ਗਿਆਨੀ ਨਿਰਮਲ ਸਿੰਘ ਜੀ ਦੀ ਸੇਵਾ ਮੁਕਤੀ ਸਮੇਂ ਗੋਲਡ ਮੈਡਲ ਨਾਲ ਸਨਮਾਨਿਤ

ਸਰੀ:-ਬਹੁਤ ਮਿਲਾਪੜੇ,ਬੇਦਾਗ ਸ਼ਖਸ਼ੀਅਤ ਗਿ.ਨਿਰਮਲ ਸਿੰਘ ਜੀ ਨੂੰ ਉਨਾ ਦੇ ਸੇਵਾ ਮੁੱਕਤ ਹੋਣ ਤੇ ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਪ੍ਰਬੰਧਕਾਂ ਨੇ ਉਨਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ।ਸਟੇਜ ਸੈਕਟਰੀ ਸਰਦਾਰ ਮਨਜੀਤ ਸਿੰਘ ਧਾਮੀ ਜੀ ਨੇ ਇਸ ਸਮੇਂ ਸੰਖੇਪ ਸਬਦਾਂ ਵਿੱਚ ਗਿਆਨੀ ਜੀ ਦੇ ਜੀਵਨ ਤੇ ਝਾਤ ਪੁਆਈ। ਗਿ.1983 ਵਿੱਚ ਪੰਥ ਪ੍ਰਸਿੱਧ ਰਾਗੀ ਚੰਨਣ ਸਿੰਘ ਸੇਵਕ ਜੀ ਹੋਰਾਂ ਨਾਲ ਕੀਰਤਨ ਕਰਨ ਕੈਨੇਡਾ ਆਏ ਸਨ।ਨਿਰਮਲ ਸਿੰਘ ਜੀ ਦੇ ਗੁਣਾਂ ਦੀ ਕਦਰ ਕਰਦਿਆ ਸੰਗਤਾਂ ਨੇ ਉਨਾ ਨੂੰ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਡੈਲਟਾ ਵਿਖੇ ਗ੍ਰੰਥੀ ਸਹਿਬਾਨ ਦੀ ਸੇਵਾ ਸੌਂਪ ਦਿੱਤੀ। 1999 ਤੱਕ ਉਨਾ ਨੇ ਉਥੇ ਸੇਵਾ ਕੀਤੀ।ਲੰਗਰ ਪ੍ਰਤੀ ਆਏ ਹੁਕਮਨਾਮੇ ਸਮੇਂ ਜਦੋਂ ਉਸ ਸਮੇਂ ਦੇ ਪ੍ਰਬੰਧਕਾਂ ਨੇ ਅੜੀਅਲ ਵਤੀਰਾ ਜਾਰੀ ਰੱਖਿਆ ਤਾਂ ਆਪ ਜੀ ਨੂੰ ਸੰਗਤਾਂ ਸਨਮਾਨ ਸਹਿਤ ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਸੇਵਾ ਲਈ ਲੈ ਆਈਆਂ।ਪਿਛਲੇ 18 ਸਾਲ ਤੋਂ ਲਗਾਤਾਰ ਉਨਾ ਨੇ ਗੁਰਦਵਾਰਾ ਦਸ਼ਮੇਸ਼ ਦਰਬਾਰ ਸੇਵਾ ਨਿਭਾਈ। ਗਿਆਨੀ ਜੀ ਤੰਤੀ ਸਾਜ਼ ਵਾਈਲਨ ਵੀ ਬਹੁਤ ਅੱਛੀ ਵਜ਼ਾ ਲੈਂਦੇ ਹਨ ਅਤੇ ਵਾਈਲਨ ਨਾਲ ਬਹੁਤ ਹੀ ਸੁਰੀਲਾ ਕੀਰਤਨ ਵੀ ਕਰਦੇ ਹਨ।ਉਨਾ ਦੀਆ ਸੇਵਾਵਾਂ ਪ੍ਰਤੀ ਗੁਰਦਵਾਰਾ ਦਸ਼ਮੇਸ ਦਰਬਾਰ ਦੀਆ ਸੰਗਤਾਂ ਨੇ ਉਨਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ।ਗਿਆਨੀ ਜੀ ਤਕਰੀਬਨ 35 ਸਾਲ ਤੋਂ ਸਰੀ ਦੇ ਨਿਵਾਸੀ ਹਨ।ਉਨਾ ਨੂੰ ਸਨਮਾਨਿਤ ਕਰਨ ਸਮੇਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ,ਮੁੱਖ ਸੇਵਾਦਾਰ ਮਨਿੰਦਰ ਸਿੰਘ ਬੋਇਲ,ਜਗਤਾਰ ਸਿੰਘ ਸੰਧੂ.ਪਰਮਜੀਤ ਸਿੰਘ ਜੌਹਲ,ਗਿਆਨ ਸਿੰਘ ਗਿੱਲ ,ਦੇਵਿੰਦਰ ਸਿੰਘ ਗਰੇਵਾਲ,ਅਵਤਾਰ ਸਿੰਘ ਲੁਡੂ,ਬਹਾਦਰ ਸਿੰਘ ਸੰਧੂ ਚੇਅਰਮੈਨ,ਜਥੇਦਾਰ ਸਤਿੰਦਰ ਪਾਲ ਸਿੰਘ,ਤਰਸੇਮ ਸਿੰਘ ਧਾਲੀਵਾਲ,ਗੁਰਦਿਆਲ ਸਿੰਘ ਧਾਲੀਵਾਲ,ਅਮਰੀਕ ਸਿੰਘ ਸਹੋਤਾ,ਗਿਆਨੀ ਹਰਬੰਸ ਸਿੰਘ, ਉਂਕਾਰ ਸਿੰਘ ਜੌਹਲ,ਸੁੱਚਾ ਸਿੰਘ ਜੌਹਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.