Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਜੰਮੂ ਕਸ਼ਮੀਰ ਪੁਲਿਸ ਵਲੋਂ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਖੁੱਰਮ ਪਰਵੇਜ਼ ਨੂੰ ਗ੍ਰਿਫਤਾਰ ਕੀਤਾ ਗਿਆ: ਅਕਾਲੀ ਦਲ (ਅ) ਵੱਲੋਂ ਨਿਖੇਧੀ

By Admin Published 2 min read

ਨਵੀਂ ਦਿੱਲੀ: ਜੰਮੂ ਕਸ਼ਮੀਰ ਪੁਲਿਸ ਨੇ ਮਸ਼ਹੂਰ ਕਸ਼ਮੀਰੀ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਖੁੱਰਮ ਪਰਵੇਜ਼ ਨੂੰ ਉਨ੍ਹਾਂ ਦੇ ਸ੍ਰੀਨਗਰ ਵਿਚਲੇ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ। ਇਕ ਦਿਨ ਪਹਿਲਾਂ ਹੀ ਪਰਵੇਜ਼ ਨੂੰ ਦਿੱਲੀ ਏਅਰਪੋਰਟ ‘ਤੇ ਉਸ ਵੇਲੇ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ ਜਦੋਂ ਉਹ ਜਨੇਵਾ ਵਿਖੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ () ਦੇ ਪ੍ਰੋਗਰਾਮ ‘ਚ ਹਿੱਸਾ ਲੈਣ ਜਾ ਰਹੇ ਸੀ।

ਖੁੱਰਮ ਪਰਵੇਜ਼ (39) ਜੋ ਕਿ ਲਾਪਤਾ ਕੀਤੇ ਲੋਕਾਂ ਦੀ ਸੰਸਥਾ ਏਸ਼ੀਅਨ ਫੈਡਰੇਸ਼ਨ ਅਗੇਨਸਟ ਇਨਵੌਲੈਂਟਰੀ ਡਿਸਅਪੀਅਰੈਂਸੇਸ (ਅਢਅੀਧ) ਦੇ ਚੇਅਰਪਰਸਨ ਹਨ। ਉਨ੍ਹਾਂ ਨੂੰ ਕੋਠੀਬਾਗ ਪੁਲਿਸ ਸਟੇਸ਼ਨ ਵਿਖੇ ਰੱਖਿਆ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਘਰੋਂ ਲਿਆਂਦਾ ਕਿ ਪੁਲਿਸ ਕਪਤਾਨ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹਨ।ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਨੇ ਕਿਹਾ ਕਿ ਇਕ ਪਾਸੇ ਤਾਂ ਦੁਹਾਈ ਦਿੱਤੀ ਜਾ ਰਹੀ ਹੈ ਕਿ ਦੇਸ਼ ਵਿਚ ਅਮਨ ਅਮਾਨ ਹੈ, ਹਰ ਸ਼ਹਿਰੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਦੂਸਰੇ ਪਾਸੇ ਮਨੁੱਖੀ ਹੱਕਾਂ ਦੇ ਰਖਵਾਲੇ ਵੀ ਜੇਲ੍ਹਾਂ ਅੰਦਰ ਸੁਟੇ ਜਾ ਰਹੇ ਹਨ।ਬਿਆਨ ਵਿੱਚ ਅੱਗੇ ਕਿਹਾ ਕਿ ਜਨਾਬ ਖੁੱਰਮ ਦੀ ਗ੍ਰਿਫਤਾਰੀ ਨੇ ਹੀ ਸੰਯੁਕਤ ਰਾਸ਼ਟਰ ਨੂੰ ਸੁਨੇਹਾ ਭੇਜ ਦਿੱਤਾ ਹੈ ਕਿ ਕਸ਼ਮੀਰ ਵਿੱਚ ਕਸ਼ਮੀਰੀ ਅਵਾਮ, ਮਨੁਖੀ ਹੱਕਾਂ ਤੋਂ ਪੂਰੀ ਤਰ੍ਹਾ ਵਾਂਝੀ ਹੈ। ਉਨ੍ਹਾਂ ਖੁੱਰਮ ਪ੍ਰਵੇਜ਼ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp