Skip to content
Friday, October 16, 2026 19°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕੈਨੇਡੀਅਨ MPs ਨੇ ਅਫਗਾਨ ਸਿੱਖਾਂ ਤੇ ਹਿੰਦੂਆਂ ਲਈ ਕੀਤੀ ਇਹ ਵਿਸ਼ੇਸ਼ ਮੰਗ

By Admin Published 2 min read

ਇਸ ਵਿਸ਼ੇਸ਼ ਪ੍ਰੋਗਰਾਮ ਦੀ ਮੰਗ ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ (ਸੀ. ਪੀ. ਸੀ.) ਦੇ 16, ਨਿਊ ਡੈਮੋਕਰੇਟਿਕ ਪਾਰਟੀ ਆਫ਼ ਕੈਨੇਡਾ (ਐੱਨ. ਡੀ. ਪੀ.) ਦੇ 6 ਅਤੇ ਗ੍ਰੀਨ ਪਾਰਟੀ ਦੇ 3 ਮੈਂਬਰਾਂ ਵੱਲੋਂ ਕੀਤੀ ਗਈ ਹੈ।

ਚਿੱਠੀ ‘ਚ“ਅਫਗਾਨਿਸਤਾਨ ‘ਚ ਧਾਰਮਿਕ ਘੱਟ ਗਿਣਤੀ, ਖ਼ਾਸਕਰ ਸਿੱਖਾਂ ਅਤੇ ਹਿੰਦੂਆਂ ਦੀ ਹੋਂਦ ਨੂੰ ਲੈ ਕੇ ਖ਼ਤਰੇ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ। ਸੰਸਦ ਮੈਂਬਰਾਂ ਨੇ 25 ਮਾਰਚ, 2020 ਨੂੰ ਕਾਬੁਲ ਦੇ ਗੁਰਦੁਆਰਾ ਸ੍ਰੀ ਗੁਰੂ ਹਰ ਰਾਏ ਸਾਹਿਬ ਵਿਖੇ ਹੋਏ ਅੱਤਵਾਦੀ ਹਮਲੇ ਦਾ ਵੀ ਜ਼ਿਕਰ ਕੀਤਾ ਹੈ, ਜਿਸ ‘ਚ ਚਾਰ ਸਾਲਾ ਤਾਨੀਆ ਕੌਰ ਸਣੇ 25 ਸਿੱਖ ਸ਼ਰਧਾਲੂ ਮਾਰੇ ਗਏ ਸਨ। ਸੰਸਦ ਮੈਂਬਰਾਂ ਨੇ ਸਹਿਜਧਾਰੀ ਸਿੱਖ ਨਿਦਾਨ ਸਿੰਘ ਅਤੇ 13 ਸਾਲ ਦੀ ਲੜਕੀ ਸਲਮੀਤ ਕੌਰ ਦੇ ਅਗਵਾ ਹੋਣ ਤੋਂ ਇਲਾਵਾ 18 ਜੁਲਾਈ ਨੂੰ ਜਲਾਲਾਬਾਦ ‘ਚ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ, ਜਿਸ ‘ਚ 19 ਲੋਕਾਂ ਦੀ ਮੌਤ ਹੋ ਗਈ ਸੀ। ਗੌਰਤਲਬ ਹੈ ਕਿ ਨਿਦਾਨ ਅਤੇ ਸਲਮੀਤ ਸਮੇਤ 11 ਸਿੱਖ ਸ਼ਨੀਵਾਰ ਨੂੰ ਭਾਰਤ ਪਹੁੰਚੇ ਹਨ।

ਅਫਗਾਨਿਸਤਾਨ ‘ਚ ਰਹਿਣ ਵਾਲੇ ਨਿਦਾਨ ਸਿੰਘ ਨੂੰ ਤਾਲਿਬਾਨ ਨੇ ਅਗਵਾ ਕਰ ਲਿਆ ਸੀ ਅਤੇ ਬਾਅਦ ‘ਚ ਭਾਰਤ ਸਰਕਾਰ ਦੇ ਦਬਾਅ ਕਾਰਨ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕੀ। ਸਿੰਘ ਦੀ ਰਿਹਾਈ ਲਈ ਉਨ੍ਹਾਂ ਦੀ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp