Skip to content
Wednesday, November 25, 2026 11°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਚੰਨਾ ਮੇਰਿਆ’ ਨੇ ਕੀਤੀ ਸ਼ਾਨਦਾਰ ਓਪਨਿੰਗ, ਬਣਾਇਆ ਰਿਕਾਰਡ

By Admin Published 1 min read

ਪੰਜਾਬੀ ਗਾਇਕੀ ਤੋਂ ਪਾਲੀਵੁੱਡ ਇੰਡਸਟਰੀ ‘ਚ ਕਦਮ ਰੱਖਣ ਵਾਲੇ ਮਸ਼ਹੂਰ ਗਾਇਕ ਨਿੰਜਾ ਤੇ ਅੰਮ੍ਰਿਤ ਮਾਨ ਦੀ ਪਹਿਲੀ ਡੈਬਿਊ ਫਿਲਮ ‘ਚੰਨਾ ਮੇਰਿਆ’ ਬੀਤੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ‘ਚੰਨਾ ਮੇਰਿਆ’ ਨੇ ਸ਼ਾਨਦਾਰ ਓਪਨਿੰਗ ਕਰਕੇ ਪਾਲੀਵੁੱਡ ਟਾਪ 10 ਫਿਲਮਾਂ ‘ਚ ਆਪਣੀ ਜਗ੍ਹਾ ਬਣਾ ਲਈ ਹੈ। ਪਹਿਲੇ ਦਿਨ ‘ਚੰਨਾ ਮੇਰਿਆ’ 1. 05 ਤੋਂ ਜ਼ਿਆਦਾ ਕਮਾਈ ਕਰ ਕੇ ਸ਼ਾਨਦਾਰ ਓਪਨਿੰਗ ਕੀਤੀ। ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ। ਫਿਲਮ ਦੇ ਵਰਲਡਵਾਇਡ ਸਾਰੇ ਸ਼ੋਅ ਹਾਊਸਫੁੱਲ ਹੀ ਰਹੇ। ਨਿੰਜਾ, ਅੰਮ੍ਰਿਤ ਮਾਨ ਤੇ ਪਾਇਲ ਰਾਜਪੂਤ ਦੀ ਡੈਬਿਊ ਫਿਲਮ ਨਾਲ ਹੀ ਪਾਲੀਵੁੱਡ ਇੰਡਸਟਰੀ ‘ਚ ਖਾਸੀ ਪਛਾਣ ਬਣਾ ਲਈ ਹੈ। ‘ਚੰਨਾ ਮੇਰਿਆ’ ਨੂੰ ਪਾਲੀਵੁੱਡ ਇੰਡਸਟਰੀ ‘ਚ ਹੀ ਨਹੀਂ ਸਗੋਂ ਬਾਲੀਵੁੱਡ ਇੰਡਸਟਰੀ ਦੇ ਸੈਲੀਬ੍ਰਿਟੀਜ਼ ਨੂੰ ਪਸੰਦ ਆ ਰਹੀ ਹੈ। ਪਹਿਲੇ ਦਿਨ ਹੀ ਬਾਲੀਵੁੱਡ ਮਸ਼ਹੂਰ ਅਭਿਨੇਤਾ ਮਹੇਸ਼ ਭੱਟ ਨੇ ‘ਚੰਨਾ ਮੇਰਿਆ’ ਦੇਖਣ ਤੋਂ ਬਾਅਦ ਪ੍ਰਸ਼ੰਸ਼ਾ ਕੀਤੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp