ਕੈਨੇਡਾ ਵੈਨ ਹਾਦਸੇ ‘ਚ ਸ਼੍ਰੀ ਲੰਕਾ ਦੀ ਔਰਤ ਦੀ ਮੌਤ

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਸੋਮਵਾਰ ਦੁਪਹਿਰ ਨੂੰ ਇਕ ਸਿਰਫਿਰੇ ਵਿਅਕਤੀ ਨੇ ਰਾਹ ਜਾਂਦੇ ਲੋਕਾਂ ‘ਤੇ ਵੈਨ ਚੜ੍ਹਾ ਦਿੱਤੀ ਸੀ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਜ਼ਖਮੀ ਵਿਅਕਤੀਆਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ। 3 ਮ੍ਰਿਤਕਾਂ ਦੀ ਪਛਾਣ ਜਨਤਕ ਕੀਤੀ ਗਈ ਸੀ ਅਤੇ ਹੁਣ ਇਕ ਹੋਰ ਮ੍ਰਿਤਕ ਔਰਤ ਦੀ ਪਛਾਣ ਕੀਤੀ ਗਈ ਹੈ, ਜੋ ਸ਼੍ਰੀ ਲੰਕਾ ਦੀ ਰਹਿਣ ਵਾਲੀ ਸੀ। ਉਸ ਦੀ ਪਛਾਣ ਰੇਣੁਕਾ ਅਮਰਸਿੰਘਾ ਵਜੋਂ ਹੋਈ, ਜੋ ਇਕ ਬੱਚੇ ਦੀ ਮਾਂ ਸੀ।
ਜਾਣਕਾਰੀ ਮੁਤਾਬਕ ਰੇਣੁਕਾ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ‘ਚ ਕਰਮਚਾਰੀ ਸੀ। ਸਕੂਲ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਇਕ ਸਟਾਫ ਮੈਂਬਰ ਦੀ ਟੋਰਾਂਟੋ ਵੈਨ ਹਾਦਸੇ ‘ਚ ਮੌਤ ਹੋ ਗਈ ਹੈ। ਉਨ੍ਹਾਂ ਲਿਖਿਆ,”ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਥਾਂ ਦੇਵੇ ਅਤੇ ਅਸੀਂ ਉਸ ਦੇ ਬੱਚੇ, ਪਰਿਵਾਰ ਅਤੇ ਸਾਥੀਆਂ ਨਾਲ ਦੁੱਖ ਸਾਂਝਾ ਕਰਦੇ ਹਾਂ।”

PunjabKesari
ਬੋਰਡ ਦੇ ਮੁਖੀ ਰੋਬਿਨ ਪਿਲਕੇ ਨੇ ਕਿਹਾ, ”ਸਕੂਲ ਦੇ ਸਟਾਫ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਉਨ੍ਹ੍ਹਾਂ ਲਈ ਬਹੁਤ ਮੁਸ਼ਕਲ ਸਮਾਂ ਹੈ।” ਰੇਣੁਕਾ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੀ ਸਾਬਕਾ ਵਿਦਿਆਰਥਣ ਵੀ ਰਹਿ ਚੁੱਕੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਰੇਣੁਕਾ ਆਪਣੇ ਬੱਚੇ ਨਾਲ ਇੱਥੇ ਰਹਿੰਦੀ ਸੀ ਅਤੇ ਕੈਨੇਡਾ ‘ਚ ਉਸ ਦੇ ਸਾਬਕਾ ਪਤੀ ਤੋਂ ਇਲਾਵਾ ਕੋਈ ਹੋਰ ਰਿਸ਼ਤੇਦਾਰ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਪੀੜਤਾਂ ‘ਚੋਂ ਵਧੇਰੇ ਔਰਤਾਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਡਰਾਈਵਰ ਔਰਤਾਂ ਨਾਲ ਨਫਰਤ ਕਰਦਾ ਸੀ। ਦੋਸ਼ੀ ਹਿਰਾਸਤ ‘ਚ ਹੈ ਅਤੇ ਉਸ ‘ਤੇ 10 ਲੋਕਾਂ ਦਾ ਕਤਲ ਕਰਨ ਤੋਂ ਇਲਾਵਾ ਹੋਰ ਕਈ ਦੋਸ਼ ਲੱਗੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.