Skip to content
Sunday, November 1, 2026 3°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਰਣਜੀਤ ਬਾਵਾ, ਬੀਨੂੰ ਢਿੱਲੋਂ ਨੂੰ ਹੀ ਨਹੀਂ ਜਸਵਿੰਦਰ ਭੱਲੇ ਨੂੰ ਵੀ ਕਰੇਗਾ ਮਸ਼ਕਰੀਆਂ

By Admin Published 2 min read

ਪੰਜਾਬੀ ਗਾਇਕੀ ਦੇ ਨਾਲ-ਨਾਲ ਫ਼ਿਲਮ ਜਗਤ ‘ਚ ਵੀ ਸਰਗਰਮ ਹੋਇਆ ਰਣਜੀਤ ਬਾਵਾ ਦੋ ਉੱਘੇ ਕਾਮੇਡੀਅਨ ਜਸਵਿੰਦਰ ਭੱਲਾ ਤੇ ਬੀਨੂੰ ਢਿੱਲੋਂ ਨੂੰ ਮਸ਼ਕਰੀਆਂ ਕਰਦਾ ਨਜ਼ਰ ਆਵੇਗਾ। 28 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਵਿਚ ਰਣਜੀਤ ਬਾਵਾ ਇਕ ਵੱਖਰੇ ਤੇ ਅਹਿਮ ਕਿਰਦਾਰ ‘ਚ ਨਜ਼ਰ ਆਵੇਗਾ। ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਟ੍ਰੇਲਰ ‘ਚ ਹੀ ਰਣਜੀਤ ਬਾਵਾ ਦਾ ਥੋੜਾ ਜਿਹਾ ਕਿਰਦਾਰ ਨਸ਼ਰ ਕੀਤਾ ਗਿਆ ਹੈ। ਫ਼ਿਲਮ ‘ਚ ਬਾਵਾ ਬੀਨੂੰ ਢਿੱਲੋਂ ਦੇ ਤਾਏ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਇਸ ਫ਼ਿਲਮ ‘ਚ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦੇ ਰੰਗ ਦੇਖਣ ਨੂੰ ਮਿਲਣਗੇ। ਰਿਦਮ ਬੁਆਏਜ਼ ਇੰਟਰਟੇਨਮੈਂਟ, ਨਦਰ ਫ਼ਿਲਮਜ ਤੇ ਜੇ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਅਮੀਕ ਵਿਰਕ ਤੇ ਜਸਪਾਲ ਸੰਧੂ ਹਨ।

ਇਹ ਗਰੁੱਪ ਪੰਜਾਬੀ ਦਰਸ਼ਕਾਂ ਨੂੰ ਪਹਿਲਾਂ ‘ਅੰਗਰੇਜ਼’, ‘ਲਵ ਪੰਜਾਬ’, ‘ਬੰਬੂਕਾਟ’ ਤੇ ‘ਲਹੌਰੀਏ’ ਵਰਗੀਆਂ ਫ਼ਿਲਮਾਂ ਦੇ ਚੁੱਕਾ ਹੈ। ਇਸ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਤੇ ਡਾਇਰੈਕਟ ਸਿਤਿਜ਼ ਚੌਧਰੀ ਨੇ ਕੀਤੀ ਹੈ। ਫ਼ਿਲਮ ‘ਚ ਬੀਨੂੰ ਢਿੱਲੋਂ, ਰਣਜੀਤ ਬਾਵਾ, ਅਮਰਿੰਦਰ ਗਿੱਲ, ਜਸਵਿੰਦਰ ਭੱਲਾ,ਕਰਮਜੀਤ ਅਨਮੋਲ ਸਮੇਤ ਬਾਲੀਵੁੱਡ ਅਦਾਕਾਰਾ ਕਵਿਤਾ ਕੋਸ਼ਿਸ਼, ਗੋਵਿੰਦ ਨਾਮਦੇਵ ਤੇ ਮੁਕੇਸ਼ ਭੱਟ ਨੇ ਅਹਿਮ ਭੂਮਿਕਾ ਨਿਭਾਈ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp