ ਵੀ ਭਗਵਾ ਹੋ ਗਏ ਹਨ। ਪੱਛਮੀ ਉੱਤਰ ਪ੍ਰਦੇਸ਼ ਦੇ ਮੁਜਫੱਰਨਗਰ ਸਥਿਤ ਪੁਲਸ ਨੂੰ ਵੀ ਭਗਵੇ ਰੰਗ ‘ਚ ਰੰਗ ਦਿੱਤਾ ਗਿਆ ਹੈ। ਇੱਥੇ ਪੁਲਸ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਹਿਣ ਲਈ ਸੈਂਕੜਿਆਂ ਦੀ ਸੰਖਿਆ ‘ਚ ਕੁਆਰਟਰ ਬਣਾਏ ਗਏ ਹਨ। ਪੁਲਸ ਲਾਈਨ ਦੀ ਨਵੀਂ ਤਸਵੀਰ ‘ਚ ਦਿਸ ਰਿਹਾ ਹੈ ਕਿ ਸਾਰੇ ਕੁਆਰਟਰਾਂ ਨੂੰ ਹਾਲ ‘ਚ ਹੀ ਪੇਂਟ ਕੀਤਾ ਗਿਆ ਹੈ। ਪੁਲਸ ਲਾਈਨ ‘ਚ ਬਣੇ ਪਰਿਵਾਰ ਕਲਿਆਣ ਦਫਤਰ ਨੂੰ ਵੀ ਭਗਵੇ ਰੰਗ ‘ਚ ਰੰਗਿਆ ਗਿਆ ਹੈ। ਪੁਲਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਰੰਗ ਕੋਈ ਵੀ ਹੋਵੇ, ਉਸ ਨਾਲ ਕੋਈ ਫਰਕ ਨਹੀਂ ਪੈਂਦਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.