Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਗੁਰਕਿਰਪਾਲ ਸੂਰਾਪੁਰੀ ਨਾਲ ਮੁਲਾਕਾਤ

By Admin Published 3 min read

ਸਰੀ ( ਜਗਮੋਹਣ)-ਗੁਰਕਿਰਪਾਲ ਸੂਰਾਪੁਰੀ ਨਾਲ ਮਹਿਕ ਚਾਟ ਦੇ ਸਤਿੰਦਰਪਾਲ ਸਿੰਘ, ਟੇਸਟੀ ਬਿਸਟਰੋ ਦੇ ਮਨਜੀਤ ਸਿੰਘ ਜੀ ਨਾਲ ਮਿਲ ਬੈਠਣ ਦਾ ਮੌਕਾ ਮਿਲਿਆ। ਯਾਦ ਰਹੇ ਸੂਰਾਪੁਰੀ ਇਸ ਵਾਰ ਕੈਨੇਡਾ ਪਰਿਵਾਰਕ ਫੇਰੀ ਤੇ ਆਏ ਸਨ ਅਤੇ ਉਨ੍ਹਾਂ ਇਹ ਸਮਾਂ ਆਪਣੇ ਪਰਿਵਾਰ ਦੋਸਤਾ-ਮਿੱਤਰਾਂ ਵਿਚ ਗੁਜ਼ਾਰਿਆ। ਆਪ ਪਹਿਲੀ ਵਾਰ 1992 ਵਿਚ ਜਲੰਧਰ ਦੂਰਦਰਸ਼ਨ ਤੋਂ ਲਾਰਾ-ਲੱਪਾ ਪ੍ਰੋਗਰਾਮ ਵਿਚ ਦਰਸ਼ਕਾਂ ਦੇ ਰੂਬਰੂ ਹੋਏ ਸਨ। ਉਨ੍ਹਾਂ ਦੱਸਿਆ ਕਿ ਗਾਇਕੀ ਦੇ ਇਸ ਲੰਬੇ ਸਫ਼ਰ ਦੌਰਾਨ ਇਸ ਦੇ ਵਪਾਰਕ ਪੱਖ ਤੇ ਸ਼ਬਦਾਵਲੀ ਤੇ ਪੇਸ਼ਕਾਰੀ ਵਿਚ ਬਹੁਤ ਫਰਕ ਆਇਆ ਹੇ ਪਰ ਉਨ੍ਹਾਂ ਨੇ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਹੈ ਕਿ ਉਹ ਉ੍ਨਚੇ ਪੱਧਰ ਦੇ ਗੀਤਕਾਰਾਂ ਨਾਲ ਕੰਮ ਕਰਨ ਤੇ ਉਨ੍ਹਾਂ ਦੇ ਗੀਤ ਪਰਿਵਾਰਕ ਮਹਿਫ਼ਲਾਂ ਦਾ ਸ਼ਿੰਗਾਰ ਬਣਨ। ਉਨ੍ਹਾਂ ਕਿਹਾ ਕਿ ਬੇਸ਼ਕ ਆਰਕੈਸਟਰਾਂ ਦੀ ਚਕਾਚੌਂਧ ਵਿਚ ਕੁਝ ਹੱਦ ਤੱਕ ਅਖਾੜਿਆਂ ਦੇ ਕਲਚਰ ਤੇ ਪ੍ਰਭਾਵ ਪਿਆ ਹੈ ਪਰ ਸਥਾਪਤ ਕਲਾਕਾਰਾਂ ਨੂੰ ਲੋਕ ਸੁਣਨਾ ਵੀ ਚਾਹੁੰਦੇ ਹਨ ਤੇ ਉਨ੍ਹਾਂ ਦੇ ਅਖਾੜੇ ਦੇਖਣਾ ਤੇ ਮਾਣਨਾ ਵੀ ਚਾਹੁੰਦੇ ਹਨ। ਸੂਰਾਪੁਰੀ ਆਪ ਵੀ ਲਿਖਦੇ ਹਨ ਤੇ ਉਨ੍ਹਾਂ ਮਨਜੀਤ ਸਿੰਘ ਦੀ ਕਲਮ ਨੂੰ ਵੀ ਆਪਣੀ ਅਵਾਜ਼ ਦੇ ਜਾਦੂ ਨਾਲ ਘਰ-ਘਰ ਪਹੁੰਚਾਇਆ ਹੈ। ਸੂਰਾਪੁਰੀ ਦੇ ਲਿਖੇ ਗੀਤਾਂ ਨੂੰ ਗਿਪੀ ਗਰੇਵਾਲ ਵਰਗੇ ਸਥਾਪਤ ਕਲਾਕਾਰਾਂ ਨੇ ਵੀ ਅਵਾਜ਼ ਦਿੱਤੀ ਹੈ। ਉਸ ਦੇ ਮਕਬੂਲ ਗੀਤਾਂ ਵਿਚ ਸ਼ਾਮਲ ਕੁਝ ਇਕ ਗੀਤ ਇਹ ਵੀ ਹਨ।
ਆਇਆ ਕੁੜੀਓ ਨੀ ਮੇਰੇ ਵੀਰ ਦਾ ਵਿਆਹ
ਐਨੇ ਕਾਹਨੂੰ ਪਾਈ ਫਿਰੇ ਝਾਂਜਰਾਂ ਜੇ ਤੂੰ ਆਣਕੇ ਗਿੱਧੇ ਦੇ ਵਿਚ ਨੱਚਣਾ ਈ ਨੀ (ਮਨਜੀਤ ਸਿੰਘ)
