ਰਿਚਮਿੰਡ:-ਰਿਚਮੰਡ ਦੇ ਸਟੀਵਸਟਨ ਹਾਈਵੇ ਵਿਖੇ ਸਥਿੱਤ ਅੰਤਰਰਾਸ਼ਟਰੀ ਬੋਧੀ ਮੰਦਰ ਦੇ ਕੁਝ ਸ਼ਰਧਾਲੂ 19 ਅਗਸਤ ਦਿਨ ਐਤਵਾਰ ਨੂੰ ਗੁਰਦਵਾਰਾ ਨਾਨਕ ਨਿਵਾਸ(ਨੰਬਰ 5 ਰੋਡ) ਵਿਖੇ ਸਿੱਖ ਧਰਮ ਅਤੇ ਇੰਡੋ-ਕੈਨੇਡੀਅਨ ਕਮਿਊਨਿਟੀ ਵਾਰੇ ਜਾਣਕਾਰੀ ਹਾਸਲ ਕਰਨ ਲਈ ਪਹੁੰਚੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਲੋੜੀੰਦੀ ਜਾਣਕਾਰੀ ਦਿੱਤੀ।ਇਸ ਦੇ ਨਾਲ ਹੀ ਸੰਘੇੜਾ ਨੇ ਉਹਨਾਂ ਵਲੋਂ ਪੁੱਛੇ ਗਏ ਬਹੁਤ ਹੀ ਦਿਲਚਸਪ ਸਵਾਲਾਂ ਦੇ ਜਵਾਬ ਭੀ ਦਿੱਤੇ। ਇਸ ਗਰੁਪ ਨੇ ਗੁਰੂ ਘਰ ਵਿਖੇ ਬਹੁਤ ਹੀ ਸਵਾਦ ਲੰਗਰ ਦਾ ਅਨੰਦ ਭੀ ਮਾਣਿਆਂ। ਜਾਣ ਤੋਂ ਪਹਿਲਾਂ ਇਸ ਗਰੁੱਪ ਦੇ ਮੁਖੀ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕੀਤਾ ਅਤੇ ਬੋਧੀ ਮੰਦਰ ਵਿਖੇ ਆਉਣ ਦਾ ਸੱਦਾ ਦਿਤਾ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

