ਟਰੰਪ-ਮੋਦੀ ਗੱਲਬਾਤ ਤੋਂ ਬਾਅਦ ਵੀ ਸਸਪੈਂਸ
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਰੂਸ ਤੋਂ ਡੀਜ਼ਲ ਖਰੀਦਣ ਦੇ ਐਲਾਨ ਤੋਂ ਬਾਅਦ ਵੀ, ਤਸਵੀਰ ਅਸਪਸ਼ਟ ਹੈ। ਭਾਰਤ ਭਾਰੀ ਟੈਰਿਫ ਦੀ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ, ਅਮਰੀਕਾ ਦੇ ਫੈਸਲੇ ਦਾ ਅਧਿਐਨ ਕਰ ਰਿਹਾ ਹੈ। ਹਾਲ ਹੀ ਵਿੱਚ, ਅਮਰੀਕਾ ਨੇ ਰੂਸ ਅਤੇ ਈਰਾਨ ਪਾਬੰਦੀਆਂ ਐਕਟ ਦੇ ਤਹਿਤ ਰੂਸੀ ਤੇਲ ਖਰੀਦਣ ਲਈ ਭਾਰਤ ‘ਤੇ 100% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ।
ਸੀਨੀਅਰ ਸੂਤਰਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕਰਦੇ ਹੋਏ, ਦੱਸਿਆ ਕਿ ਟਰੰਪ ਦਾ ਰੂਸੀ ਡੀਜ਼ਲ ਖਰੀਦਣ ਦਾ ਫੈਸਲਾ ਭਾਰਤ ਤੇ ਕੀ ਅਸਰ ਕਰੇਗਾ ਅਜੇ ਸਥਿਤੀ ਸ਼ਪੱਸ਼ਟ ਨਹੀਂ ਹੈ।ਗੱਲਬਾਤ ਤਾਂ ਹੁਮਦਿ ਹੈ ਪਰ ਸਾਰਥਿਕ ਨਤੀਜੇ ਨਹੀਂ ਆ ਰਹੇ।ਭਾਰਤੀ ਅਧਿਕਾਰੀ ਅਮਰੀਕੀ ਨੀਤੀ ਤੋਂ ਸ਼ਸੋਪੰਜ ਵਿੱਚ ਹਨ ਕਿ ਉਹ ਕੀ ਕਰਨ ਕੀ ਨਾ ਕਰਨ।