ਵਜਦੀ ਹੈ ਤਾੜੀ ਗਿੱਧਾ ਪੈਂਦਾ ਪੂਰੇ ਜ਼ੋਰ ਤੇ
ਕਿਹਦੇ ਕੋਲ ਅਜਕਲ ਟਾਇਮ, ਟਾਇਮ ਤਾਂ ਕੱਢਣਾ ਪੈਂਦਾ ਹੈ
ਤੇਰੇ ਨਾਲ ਹਸ ਕੀ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ (ਡਿਊਟ ਸੁਦੇਸ਼ ਕੁਮਾਰੀ)
ਮਾਂ ਦੀਆਂ ਪਕੀਆਂ ਬਥੇਰਾ ਚਿਰ ਖਾਧੀਆਂ ਹੈ, ਹੁਣ ਸਾਨੂੰ ਤੇਰੀਆਂ ਦਾ ਚਾਅ
ਯਾਰੀ ਲਾ ਕੇ ਜੇਹੜੇ ਮੁਖ ਮੋੜ ਜਾਂਦੇ ਨੇ ਅਸੀਂ ਉਨ੍ਹਾਂ ਵਿਚੋਂ ਨਹੀਂ
ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋਂ ਜ਼ਿੰਦਗੀ ‘ਚ ਸਦਾ ਹੁੰਦੀ ਜਿਤ ਨਾ (ਫਿਲਮ ਦੇਸੀ ਰਾਕਸਟਾਰ 2 ਅਵਾਜ਼ ਗਿਪੀ ਗਰੇਵਾਲ)
ਸੂਰਾਪੁਰੀ ਆਪ ਵੀ ਬਿਨਾ ਸ਼ੱਕ ਵਧੀਆ ਲਿਖਦੇ ਹਨ ਜੋ ਕਿ ਦਿਲਾਂ ਦੇ ਜਜ਼ਬਿਆਂ ਨੂੰ ਲਫ਼ਜਾਂ ਵਿਚ ਪਿਰੋ ਕੇ ਆਪਣੀ ਖੂਬਸੂਰਤ ਅਵਾਜ਼ ਨਾਲ ਸ਼ਿੰਗਾਰ ਦਿੰਦੇ ਹਨ। ਆਪ ਨੇ ਮਾਡਰਨ ਵੀ ਲਿਖਿਆ ਹੈ ਜਿਸ ਵਿਚ ਮੌਬਾਇਲ, ਪੰਜ ਰੁਪਇਏ ਪਿੱਛੇ ਰਿਕਸ਼ੇ ਵਾਲੇ ਨਾਲ ਲੜਦੀ ਏ, ਸ਼ਾਮਲ ਹੈ। ਇਹ ਇਕ ਛੋਟੀ ਜਿਹੀ ਅਚਾਨਕ ਹੋਈ ਮੁਲਾਕਾਤ ਨੇ ਮੈਨੂੰ ਸੂਰਾਪੁਰੀ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਦਿੱਤਾ ਜੋ ਕਿ ਮੈਨੂੰ ਬਹੁਤ ਸਾਲ ਪਹਿਲਾਂ ਪਾਲਾ ਰਾਜੇਵਾਲੀਆ ਨਾਲ ਡਾ: ਹਰਿੰਦਰ ਸਿੰਘ ਲਾਲ ਨਾਲ ਅਜੀਤ ਅਖ਼ਬਾਰ ਦੇ ਦਫ਼ਤਰ ਵਿਚ ਖੰਨੇ ਮਿਲੇ ਸਨ। ਅੰਤ ਵਿਚ ਸੂਰਾਪੁਰੀ ਨੇ ਸਭ ਚਾਹੁਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤੱਰਕੀਆਂ ਜਿੰਨੀਆਂ ਮਰਜ਼ੀ ਕਰੋ ਪਰ ਕਦੇ ਵੀ ਆਪਣੇ ਪੰਜਾਬ ਤੇ ਪੰਜਾਬੀਅਤ ਨੂੰ ਨਾ ਭੁਲਣਾ। ਜੇ ਕੋਈ ਆਪ ਜੀ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਆਪ ਜੀ ਨੂੰ +91 98764-39414 ਤੇ ਫੋਨ ਦਰ ਸਕਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp