Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੰਜਾਬ ਦੇ 60 ਵਿਧਾਇਕ ਤੇ ਸੰਸਦ ਮੈਂਬਰ ਫਸੇ ਹਨ ਫ਼ੌਜਦਾਰੀ ਕੇਸਾਂ ‘ਚ

By Admin Published 2 min read

ਚੰਡੀਗੜ੍ਹ, (ਜੈ ਸਿੰਘ ਛਿੱਬਰ) : ਵੱਖ-ਵੱਖ ਸਿਆਸੀ ਪਾਰਟੀਆਂ ਦੇ ਪੰਜਾਬ ਨਾਲ ਸਬੰਧਤ 60 ਵਿਧਾਇਕ/ ਸੰਸਦ ਮੈਂਬਰ ਫ਼ੌਜਦਾਰੀ ਕੇਸਾਂ ‘ਚ ਫਸੇ ਹੋਏ ਹਨ। ਇਨ੍ਹਾਂ ਵਿਚ 15 ਮੈਂਬਰ ਗੰਭੀਰ ਫ਼ੌਜਦਾਰੀ ਕੇਸਾਂ ‘ਚ ਫਸੇ ਹੋਏ ਹਨ। ਗੰਭੀਰ ਅਪਰਾਧਿਕ ਮਾਮਲਿਆਂ ‘ਚ ਫਸੇ ਇਨ੍ਹਾਂ ਵਿਧਾਇਕਾਂ/ ਸੰਸਦ ਮੈਂਬਰਾਂ ਦੀ ਔਸਤਨ ਸੰਪਤੀ 22.48.ਕਰੋੜ ਰੁਪਏ ਹੈ। ਅਕਾਲੀ ਦਲ ਦੇ 19 ਫ਼ੀ ਸਦੀ, ਕਾਂਗਰਸ ਦੇ 18 ਫ਼ੀ ਸਦੀ, ਭਾਜਪਾ ਦੇ 9 ਫ਼ੀ ਸਦੀ ਅਤੇ ਆਜ਼ਾਦ 25 ਫ਼ੀ ਸਦੀ ਮੈਂਬਰ ਫ਼ੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ।

ਉਕਤ ਜਾਣਕਾਰੀ ਵਿਧਾਇਕਾਂ, ਸੰਸਦ ਮੈਂਬਰਾਂ ਵਲੋਂ ਖ਼ੁਦ ਚੋਣ ਕਮਿਸ਼ਨਰ, ਆਮਦਨ ਕਰ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਨੂੰ ਦਿਤੀ ਗਈ ਹੈ ਅਤੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਸਮਾਜ ਸੇਵੀ ਸੰਸਥਾ ਪੰਜਾਬ ਇਲੈਕਸ਼ਨ ਵਾਚ ਜੋ ਐਸੋਸੀਏਸ਼ਨ ਆਫ਼ ਡੈਮੋਕ੍ਰੈਟਿਕ ਰਿਫ਼ਾਰਮਜ਼ (ਏਡੀਆਰ) ਨਾਲ ਸਬੰਧਤ ਹੈ, ਵਲੋਂ ਦਿਤੀ ਗਈ ਹੈ।

ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਆਰ ਦੇ ਕੋਆਰਡੀਨੇਡਰ ਪ੍ਰੋਫ਼ੈਸਰ ਜਗਦੀਪ ਕੋਛੜ, ਜਸਕੀਰਤ ਸਿੰਘ, ਪਰਵਿੰਦਰ ਕਿੱਤਣਾ ਅਤੇ ਲਛਮੀ ਸਰੀਲਾ ਨੇ ਦਸਿਆ ਕਿ ਸਾਲ 2006 ਤੋਂ ਹੁਣ ਤਕ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਵੱਖ ਵੱਖ ਪਾਰਟੀਆਂ ਦੀ ਆਮਦਨ ਵਿਚ ਕਰੋੜਾਂ ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਦਸਿਆ ਕਿ ਸਾਲ 2006 ਤੋਂ ਹੁਣ ਤਕ 266 ਮੈਂਬਰਾਂ ਵਿਚੋਂ 45 ਵਿਰੁਧ ਫ਼ੌਜਦਾਰੀ ਅਤੇ 15 ਵਿਰੁਧ ਫ਼ੌਜਦਾਰੀ ਦੇ ਗੰਭੀਰ ਦੋਸ਼ਾਂ ਵਾਲੇ ਮੁਕੱਦਮੇ ਹਨ। ਜੇ ਇਨ੍ਹਾਂ ਦੀ ਕ੍ਰਮਵਾਰ ਆਮਦਨ ਵੇਖੀ ਜਾਵੇ ਤਾਂ ਸਾਧਾਰਣ ਕੇਸਾਂ ‘ਚ ਫਸੇ ਮੈਂਬਰਾਂ ਦੀ ਔਸਤਨ ਸੰਪਤੀ 14.04 ਕਰੋੜ ਅਤੇ ਗੰਭੀਰ ਫ਼ੌਜਦਾਰੀ ਕੇਸਾਂ ਦਾ ਸਾਹਮਣਾ ਕਰਨ ਵਾਲੇ ਮੈਂਬਰਾਂ ਦੀ ਔਸਤਨ ਸੰਪਤੀ 22.48 ਕਰੋੜ ਰੁਪਏ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp