Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਜਦੋਂ ਓਮ ਪੁਰੀ ਨੇ ਬਚਾਈ ਸੀ ਨਸੀਰੂਦੀਨ ਸ਼ਾਹ ਦੀ ਜਾਨ

By Admin Published 1 min read

ਨਵੀਂ ਦਿੱਲੀ,: ਓਮ ਪੁਰੀ ਅਤੇ ਨਸੀਰੂਦੀਨ ਸ਼ਾਹ ਦੀ ਕਰੀਬੀ ਦੋਸਤ ਜੱਗ ਜਾਹਰ ਹੈ ਪਰ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ‘ਅਰਧਸੱਤਿਆ’ ਦੇ ਅਦਾਕਾਰ ਨੇ ਇਕ ਵਾਰ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਨਸੀਰ ਦੀ ਜਾਨ ਬਚਾਈ ਸੀ। ਸ਼ਾਹ ਦੀ ਆਤਮਕਥਾ ਵਿਚ ਉਨ੍ਹਾਂ ਨੇ ਇਕ ਘਟਨਾ ਦਾ ਜ਼ਿਕਰ ਕੀਤਾ ਹੈ ਜਦੋਂ ਉਨ੍ਹਾਂ ਦੇ ਸਾਬਕਾ ਦੋਸਤ ਜਸਪਾਲ ਨੇ ਇਕ ਰੇਸਤਰਾਂ ਵਿਚ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕੀਤਾ। ਦਿਗ਼ਜ਼ ਅਦਾਕਾਰ ਸ਼ਾਹ ਲਿਖਦੇ ਹਨ ਕਿ ਪੁਰੀ ਨੇ ਉਨ੍ਹਾਂ ਲੋਕਾਂ ਦੇ ਖਾਣ ਦੇ ਮੇਜ਼ ਨੂੰ ਛਾਲ ਮਾਰ ਕੇ ਪਾਰ ਕੀਤਾ ਅਤੇ ਹਮਲਾਵਰ ਨੂੰ ਫੜ ਲਿਆ ਤਾਕਿ ਉਹ ਹੋਰ ਹਮਲਾ ਨਾ ਕਰ ਸਕੇ। ਇਸ ਤੋਂ ਬਾਅਦ ਪੁਰੀ ਅਪਣੇ ਦੋਸਤ ਸ਼ਾਹ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲੈ ਕੇ ਗਏ ਅਤੇ ਉਨ੍ਹਾਂ ਦੀ ਜਾਨ ਬਚਾਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp